24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਡਾ. ਬਰਜਿੰਦਰ ਸਿੰਘ ਹਮਦਰਦ ਦੀ 20ਵੀਂ ਸੰਗੀਤਕ ਐਲਬਮ ‘ਜੰਗਲ ਕਾ ਅੰਧੇਰਾ’ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਿਲੀਜ਼

ਐਲਬਮ ’ਚ ਉਰਦੂ ਦੇ ਮਸ਼ਹੂਰ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਦਿੱਤੀ ਆਵਾਜ਼ ਜਸਪਾਲ ਸਿੰਘ, ਜਤਿੰਦਰ ਪੰਮੀ ਜਲੰਧਰ, 24 ਅਕਤੂਬਰ–ਡਾ. ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ‘ਅਜੀਤ’ ਪ੍ਰਕਾਸ਼ਨ ਸਮੂਹ ਨੇ ਪੱਤਰਕਾਰੀ ਦੇ ਬੇਹੱਦ ਰੁਝੇਵਿਆਂ ਦੇ ਬਾਵਜੂਦ ਆਪਣੇ ਸੰਗੀਤਕ ਸਫ਼ਰ ਨੂੰ ਜਾਰੀ ਰੱਖਦੇ ਹੋਏ ਆਪਣੀ 20ਵੀਂ ਸੰਗੀਤਕ ਐਲਬਮ ‘ਜੰਗਲ ਕਾ ਅੰਧੇਰਾ’ ਸੰਗੀਤ ਪ੍ਰੇਮੀਆਂ ...

Ad Position 21
No active advertisement
ਅਜੀਤ ਡੈਸਕ 25-10-2026

ਜਸਪਾਲ ਸਿੰਘ, ਜਤਿੰਦਰ ਪੰਮੀ
ਜਲੰਧਰ, 24 ਅਕਤੂਬਰ–ਡਾ. ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ‘ਅਜੀਤ’ ਪ੍ਰਕਾਸ਼ਨ ਸਮੂਹ ਨੇ ਪੱਤਰਕਾਰੀ ਦੇ ਬੇਹੱਦ ਰੁਝੇਵਿਆਂ ਦੇ ਬਾਵਜੂਦ ਆਪਣੇ ਸੰਗੀਤਕ ਸਫ਼ਰ ਨੂੰ ਜਾਰੀ ਰੱਖਦੇ ਹੋਏ ਆਪਣੀ 20ਵੀਂ ਸੰਗੀਤਕ ਐਲਬਮ ‘ਜੰਗਲ ਕਾ ਅੰਧੇਰਾ’ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਈ ਹੈ। ਇਹ ਐਲਬਮ ‘ਅਜੀਤ’ ਭਵਨ ਦੇ ਆਡੀਟੋਰੀਅਮ ਵਿਖੇ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਤਿੰਨ ਪੜਾਵਾਂ ’ਚ ਰਿਲੀਜ਼ ਕੀਤੀ ਗਈ। ਇਸ ਐਲਬਮ ’ਚ ਡਾ. ਹਮਦਰਦ ਨੇ ਉਰਦੂ ਦੇ 7 ਮਸ਼ੂਹਰ ਸ਼ਾਇਰਾਂ ਦੀਆਂ ਅਰਥ ਭਰਪੂਰ ਗ਼ਜ਼ਲਾਂ ਨੂੰ ਆਪਣੀ ਸੋਜ਼ਮਈ, ਸੁਰੀਲੀ ਤੇ ਮਖਮਲੀ ਆਵਾਜ਼ ਵਿਚ ਪੇਸ਼ ਕਰਕੇ ਗਾਇਕੀ ਨੂੰ ਇਕ ਨਵੇਂ ਮੁਕਾਮ ’ਤੇ ਪਹੁੰਚਾ ਦਿੱਤਾ ਹੈ। ਐਲਬਮ ਵਿਚਲੀਆਂ ਸਾਰੀਆਂ ਸੱਤ ਦੀਆਂ ਸੱਤ ਗ਼ਜ਼ਲਾਂ ਨੂੰ ਆਡੀਟੋਰੀਅਮ ਦੇ ਵੱਡੇ ਪਰਦੇ ’ਤੇ ਬਹੁਤ ਹੀ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਡਾ. ਹਮਦਰਦ ਡੇਢ ਦਰਜਨ ਸੰਗੀਤਕ ਐਲਬਮਾਂ ਸੰਗੀਤ ਪ੍ਰੇਮੀਆਂ ਦੀ ਝੋਲੀ ਪਾ ਚੁੱਕੇ ਹਨ। ਇੱਥੇ ਹੀ ਬੱਸ ਨਹੀਂ ਡਾ. ਹਮਦਰਦ ਨੇ ਅੱਜ ਦੀ ਤੜਕ-ਭੜਕ ਵਾਲੀ ਤੇ ਦਿਖਾਵੇ ਦੀ ਗਾਇਕੀ ਦੇ ਦੌਰ ’ਚ ਲੀਹ ਤੋਂ ਹਟ ਕੇ ਇਕ ਵੱਖਰੀ ਤਰ੍ਹਾਂ ਦੀ ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਪੇਸ਼ ਕਰਕੇ ਸਮਾਜ ਨੂੰ ਇਕ ਨਵੀਂ ਸੇਧ ਦੇਣ ਦਾ ਵੀ ਯਤਨ ਕੀਤਾ ਹੈ। ਡਾ. ਹਮਦਰਦ ਨੇ ਆਪਣੀਆਂ ਐਲਬਮਾਂ ’ਚ ਅਰਥ ਭਰਪੂਰ ਗੀਤਾਂ ਦੀ ਚੋਣ ਅਤੇ ਸ਼ਾਨਦਾਰ ਪੇਸ਼ਕਾਰੀ ਨਾਲ ਜਿੱਥੇ ਉਰਦੂ ਦੇ ਵੱਡੇ ਤੇ ਨਾਮਵਰ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਜਿਊਂਦਾ ਰੱਖਣ ਦਾ ਬੇਹੱਦ ਸਾਰਥਕ ਯਤਨ ਕੀਤਾ ਹੈ, ਉੱਥੇ ਮੌਜੂਦਾ ਦੌਰ ਦੇ ਗਾਇਕਾਂ ਨੂੰ ਵੀ ਸਾਫ-ਸੁਥਰੀ, ਲੋਕ ਪੱਖੀ ਤੇ ਉਸਾਰੂ ਗਾਇਕੀ ਵੱਲ ਮੁੜਨ ਲਈ ਪ੍ਰੇਰਿਤ ਕੀਤਾ ਹੈ। ਇਸ ਮੌਕੇ ਡਾ. ਹਮਦਰਦ ਨੇ ਸਮਾਗਮ ’ਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੰਗੀਤ ਉਨ੍ਹਾਂ ਦੀ ਰੂਹ ਦੀ ਖੁਰਾਕ ਹੈ ਤੇ ਹਰ ਇਕ ਇਨਸਾਨ ਨੂੰ ਸੰਗੀਤਮਈ ਹੋਣਾ ਚਾਹੀਦਾ ਹੈ, ਕਿਉਂਕਿ ਸੰਗੀਤ ਨਾਲ ਇਕ-ਮਿਕ ਹੋਣ ਵਾਲਾ ਇਨਸਾਨ ਹੀ ਸਹੀ ਮਾਇਨਿਆਂ ’ਚ ਨਾ ਕੇਵਲ ਜ਼ਿੰਦਗੀ ਦੀਆਂ ਉਚਾਈਆਂ ਨੂੰ ਛੂਹ ਸਕਦਾ ਹੈ, ਬਲਕਿ ਰੂਹਾਨੀਅਤ ਦਾ ਵੀ ਅਹਿਸਾਸ ਕਰ ਸਕਦਾ ਹੈ । ਇਸ ਤੋਂ ਪਹਿਲਾਂ ਡਾ. ਹਮਦਰਦ ਨੇ ਆਪਣੀਆਂ ਪੁਰਾਣੀਆਂ ਐਲਬਮਾਂ ਵਿਚਲੀਆਂ ਕੁਝ ਯਾਦਗਾਰੀ ਗ਼ਜ਼ਲਾਂ ਤੇ ਗੀਤਾਂ ਨੂੰ ਆਪਣੀ ਸੋਜ਼ਮਈ ਤੇ ਸੁਰੀਲੀ ਆਵਾਜ਼ ’ਚ ਪੇਸ਼ ਕਰਕੇ ਆਪਣੀ ਦਮਦਾਰ ਤੇ ਸੁਰੀਲੀ ਗਾਇਕੀ ਨਾਲ ਸੰਗੀਤ ਪ੍ਰੇਮੀਆਂ ਨੂੰ ਮੰਤਰ ਮੁਗਧ ਕੀਤਾ।

ਡਾ. ਹਮਦਰਦ ਨੇ ਪੰਜਾਬੀ ਗਾਇਕੀ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਇਆ-ਡਾ. ਜੌਹਲ
ਐਲਬਮ ‘ਜੰਗਲ ਕਾ ਅੰਧੇਰਾ’ ਦੇ ਰਿਲੀਜ਼ ਸਮਾਗਮ ਦੌਰਾਨ ਮੰਚ ਦਾ ਸੰਚਾਲਨ ਕਰਦੇ ਹੋਏ ਡਾ. ਲਖਵਿੰਦਰ ਸਿੰਘ ਜੌਹਲ ਨੇ ਡਾ. ਬਰਜਿੰਦਰ ਸਿੰਘ ਹਮਦਰਦ ਦੇ ਸੰਗੀਤਕ ਅਤੇ ਪੱਤਰਕਾਰੀ ਦੇ ਸਫ਼ਰ ਬਾਰੇ ਗੱਲ ਕਰਦਿਆਂ ਕਿਹਾ ਕਿ ਡਾ. ਹਮਦਰਦ ਜਿੱਥੇ ਇਕ ਸਮਰੱਥ ਸੰਪਾਦਕ, ਕੁਸ਼ਲ ਪ੍ਰਬੰਧਕ ਤੇ ਨਿਡਰ ਪੱਤਰਕਾਰ ਹਨ, ਉਥੇ ਉਹ ਇਕ ਕੁਦਰਤੀ ਗਾਇਕ ਹੋਣ ਦੇ ਨਾਲ-ਨਾਲ ਇਕ ਅਜਿਹੀ ਵਿਲੱਖਣ ਸ਼ਖ਼ਸੀਅਤ ਦੇ ਮਾਲਕ ਹਨ, ਜਿਨ੍ਹਾਂ ਹਮੇਸ਼ਾ ਮਨੁੱਖਤਾ ਦੇ ਦਰਦ ਨੂੰ ਸਮਝਣ ਤੇ ਸਮਾਜ ਨੂੰ ਅੱਗੇ ਲਿਜਾਣ ਦਾ ਯਤਨ ਕੀਤਾ ਹੈ। ਉਨ੍ਹਾਂ ਡਾ. ਹਮਦਰਦ ਨੂੰ ਇਕ ਬਹੁਪੱਖੀ ਸ਼ਖ਼ਸੀਅਤ ਦੱਸਦੇ ਹੋਏ ਕਿਹਾ ਕਿ ਇਹ ਵੀ ਉਨ੍ਹਾਂ ਦੀ ਸਖਸੀਅਤ ਦਾ ਹੀ ਇਕ ਹੋਰ ਅਹਿਮ ਗੁਣ ਹੈ ਕਿ ਪੱਤਰਕਾਰੀ ਦੇ ਰਝੇਵਿਆਂ ਦੇ ਬਾਵਜੂਦ ਉਹ ਸੰਗੀਤ ਲਈ ਸਮਾਂ ਹੀ ਨਹੀਂ ਕੱਢ ਪਾਉਂਦੇ, ਬਲਕਿ ਮਹਾਨ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਆਪਣੀ ਮਖਮਲੀ ਤੇ ਸੋਜ਼ਮਈ ਆਵਾਜ਼ ’ਚ ਪੇਸ਼ ਕਰਕੇ ਸੰਗੀਤ ਪ੍ਰੇਮੀਆਂ ਨਾਲ ਵੀ ਸਾਂਝ ਪਾਉਂਦੇ ਹਨ। ਆਪਣੀ 20ਵੀਂ ਐਲਬਮ ‘ਜੰਗਲ ਕਾ ਅੰਧੇਰਾ’ ਰਾਹੀਂ ਡਾ. ਹਮਦਰਦ ਨੇ ਉਰਦੂ ਦੇ ਸੱਤ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਆਪਣੀ ਸੋਜ਼ਮਈ ਤੇ ਸੁਰੀਲੀ ਆਵਾਜ਼ ’ਚ ਪੇਸ਼ ਕਰਕੇ ਗਾਇਕੀ ਨੂੰ ਨਵੀਂ ਸਿਖ਼ਰ ਦਿੱਤੀ ਹੈ।

ਕੌਣ-ਕੌਣ ਰਹੇ ਹਾਜ਼ਰ
ਇਸ ਮੌਕੇ ਸਾਬਕਾ ਐਡਵੋਕੇਟ ਜਨਰਲ ਪੰਜਾਬ ਤੇ ਸੁਪਰੀਮ ਕੋਰਟ ਦੇ ਵਕੀਲ ਰਾਜਿੰਦਰ ਸਿੰਘ ਚੀਮਾ, ਮੇਅਰ ਵਿਨੀਤ ਧੀਰ, ਉੱਘੇ ਸੀ. ਏ. ਗੁਰਚਰਨ ਸਿੰਘ ਸਿਆਲ, ਉੱਤਮ ਹਿੰਦੂ ਦੇ ਮੁੱਖ ਸੰਪਾਦਕ ਇਰਵਨ ਖੰਨਾ, ਤੇਜਿੰਦਰ ਸਿੰਘ ਬਿੱਟੂ, ਮਨੋਰੰਜਨ ਕਾਲੀਆ, ਸੁਰਿੰਦਰਪਾਲ ਸਿੰਘ ਗਵਾਲੀਅਰ, ਦੈਨਿਕ ਸਵੇਰਾ ਤੋਂ ਅਭਿਸ਼ੇਕ ਵਿੱਜ, ਸੀ. ਟੀ. ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਸ. ਪਰਮਵੀਰ ਸਿੰਘ, ‘ਅਜੀਤ’ ਦੇ ਚੀਫ ਐਗਜ਼ੈਕਟਿਵ ਸ੍ਰੀਮਤੀ ਸਰਵਿੰਦਰ ਕੌਰ, ਸੀਨੀਅਰ ਐਗਜ਼ੈਕਟਿਵ ਸ੍ਰੀਮਤੀ ਗੁਰਜੋਤ ਕੌਰ, ਸ੍ਰੀਮਤੀ ਰਵਨੀਤ ਕੌਰ, ਸਾਬਕਾ ਪੁਲਿਸ ਅਧਿਕਾਰੀ ਲੋਕ ਨਾਥ ਆਂਗਰਾ, ਐੱਚ. ਐੱਸ. ਢਿੱਲੋਂ, ਡਾ. ਦਰਸ਼ਨ ਸਿੰਘ, ਹਿੰਦੀ ਸਾਹਿਤਕਾਰ ਸੁਰੇਸ਼ ਸੇਠ, ਡਾ. ਬਲਬੀਰ ਸਿੰਘ ਭੌਰਾ, ਸਤਨਾਮ ਸਿੰਘ ਮਾਣਕ, ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਗੁਰਜੋਤ ਸਿੰਘ ਚੰਡੀਗੜ੍ਹ, ਜੇ. ਪੀ. ਸਿੰਘ ਪ੍ਰੈਜ਼ੀਡੈਂਟ ਹੋਟਲ, ਮੋਹਿਤ ਜੈਨ, ਕੁਲਬੀਰ ਸਿੰਘ ਸੂਰੀ, ਕਵੀ ਰਸ਼ਪਾਲ ਸਿੰਘ ਪਾਲ, ਸਰਬੱਤ ਦਾ ਭਲਾ ਟਰੱਸਟ ਦੋਆਬਾ ਜ਼ੋਨ ਦੇ ਇੰਚਾਰਜ ਅਮਰਜੋਤ ਸਿੰਘ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਦੇ ਪ੍ਰਧਾਨ ਮਹਿੰਦਰਜੀਤ ਸਿੰਘ, ਸਤਵੀਰ ਸਿੰਘ ਪੱਲੀ ਝਿੱਕੀ, ਰਾਜਿੰਦਰ ਸਿੰਘ ਸੇਵਾਮੁਕਤ ਐਸ. ਐਸ. ਪੀ., ਉਦਯੋਗਪਤੀ ਨਿਤਿਨ ਕਪੂਰ, ਸ਼ਾਇਰ ਗੁਰਦਿਆਲ ਰੌਸ਼ਨ, ਅੰਕੁਰ ਅਗਰਵਾਲ, ਮਨਜੀਤ ਸਿੰਘ ਜੌਲੀ (ਗੋਦਰੇਜ), ਉੱਤਮ ਹਿੰਦੂ ਤੋਂ ਰਿਤਿਨ ਖੰਨਾ, ਸਪੀਡਵੇਜ਼ ਤੋਂ ਹਰਪ੍ਰੀਤ ਸਿੰਘ, ਲੇਖਕ ਗੁਰਮੀਤ ਸਿੰਘ ਪਲਾਹੀ, ਬਲਜੀਤ ਸਿੰਘ ਬਰਾੜ, ਵਿਪਨ ਸਭਰਵਾਲ, ਬਿਕਰਮਜੀਤ ਸਿੰਘ ਵਿੱਕੀ, ਐਡਵੋਕੇਟ ਗੁਣਜੀਤ ਸਿੰਘ ਸਿਆਲ, ਆਰਟਿਸਟ ਗੁਰਦੀਸ਼ ਪੰਨੂ, ਸੀ. ਟੀ. ਗਰੁੱਪ ਦੇ ਐੱਮ. ਡੀ. ਮਨਬੀਰ ਸਿੰਘ, ਪੂਨੀਤ ਖੰਨਾ, ਦਵਿੰਦਰ ਸਿੰਘ ਕੋਹਲੀ, ਡਾ. ਹਰਮਨਪ੍ਰੀਤ ਸਿੰਘ ਭੂਟਾਨੀ, ਹਰਬੀਰ ਸਿੰਘ ਢਿੱਲੋਂ, ਪ੍ਰੀਤਮ ਸਿੰਘ ਸਪਰਾ, ਮਨੌਜ ਅਗਰਵਾਲ ਤੇ ਹੋਰ ਬਹੁਤ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਤੇ ‘ਅਜੀਤ’ ਦੇ ਵੱਖ-ਵੱਖ ਦਫ਼ਤਰਾਂ ਨਾਲ ਸੰਬੰਧਿਤ ਇੰਚਾਰਜ ਤੇ ਪੱਤਰਕਾਰ ਵੀ ਵਿਸ਼ੇਸ ਤੌਰ ’ਤੇ ਮੌਜੂਦ ਸਨ।

‘ਜੰਗਲ ਕਾ ਅੰਧੇਰਾ ਹੈ...’
ਡਾ. ਬਰਜਿੰਦਰ ਸਿੰਘ ਹਮਦਰਦ ਨੇ ਆਪਣੀ ਇਸ ਨਵੀਂ ਐਲਬਮ ‘ਜੰਗਲ ਕਾ ਅੰਧੇਰਾ’ ਰਾਹੀਂ ਉਰਦੂ ਦੇ ਉਨ੍ਹਾਂ ਮਹਾਨ ਸ਼ਾਇਰਾਂ ਦੀਆਂ ਰਚਨਾਵਾਂ ਮੁੜ ਉਭਾਰਨ ਦਾ ਯਤਨ ਕੀਤਾ ਹੈ, ਜੋ ਸਮੇਂ ਦੀ ਮਾਰ ਨਾਲ ਇਨਸਾਨੀ ਚੇਤਿਆਂ ਵਿਚੋਂ ਮਨਫੀ ਹੁੰਦੀਆਂ ਜਾ ਰਹੀਆਂ ਸਨ । ਇਸ ਮੌਕੇ ਉਨ੍ਹਾਂ ਬਿਹਾਰ ਦੇ ਪ੍ਰਸਿੱਧ ਉਰਦੂ ਸ਼ਾਇਰ ਆਲਮ ਖੁਰਸ਼ੀਦ, ਪਾਕਿਸਤਾਨੀ ਸ਼ਾਇਰ ਅਸਲਮ ਕੌਲਸਰੀ, ਬਿਹਾਰ ਦੇ ਸ਼ਾਇਰ ਆਦਿਲ ਹਯਾਤ, ਬੰਗਲਾਦੇਸ਼ ਦੇ ਸ਼ਾਇਰ ਅੰਦਲੀਬ ਸ਼ਾਦਾਨੀ, ਸਾਅਦੁੱਲਾਹ (ਸੌਦਾ) ਤੇ ਅੰਸਾਰ ਕੰਬਰੀ ਦੀਆਂ ਗ਼ਜ਼ਲਾਂ ਤੋਂ ਇਲਾਵਾ ਅਖੀਰ ’ਚ ਅਸਲਮ ਅੰਸਾਰੀ ਦੀ ਰਚਨਾ ‘ਮੈਨੇ ਰੋਕਾ ਭੀ ਨਹੀਂ ਔਰ ਵੋਹ ਠਹਿਰਾ ਭੀ ਨਹੀਂ’ ਪੇਸ਼ ਕੀਤੀ, ਜੋ ਪ੍ਰੋਗਰਾਮ ਦਾ ਸਿਖਰ ਹੋ ਨਿੱਬੜੀ ਤੇ ਸਮੁੱਚਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ।
ਸੰਗੀਤ ਨਾਲ ਬਚਪਨ ਤੋਂ ਹੀ ਨਾਤਾ ਰਿਹੈ, ਜੋ ਹਮੇਸ਼ਾ ਰਹੇਗਾ-ਡਾ. ਹਮਦਰਦ
ਸਮਾਗਮ ਦੌਰਾਨ ਸੰਬੋਧਨ ਕਰਦਿਆਂ ਡਾ. ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ ਉਹ ਦੋਸਤਾਂ, ਮਿੱਤਰਾਂ, ਸੰਗੀਤ ਪ੍ਰੇਮੀਆਂ ਤੇ ਪੱਤਰਕਾਰ ਸਾਥੀਆਂ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਅੱਜ ਇਸ ਪਰਿਵਾਰਕ ਮਾਹੌਲ ’ਚ ਐਬਲਮ ਰਿਲੀਜ਼ ਕਰਨ ਦੇ ਸਮਾਗਮ ’ਚ ਸ਼ਿਰਕਤ ਕੀਤੀ ਹੈ । ਸੰਗੀਤ ਨਾਲ ਆਪਣੇ ਮੋਹ ਅਤੇ ਜੁੜਾਅ ਬਾਰੇ ਗੱਲ ਕਰਦਿਆਂ ਡਾ. ਹਮਦਰਦ ਨੇ ਕਿਹਾ ਕਿ ਸੰਗੀਤ ਨਾਲ ਉਨ੍ਹਾਂ ਦਾ ਨਾਤਾ ਬਚਪਨ ਤੋਂ ਹੀ ਰਿਹਾ ਹੈ ਤੇ ਇਹ ਸਾਰੀ ਜ਼ਿੰਦਗੀ ਰਹੇਗਾ। 
Ad Position 22
No active advertisement
ਅਗਲੀ ਖ਼ਬਰ ਜਦੋਂ ਪਾਣੀ ਦੇ ਕੀਮਤੀ ਸਰੋਤ ਅਸੁਰੱਖਿਅਤ ਹੋਣ ਤਾਂ ਅਦਾਲਤਾਂ ਮੂਕ ਦਰਸ਼ਕ ਨਹੀਂ ਰਹਿ ਸਕਦੀਆਂ-ਸੁਪਰੀਮ ਕੋਰਟ ਸਾਰੇ ਰਾਜਾਂ ਨੂ...
Ad Position 24