ਕਠਮੰਡੂ, 3 ਨਵੰਬਰ (ਪੀ.ਟੀ.ਆਈ.)-ਨਿਪਾਲ ਦੇ ਸੋਲੁਖੁੰਬੂ ਜ਼ਿਲ੍ਹੇ ’ਚ ਮੰਗਲਵਾਰ ਨੂੰ ਦੋ ਹੈਲੀਕਾਪਟਰਾਂ ਦੇ ਆਪਸ ’ਚ ਟਕਰਾ ਜਾਣ ਕਾਰਨ ਇਕ 47 ਸਾਲਾ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਅਤੇ ਇਕ ਹੋਰ ਯਾਤਰੀ ਜ਼ਖ਼ਮੀ ਹੋ ਗਿਆ। ਨਿਪਾਲ ਸਥਿਤ ਭਾਰਤੀ ਦੂਤਘਰ ਨੇ ਦੱਸਿਆ ਕਿ ਭਾਰਤੀ ਅਧਿਕਾਰੀ ਮ੍ਰਿਤਕ ਦੀ ਦੇਹ ਨੂੰ ਜਲਦੀ ਤੋਂ ਜਲਦੀ ਵਾਪਸ ਭਾਰਤ ਲਿਆਉਣ ਲਈ ਨਿਪਾਲੀ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਨਿਪਾਲ ਪੁਲਿਸ ਦੇ ਬਿਆਨ ਅਨੁਸਾਰ ਇਹ ਘਟਨਾ ਮੰਗਲਵਾਰ ਨੂੰ ਸੋਲੁਖੁੰਬੂ ਜ਼ਿਲ੍ਹੇ ਦੀ ‘ਖੁੰਬੂ ਪਸਾਂਗ ਲਾਹਮੂ’ ਪੇਂਡੂ ਨਗਰਪਾਲਿਕਾ ਦੇ ਵਾਰਡ ਨੰਬਰ 4 ’ਚ ਸਥਿਤ ‘ਫੇਰੀਚੇ’ ਵਿਖੇ ਵਾਪਰੀ, ਜਿਥੇ ਦੋਵੇਂ ਹੈਲੀਕਾਪਟਰ ਉਤਰ ਰਹੇ ਸਨ।
ਨਿਪਾਲ ’ਚ ਦੋ ਹੈਲੀਕਾਪਟਰਾਂ ਦੀ ਟੱਕਰ-ਇਕ ਭਾਰਤੀ ਦੀ ਮੌਤ
ਨਿਪਾਲ ’ਚ ਦੋ ਹੈਲੀਕਾਪਟਰਾਂ ਦੀ ਟੱਕਰ-ਇਕ ਭਾਰਤੀ ਦੀ ਮੌਤ
ਅਜੀਤ ਡੈਸਕ
04-11-2026