24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

‘ਸਰਦਾਰ ਤੇਜਾ ਸਿੰਘ ਸਮੁੰਦਰੀ’ ਪੁਸਤਕ ਨਾਲ ਅਹਿਮਦਾਬਾਦ ਕੌਮਾਂਤਰੀ ਪੁਸਤਕ ਮੇਲੇ ਦੀ ਸ਼ੁਰੂਆਤ

ਅਹਿਮਦਾਬਾਦ, 24 ਅਕਤੂਬਰ (ਪੀ. ਟੀ. ਆਈ.)-ਅਹਿਮਦਾਬਾਦ ਕੌਮਾਂਤਰੀ ਪੁਸਤਕ ਮੇਲਾ-2026 ਦੀ ਸ਼ੁਰੂਆਤ ਮੌਕੇ ‘ਸਰਦਾਰ ਤੇਜਾ ਸਿੰਘ ਸਮੁੰਦਰੀ: ਜੀਵਨ ਤੇ ਵਿਰਾਸਤ’ ਪੁਸਤਕ ਦੇ ਗੁਜਰਾਤੀ ਸੰਸਕਰਨ ਨੂੰ ਰਿਲੀਜ਼ ਕੀਤਾ ਗਿਆ। ਮੇਲੇ ’ਚ ਵੱਖ-ਵੱਖ ਵਿਸ਼ਿਆਂ ਨਾਲ ...

Ad Position 21
No active advertisement
ਅਜੀਤ ਡੈਸਕ 25-10-2026

ਅਹਿਮਦਾਬਾਦ, 24 ਅਕਤੂਬਰ (ਪੀ. ਟੀ. ਆਈ.)-ਅਹਿਮਦਾਬਾਦ ਕੌਮਾਂਤਰੀ ਪੁਸਤਕ ਮੇਲਾ-2026 ਦੀ ਸ਼ੁਰੂਆਤ ਮੌਕੇ ‘ਸਰਦਾਰ ਤੇਜਾ ਸਿੰਘ ਸਮੁੰਦਰੀ: ਜੀਵਨ ਤੇ ਵਿਰਾਸਤ’ ਪੁਸਤਕ ਦੇ ਗੁਜਰਾਤੀ ਸੰਸਕਰਨ ਨੂੰ ਰਿਲੀਜ਼ ਕੀਤਾ ਗਿਆ। ਮੇਲੇ ’ਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਪੁਸਤਕਾਂ, ਵਰਕਸ਼ਾਪਾਂ, ਕਵਿਤਾ, ਸੰਗੀਤ, ਗ਼ਜ਼ਲਾਂ ਤੇ ਵਿਚਾਰ-ਚਰਚਾਵਾਂ ਮੁੱਖ ਖਿੱਚ ਦਾ ਕੇਂਦਰ ਹਨ। ਮੇਲੇ ਦਾ ਉਦਘਾਟਨ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਤੇ ਦਿੱਲੀ ਦੇ ਉਪ-ਰਾਜਪਾਲ  ਤਰਨਜੀਤ ਸਿੰਘ ਸੰਧੂ ਨੇ ਕੀਤਾ। ਅਹਿਮਦਾਬਾਦ ਨਗਰ ਨਿਗਮ ਤੇ ਨੈਸ਼ਨਲ ਬੁੱਕ ਟਰੱਸਟ (ਐੱਨ.ਬੀ.ਟੀ.) ਵਲੋਂ ਕਰਵਾਏ ਜਾ ਰਹੇ ਇਸ 12ਵੇਂ ਪੁਸਤਕ ਮੇਲੇ ਦਾ ਆਯੋਜਨ ਸਾਬਰਮਤੀ ਰਿਵਰਫਰੰਟ ਸਥਿਤ ਈਵੈਂਟ ਸੈਂਟਰ ਵਿਖੇ ਕੀਤਾ ਗਿਆ ਹੈ। ਇਹ ਮੇਲਾ 1 ਨਵੰਬਰ ਤੱਕ ਜਾਰੀ ਰਹੇਗਾ। ਇਸ ’ਚ ਪੁਸਤਕਾਂ ਦੇ 700 ਸਟਾਲ ਲਗਾਏ ਗਏ ਹਨ। ਇਸ ਤੋਂ ਇਲਾਵਾ ਵਰਕਸ਼ਾਪਾਂ, ਕਵਿਤਾ, ਗ਼ਜ਼ਲ, ਸੰਗੀਤ, ਪੁਸਤਕ ਰਚਨਾ, ਲੇਖਣੀ, ਬਾਲ ਸਾਹਿਤ ਤੇ ਬੌਧਿਕ ਵਿਚਾਰ-ਚਰਚਾਵਾਂ ਨਾਲ ਸਬੰਧਤ ਪ੍ਰੋਗਰਾਮ ਕਰਵਾਏ ਜਾਣਗੇ। ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਅੱਜ ਦੇ ਸਮੇਂ ’ਚ ਬੱਚਿਆਂ ਨੂੰ ਪੁਸਤਕਾਂ ਵੱਲ ਪ੍ਰੇਰਿਤ ਕਰਨਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਇਸ ਉਪਰਾਲੇ ਲਈ ਨੈਸ਼ਨਲ ਬੁੱਕ ਟਰੱਸਟ ਤੇ ਗੁਜਰਾਤ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ. ਤੇਜਾ ਸਿੰਘ ਸਮੁੰਦਰੀ ਦਾ ਜੀਵਨ ਸਮਾਜਿਕ ਸੁਧਾਰਾਂ, ਲੋਕ ਸੇਵਾ ਤੇ ਦੇਸ਼ ਪ੍ਰਤੀ ਸਮਰਪਣ ਦੀ ਇਕ ਮਹੱਤਵਪੂਰਨ ਮਿਸਾਲ ਹੈ। ਗੁਰਦੁਆਰਾ ਸੁਧਾਰ ਲਹਿਰ ’ਚ ਉਨ੍ਹਾਂ ਦੀ ਭੂਮਿਕਾ ਤੇ ਸਮਾਜਿਕ, ਸਿਆਸੀ ਤੇ ਵਿੱਦਿਅਕ ਸੁਧਾਰਾਂ ਲਈ ਕੀਤੇ ਯਤਨ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਨੂੰ ਦਰਸਾਉਂਦੇ ਹਨ। ਉਪ-ਰਾਜਪਾਲ ਨੇ ਨੌਜਵਾਨਾਂ, ਔਰਤਾਂ ਤੇ ਦਲਿਤਾਂ ਦੇ ਸਸ਼ਕਤੀਕਰਨ ਲਈ ਸ. ਤੇਜਾ ਸਿੰਘ ਸਮੁੰਦਰੀ ਵਲੋਂ ਪਾਏ ਯੋਗਦਾਨ ਨੂੰ ਵੀ ਮਹੱਤਵਪੂਰਨ ਦੱਸਿਆ। ਸਾਲ 1922 ਦੇ ਗੁਰੂ ਕਾ ਬਾਗ ਮੋਰਚੇ ਦਾ ਜ਼ਿਕਰ ਕਰਦਿਆਂ ਸ. ਸੰਧੂ ਨੇ ਇਸ ਨੂੰ ਪੰਜਾਬ ’ਚ ਸਫਲ ਅਹਿੰਸਕ ਅੰਦੋਲਨ ਦੀ ਇਕ ਅਹਿਮ ਮਿਸਾਲ ਕਰਾਰ ਦਿੱਤਾ। ਉਨ੍ਹਾਂ ਇਸ ਸੰਘਰਸ਼ ਦੀ ਮਹਾਤਮਾ ਗਾਂਧੀ ਵਲੋਂ ਕੀਤੀ ਗਈ ਸ਼ਲਾਘਾ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸਾਲ 2047 ਤੱਕ ਵਿਕਸਿਤ ਭਾਰਤ ਦਾ ਟੀਚਾ ਸਿਰਫ਼ ਆਰਥਿਕ ਵਿਕਾਸ, ਬੁਨਿਆਦੀ ਢਾਂਚੇ ਤੇ ਤਕਨਾਲੋਜੀ ਤੱਕ ਸੀਮਤ ਨਹੀਂ ਹੈ। ਇਸ ਲਈ ਗਿਆਨਵਾਨ, ਜ਼ਿੰਮੇਵਾਰ ਤੇ ਨਵੀਆਂ ਸੋਚਾਂ ਵਾਲੇ ਨਾਗਰਿਕਾਂ ਦੀ ਵੀ ਲੋੜ ਹੈ, ਜੋ ਆਧੁਨਿਕ ਹੁਨਰ ਹਾਸਲ ਕਰਨ ਦੇ ਨਾਲ-ਨਾਲ ਆਪਣੀਆਂ ਸੱਭਿਆਚਾਰਕ ਜੜ੍ਹਾਂ ਤੇ ਕੌਮੀ ਵਿਰਾਸਤ ਨਾਲ ਜੁੜੇ ਰਹਿਣ। ਸ. ਸੰਧੂ ਨੇ ਕਿਹਾ ਕਿ ਸ. ਤੇਜਾ ਸਿੰਘ ਸਮੁੰਦਰੀ ਦਾ ਜੀਵਨ ਤੇ ਵਿਰਾਸਤ ਅੱਜ ਦੀ ਪੀੜ੍ਹੀ ਲਈ ਵੀ ਪ੍ਰਸੰਗਿਕ ਹਨ। ਉਨ੍ਹਾਂ ਦੀ ਮਿਸਾਲ ਦੱਸਦੀ ਹੈ ਕਿ ਲੀਡਰਸ਼ਿਪ ਦਾ ਅਸਲ ਅਰਥ ਆਪਣੇ ਸਿਧਾਂਤਾਂ ’ਤੇ ਦ੍ਰਿੜ੍ਹ ਰਹਿਣਾ ਤੇ ਸਮਾਜ ’ਚ ਸਾਰਥਕ ਯੋਗਦਾਨ ਪਾਉਣਾ ਹੈ। ਉਨ੍ਹਾਂ ਬੱਚਿਆਂ ਨੂੰ ਅਜਿਹੀਆਂ ਸ਼ਖ਼ਸੀਅਤਾਂ ਬਾਰੇ ਪੜ੍ਹਨ ਲਈ ਉਤਸ਼ਾਹਿਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਹੁਣ ਤੱਕ ਪਰਾਲੀ ਸਾੜਨ ਦੇ ਕੁੱਲ 542 ਮਾਮਲਿਆਂ ’ਚੋਂ ਲਗਭਗ ਅੱਧੇ ਤਰਨ ਤਾਰਨ ਤੋਂ ਅਗਲੀ ਖ਼ਬਰ ਸ਼ੰਭੂ-ਰਾਜਪੁਰਾ ਰੇਲਵੇ ਲਾਈਨ ਧਮਾਕਾ ਮਾਮਲੇ ’ਚ ਐੱਨ.ਆਈ.ਏ. ਵਲੋਂ 6 ਖ਼ਿਲਾਫ਼ ਦੋਸ਼ਪੱਤਰ ਦਾਖ਼ਲ
Ad Position 24