04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

‘ਐਸ.ਆਈ.ਆਰ.’ ਖਰੜਾ ਵੋਟਰ ਸੂਚੀ ’ਚ ਨਾਂਅ ਨਹੀਂ ਤਾਂ ਰਜਿਸਟਰਡ ਵੋਟਰ ਵੀ ‘ਫਾਰਮ 6’ ਜਮ੍ਹਾਂ ਕਰਵਾ ਸਕਦੇ ਹਨ-ਚੋਣ ਕਮਿਸ਼ਨ

‘ਐਸ.ਆਈ.ਆਰ.’ ਖਰੜਾ ਵੋਟਰ ਸੂਚੀ ’ਚ ਨਾਂਅ ਨਹੀਂ ਤਾਂ ਰਜਿਸਟਰਡ ਵੋਟਰ ਵੀ ‘ਫਾਰਮ 6’ ਜਮ੍ਹਾਂ ਕਰਵਾ ਸਕਦੇ ਹਨ-ਚੋਣ ਕਮਿਸ਼ਨ

Ad Position 21
No active advertisement
ਅਜੀਤ ਡੈਸਕ 04-11-2026

ਨਵੀਂ ਦਿੱਲੀ, 3 ਨਵੰਬਰ (ਪੀ.ਟੀ.ਆਈ.)-ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਪਹਿਲਾਂ ਤੋਂ ਰਜਿਸਟਰਡ ਵੋਟਰਾਂ ਦੇ ਨਾਂਅ ਵਿਸ਼ੇਸ਼ ਵਿਆਪਕ ਸੋਧ (ਐਸ.ਆਈ.ਆਰ.) ਦੀ ਖਰੜਾ ਵੋਟਰ ਸੂਚੀ ਵਿਚ ਸ਼ਾਮਿਲ ਨਹੀਂ ਹਨ ਤਾਂ ਉਹ ਆਪਣਾ ਨਾਂਅ ਦਰਜ ਕਰਵਾਉਣ ਲਈ ‘ਫਾਰਮ 6’ ਜਮ੍ਹਾਂ ਕਰਵਾ ਸਕਦੇ ਹਨ।ਸਾਰੇ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਲਿਖੇ ਇਕ ਪੱਤਰ ਵਿਚ ਚੋਣ ਕਮਿਸ਼ਨ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਅਜਿਹੇ ਵਿਅਕਤੀ, ਜਿਨ੍ਹਾਂ ਦੇ ਨਾਂਅ ‘ਐਸ.ਆਈ.ਆਰ.’  ਦੌਰਾਨ ਪ੍ਰਕਾਸ਼ਿਤ ਖਰੜਾ ਵੋਟਰ ਸੂਚੀ ਵਿਚ ਨਹੀਂ ਹਨ, ‘ਫਾਰਮ 6’ ਜਮ੍ਹਾਂ ਕਰਵਾਉਣ ਤੋਂ ਝਿਜਕ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਇਸ ਫਾਰਮ ਵਿਚ ਇਕ ਐਲਾਨ ਪੱਤਰ ਦੇਣਾ ਪੈਂਦਾ ਹੈ, ਜਿਸ ਵਿਚ ਇਹ ਲਿਖਿਆ ਹੁੰਦਾ ਹੈ ਕਿ ਬਿਨੈਕਾਰ ਦਾ ਨਾਂਅ ਪਹਿਲੀ ਵਾਰ ਵੋਟਰ ਸੂਚੀ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ।ਕਮਿਸ਼ਨ ਨੇ ਕਿਹਾ ਕਿ ਨਤੀਜੇ ਵਜੋਂ ਅਜਿਹੇ ਵੋਟਰਾਂ ਨੂੰ ਡਰ ਹੈ ਕਿ ਪਹਿਲਾਂ ਤੋਂ ਰਜਿਸਟਰਡ ਹੋਣ ਦੇ ਬਾਵਜੂਦ ‘ਫਾਰਮ 6’ ਜਮ੍ਹਾਂ ਕਰਵਾਉਣ ਨੂੰ ‘ਝੂਠਾ ਐਲਾਨ’ ਮੰਨਿਆ ਜਾ ਸਕਦਾ ਹੈ, ਜਿਸ ਕਾਰਨ ਉਨ੍ਹਾਂ ਵਿਰੁੱਧ ‘ਲੋਕ ਪ੍ਰਤੀਨਿਧਤਾ ਐਕਟ, 1950’  ਦੀ ਧਾਰਾ 31 ਤਹਿਤ ਕਾਨੂੰਨੀ ਕਾਰਵਾਈ ਹੋ ਸਕਦੀ ਹੈ।ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਵੋਟਰਾਂ ਦੇ ਨਾਂਅ ‘ਐਸ.ਆਈ.ਆਰ.’ ਦੀ ਖਰੜਾ ਵੋਟਰ ਸੂਚੀ ਵਿੱਚ ਨਹੀਂ ਹਨ, ਉਹ ਅੰਤਿਮ ਵੋਟਰ ਸੂਚੀ ਵਿਚ ਆਪਣਾ ਨਾਂਅ ਸ਼ਾਮਿਲ ਕਰਵਾਉਣ ਲਈ ‘ਫਾਰਮ 6’ ਜਮ੍ਹਾਂ ਕਰਵਾ ਸਕਦੇ ਹਨ, ਭਾਵੇਂ ਉਹ ਪਹਿਲਾਂ ਤੋਂ ਹੀ ਰਜਿਸਟਰਡ ਕਿਉਂ ਨਾ ਹੋਣ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਨੌਜਵਾਨਾਂ ਨੂੰ ਦੀਵਾਲੀ ਦਾ ਤੋਹਫ਼ਾ, 801 ਨੂੰ ਮਿਲੀਆਂ ਸਰਕਾਰੀ ਨੌਕਰੀਆਂ ਅਗਲੀ ਖ਼ਬਰ 21ਵੀਂ ਸਦੀ ’ਚ ਫ਼ੌਜੀ ਅਤੇ ਤਕਨੀਕੀ ਤਿਆਰੀ ਨੂੰ ਵੱਖ ਨਹੀਂ ਕੀਤਾ ਜਾ ਸਕਦਾ- ਰਾਜਨਾਥ
Ad Position 24