08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਦਾਲਾਂ, ਖੰਡ ਦੀਆਂ ਕੀਮਤਾਂ ’ਚ ਤੇਜ਼ੀ ਜਾਰੀ, ਤਿਉਹਾਰੀ ਸੀਜ਼ਨ ’ਚ ਵਿਗੜਿਆ ਲੋਕਾਂ ਦਾ ਬਜਟ

ਸ਼ਿਵ ਸ਼ਰਮਾ ਜਲੰਧਰ, 8 ਅਕਤੂਬਰ- ਤਿਉਹਾਰੀ ਸੀਜ਼ਨ ਦੌਰਾਨ ਜਿੱਥੇ ਲੋਕ ਖਰੀਦਦਾਰੀ ਅਤੇ ਹੋਰ ਤਿਆਰੀਆਂ ਵਿਚ ਰੁੱਝੇ ਹੋਏ ਹਨ, ਉੱਥੇ ਹੀ ਦਾਲਾਂ ਅਤੇ ਹੋਰ ਜ਼ਰੂਰੀ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਵਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਦੀ ਰਸੋਈ ...

Ad Position 21
No active advertisement
ਅਜੀਤ ਡੈਸਕ 09-10-2026

ਸ਼ਿਵ ਸ਼ਰਮਾ
ਜਲੰਧਰ, 8 ਅਕਤੂਬਰ- ਤਿਉਹਾਰੀ ਸੀਜ਼ਨ ਦੌਰਾਨ ਜਿੱਥੇ ਲੋਕ ਖਰੀਦਦਾਰੀ ਅਤੇ ਹੋਰ ਤਿਆਰੀਆਂ ਵਿਚ ਰੁੱਝੇ ਹੋਏ ਹਨ, ਉੱਥੇ ਹੀ ਦਾਲਾਂ ਅਤੇ ਹੋਰ ਜ਼ਰੂਰੀ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਵਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਦੀ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ । ਪਿਛਲੇ ਕੁਝ ਸਮੇਂ ਦੌਰਾਨ ਥੋਕ ਬਾਜ਼ਾਰ ਵਿਚ ਵੱਖ-ਵੱਖ ਦਾਲਾਂ ਦੀਆਂ ਕੀਮਤਾਂ ਵਿਚ ਲਗਭਗ 25 ਤੋਂ 30 ਰੁਪਏ ਪ੍ਰਤੀ ਕਿਲੋ ਤੱਕ ਦਾ ਵਾਧਾ ਹੋਣ ਕਾਰਨ ਘਰੇਲੂ ਬਜਟ ’ਤੇ ਵਾਧੂ ਬੋਝ ਪੈ ਰਿਹਾ ਹੈ । ਥੋਕ ਬਾਜ਼ਾਰ ਵਿਚ ਛੋਲਿਆਂ ਦੀ ਦਾਲ ਦੀ ਕੀਮਤ 70 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ ਹੁਣ ਕਰੀਬ 95 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਗਈ ਹੈ। ਇਸੇ ਤਰ੍ਹਾਂ ਬੇਸਨ ਦੀ ਕੀਮਤ 78 ਰੁਪਏ ਤੋਂ ਵਧ ਕੇ 98 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਚਿੱਟੇ ਛੋਲਿਆਂ ਦੀ ਕੀਮਤ ਵੀ 80 ਰੁਪਏ ਤੋਂ ਵਧ ਕੇ 95 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਤੂਰ ਦਾਲ ਦੀ ਕੀਮਤ ਵਿਚ ਵੀ ਵੱਡਾ ਉਛਾਲ ਆਇਆ ਹੈ ਅਤੇ ਇਹ 107 ਰੁਪਏ ਤੋਂ ਵਧ ਕੇ 132 ਰੁਪਏ ਪ੍ਰਤੀ ਕਿਲੋ ਤੱਕ ਪੁੱਜ ਗਈ ਹੈ। ਸਰਦੀਆਂ ਵਿਚ ਵੱਡੀ ਮਾਤਰਾ ਵਿਚ ਵਰਤੀ ਜਾਣ ਵਾਲੀ ਮੋਠ ਦੀ ਕੀਮਤ ਵਿਚ ਸਭ ਤੋਂ ਵੱਧ ਵਾਧਾ ਦੇਖਣ ਨੂੰ ਮਿਲ ਰਿਹਾ ਹੈ । ਮੋਠ 60 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 105 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ । ਇਸ ਤੋਂ ਇਲਾਵਾ ਬਾਦਾਮ ਦੀ ਗਿਰੀ ਦੀ ਕੀਮਤ ਵੀ 700 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 1100 ਰੁਪਏ ਪ੍ਰਤੀ ਕਿਲੋ ਹੋ ਗਈ ਹੈ । ਦਾਲਾਂ ਅਤੇ ਸੁੱਕੇ ਮੇਵਿਆਂ ਦੀਆਂ ਕੀਮਤਾਂ ਵਿਚ ਆ ਰਹੇ ਇਸ ਵਾਧੇ ਨੇ ਖਪਤਕਾਰਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਵਿਆਹ ਸਮਾਗਮਾਂ ਵਿਚ ਦਾਲਾਂ ਤੋਂ ਇਲਾਵਾ ਪੰਜੀਰੀ ਤੇ ਹੋਰ ਕੰਮਾਂ ਲਈ ਬਾਦਾਮ ਤੇ ਹੋਰ ਸੁੱਕੇ ਮੇਵਿਆਂ ਦੀ ਵਿਕਰੀ ਵਧ ਜਾਂਦੀ ਹੈ। ਦਾਲਾਂ ਤੋਂ ਇਲਾਵਾ ਖੰਡ ਦੀਆਂ ਕੀਮਤਾਂ ਵਿਚ ਵੀ ਲਗਾਤਾਰ ਤੇਜ਼ੀ ਦਰਜ ਕੀਤੀ ਜਾ ਰਹੀ ਹੈ । ਥੋਕ ਬਾਜ਼ਾਰ ਵਿਚ ਪਿਛਲੇ ਦਸ ਦਿਨਾਂ ਦੌਰਾਨ ਖੰਡ ਦੀ ਕੀਮਤ ਵਿਚ ਕਰੀਬ 850 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋ ਗਿਆ ਹੈ । ਖੰਡ ਦੀਆਂ ਕੀਮਤਾਂ ਵਿਚ ਇਸ ਤੇਜ਼ੀ ਨੇ ਕਾਰੋਬਾਰੀਆਂ ਅਤੇ ਆਮ ਖਪਤਕਾਰਾਂ ਦੋਵਾਂ ਨੂੰ ਹੈਰਾਨ ਕੀਤਾ ਹੋਇਆ ਹੈ । ਭਾਵੇਂ ਕੇਂਦਰ ਸਰਕਾਰ ਵਲੋਂ ਖੰਡ ਦੀਆਂ ਕੀਮਤਾਂ ’ਤੇ ਕੰਟੋਰਲ ਕੀਤਾ ਹੋਇਆ ਹੈ ਪਰ ਇਸ ਦੇ ਬਾਵਜੂਦ ਬਾਜ਼ਾਰ ਵਿਚ ਕੀਮਤਾਂ ’ਤੇ ਕਾਬੂ ਪੈਂਦਾ ਨਜ਼ਰ ਨਹੀਂ ਆ ਰਿਹਾ । ਕਾਰੋਬਾਰੀ ਵਰਗ ਦਾ ਕਹਿਣਾ ਹੈ ਕਿ ਖੰਡ ਦੀਆਂ ਕੀਮਤਾਂ ਵਿਚ ਅਚਾਨਕ ਆਈ ਤੇਜ਼ੀ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ, ਪਰ ਮੌਜੂਦਾ ਹਾਲਾਤਾਂ ਨੇ ਬਾਜ਼ਾਰ ਵਿਚ ਚਰਚਾ ਜ਼ਰੂਰ ਛੇੜ ਦਿੱਤੀ ਹੈ ਕਿ ਆਖਿਰ ਖੰਡ ਦੀਆਂ ਕੀਮਤਾਂ ਇੰਨੀ ਤੇਜ਼ੀ ਨਾਲ ਕਿਉਂ ਵਧ ਰਹੀਆਂ ਹਨ । ਲੋਕਾਂ ਦੀ ਮੰਗ ਹੈ ਕਿ ਸਰਕਾਰ ਤੇ ਸਬੰਧਿਤ ਵਿਭਾਗ ਬਾਜ਼ਾਰ ਦੀਆਂ ਕੀਮਤਾਂ ’ਤੇ ਨਿਗਰਾਨੀ ਵਧਾਉਣ ਅਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧੇ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ।

Ad Position 22
No active advertisement
ਪਿਛਲੀ ਖ਼ਬਰ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ’ਚੋਂ ਪਾਕਿਸਤਾਨ ਬਾਹਰ, ਬੰਗਲਾਦੇਸ਼ ਸ਼ਾਮਿਲ ਅਗਲੀ ਖ਼ਬਰ ਪੀੜਤ ਬੀਬੀ ਨੂੰ ਨਾਲ ਲੈ ਕੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਸੌਂਪਾਗੀ ਠੋਸ ਸਬੂਤ-ਰੂਪ ਕੌਰ ਸੰਧੂ
Ad Position 24