06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਹੁਸ਼ਿਆਰਪੁਰ ਦੀ ਤਨਵੀ ਸ਼ਰਮਾ ਨੇ ਜਿੱਤਿਆ ਤਾਈਪੇ ਓਪਨ ਸੁਪਰ-300 ਦਾ ਖ਼ਿਤਾਬ 18 ਸਾਲਾਂ ਬਾਅਦ ਕਿਸੇ ਭਾਰਤੀ ਮਹਿਲਾ ਨੇ ਜਿੱਤਿਆ ਇਹ ਖ਼ਿਤਾਬ

ਹੁਸ਼ਿਆਰਪੁਰ, 3 ਅਗਸਤ (ਨਰਿੰਦਰ ਸਿੰਘ ਬੱਡਲਾ)-ਹੁਸ਼ਿਆਰਪੁਰ ਦੀ 17 ਸਾਲਾਂ ਬੈਡਮਿੰਟਨ ਖਿਡਾਰੀ ਤਨਵੀ ਸ਼ਰਮਾ ਨੇ ਬੀ. ਡਬਲਯੂ.

Ad Position 21
No active advertisement
ਬੈਡਮਿੰਟਨ ਖਿਡਾਰੀ ਤਨਵੀ ਸ਼ਰਮਾ। 04-08-2026
ਹੁਸ਼ਿਆਰਪੁਰ, 3 ਅਗਸਤ (ਨਰਿੰਦਰ ਸਿੰਘ ਬੱਡਲਾ)-ਹੁਸ਼ਿਆਰਪੁਰ ਦੀ 17 ਸਾਲਾਂ ਬੈਡਮਿੰਟਨ ਖਿਡਾਰੀ ਤਨਵੀ ਸ਼ਰਮਾ ਨੇ ਬੀ.ਡਬਲਯੂ.ਐਫ ਤਾਈਪੇ ਓਪਨ ਸੁਪਰ-300 ਮਹਿਲਾ ਇਕੱਲੀ ਦਾ ਖ਼ਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਫਾਈਨਲ ’ਚ ਤਨਵੀ ਸ਼ਰਮਾ ਨੇ ਵੀਅਤਨਾਮ ਦੀ ਨਿਗੁਇਨ ਥੁਈ ਲਿਨਹ ਨੂੰ 21-16, 21-16 ਨਾਲ ਹਰਾ ਕੇ ਆਪਣੇ ਕੈਰੀਅਰ ’ਚ ਸਭ ਤੋਂ ਵੱਡੀ ਉਪਲਬਧੀ ਹਾਸਲ ਕੀਤੀ। ਇਸਦੇ ਨਾਲ ਹੀ ਉਹ ਤਾਈਪੇ ਓਪਨ ਸੁਪਰ-300 ਜਿੱਤਣ ਵਾਲੀ ਭਾਰਤ ਦੀ ਸਭ ਤੋਂ ਨੌਜਵਾਨ ਖਿਡਾਰੀਆਂ ’ਚ ਸ਼ਾਮਲ ਹੋ ਗਈ ਹੈ। ਇਹ ਖ਼ਿਤਾਬ 18 ਸਾਲਾਂ ਦੇ ਬਾਅਦ ਕਿਸੇ ਭਾਰਤੀ ਔਰਤ ਨੇ ਜਿੱਤਿਆ ਹੈ। ਵਿਸ਼ਵ ਜੂਨੀਅਰ ਨੰਬਰ-1 ਰਹਿ ਚੁੱਕੀ ਤਨਵੀ ਵੀ ਸਫਲਤਾ ਦੇ ਪਿੱਛੇ ਉਸਦੀ ਮਾਤਾ ਅਤੇ ਕੋਚ ਮੀਨਾ ਸ਼ਰਮਾ ਦੀ ਸਾਲਾਂ ਦੀ ਮਿਹਨਤ ਅਤੇ ਸਮਰਪਣ ਦਾ ਅਹਿਮ ਯੋਗਦਾਨ ਹੈ। ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਿਤਿਨ ਖੰਨਾ ਨੇ ਇਸ ਨੂੰ ਪੰਜਾਬ ਤੇ ਦੇਸ਼ ਲਈ ਮਾਣ ਦਾ ਪਲ ਦੱਸਦਿਆਂ ਕਿਹਾ ਕਿ ਤਨਵੀ ਨੌਜਵਾਨ ਖਿਡਾਰੀਆਂ ਅਤੇ ਮਾਪਿਆਂ ਲਈ ਪ੍ਰੇਰਨਾ ਬਣ ਗਈ ਹੈ। ਜ਼ਿਲ੍ਹਾ ਖੇਡ ਅਫਸਰ ਸੁਰਜੀਤ ਸਿੰਘ ਨੇ ਕਿਹਾ ਕਿ ਤਨਵੀ ਦੀ ਇਸ ਜਿੱਤ ਨਾਲ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ’ਚ ਅੱਗੇ ਵਧਣ ਲਈ ਪ੍ਰੇਰਿਤ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਮਾਸਟਰ ਕੁਲਦੀਸ਼ ਸਿੰਘ ਚੱਕ ਬਾਮੂ ਸੈਂਕੜੇ ਸਾਥੀਆਂ ਸਮੇਤ ਬਹੁਜਨ ਸਮਾਜ ਪਾਰਟੀ ’ਚ ਸ਼ਾਮਿਲ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ... ਅਗਲੀ ਖ਼ਬਰ ਸੰਤ ਬਾਬਾ ਸੁਤੇਹ ਪ੍ਰਕਾਸ਼ ਦੀ 53ਵੀਂ ਬਰਸੀ ਸਮਾਗਮ ਨੂੰ ਸਫਲ ਬਣਾਉਣ ਲਈ ਸੰਗਤਾਂ ਦਾ ਸੇਵਾਦਾਰ ਸਤਨਾਮ ਸਿੰਘ ਵਲੋਂ ਧੰਨਵਾਦ
Ad Position 24
No active advertisement