ਮਨੀਲਾ, 24 ਅਕਤੂਬਰ (ਏਜੰਸੀ)-ਫਿਲੀਪੀਨਜ਼ ਵਿਚ ਸਿਖਲਾਈ ਦੌਰਾਨ ਹਵਾਈ ਫ਼ੌਜ ਦੇ ਦੋ ਜਹਾਜ਼ ਆਪਸ ਵਿਚ ਟਕਰਾ ਗਏ। ਇਸ ਹਾਦਸੇ ਵਿਚ ਦੋਵਾਂ ਜਹਾਜ਼ਾਂ ਦੇ ਚਾਰ ਪਾਇਲਟਾਂ ਦੀ ਮੌਤ ਹੋ ਗਈ। ਦੋਵੇਂ ਜਹਾਜ਼ ਮਨੀਲਾ ਦੇ ਦੱਖਣ ਵਿਚ ਸਥਿਤ ਲੀਪਾ ਸ਼ਹਿਰ ਦੇ ਫਰਨਾਂਡੋ ਹਵਾਈ ਅੱਡੇ ’ਤੇ ਡਿੱਗ ਪਏ।ਹਾਦਸੇ ਤੋਂ ਬਾਅਦ ਫਿਲੀਪੀਨਜ਼ ਦੀ ਹਵਾਈ ਸੈਨਾ ਨੇ ਐੱਸ.ਐੱਫ.-260 ਜਹਾਜ਼ਾਂ ਦੀਆਂ ਉਡਾਣਾਂ ’ਤੇ ਰੋਕ ਲਾ ਦਿੱਤੀ ਹੈ। ਇਹ ਪਾਬੰਦੀ ਜਾਂਚ ਪੂਰੀ ਹੋਣ ਤੱਕ ਜਾਰੀ ਰਹੇਗੀ। ਇਸ ਸਾਲ ਹਵਾ ਵਿਚ ਦੋ ਜਹਾਜ਼ਾਂ ਦੀ ਟੱਕਰ ਦਾ ਇਹ ਦੁਨੀਆ ਵਿਚ 5ਵਾਂ ਵੱਡਾ ਹਾਦਸਾ ਹੈ।ਜਾਣਕਾਰੀ ਅਨੁਸਾਰ ਦੋਵੇਂ ਜਹਾਜ਼ ਘੱਟ ਉਚਾਈ ’ਤੇ ਉੱਡ ਰਹੇ ਸਨ। ਇਸੇ ਦੌਰਾਨ ਉਹ ਆਪਸ ਵਿਚ ਟਕਰਾ ਗਏ।ਇਹ ਜਹਾਜ਼ ਇਟਲੀ ਤੋਂ ਖਰੀਦੇ ਗਏ ਸਨ।
ਫਿਲੀਪੀਨਜ਼ ’ਚ 2 ਜਹਾਜ਼ਾਂ ਦੀ ਟੱਕਰ-4 ਪਾਇਲਟਾਂ ਦੀ ਮੌਤ
ਮਨੀਲਾ, 24 ਅਕਤੂਬਰ (ਏਜੰਸੀ)-ਫਿਲੀਪੀਨਜ਼ ਵਿਚ ਸਿਖਲਾਈ ਦੌਰਾਨ ਹਵਾਈ ਫ਼ੌਜ ਦੇ ਦੋ ਜਹਾਜ਼ ਆਪਸ ਵਿਚ ਟਕਰਾ ਗਏ। ਇਸ ਹਾਦਸੇ ਵਿਚ ਦੋਵਾਂ ਜਹਾਜ਼ਾਂ ਦੇ ਚਾਰ ਪਾਇਲਟਾਂ ਦੀ ਮੌਤ ਹੋ ਗਈ। ਦੋਵੇਂ ਜਹਾਜ਼ ਮਨੀਲਾ ਦੇ ਦੱਖਣ ਵਿਚ ਸਥਿਤ ਲੀਪਾ ਸ਼ਹਿਰ ਦੇ ਫਰਨਾਂਡੋ ...
ਅਜੀਤ ਡੈਸਕ
25-10-2026