26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸੁਰੁਚੀ-ਕਮਲਜੀਤ ਨੇ ਏਸ਼ਿਆਈ ਰਿਕਾਰਡ ਤੋੜ ਕੇ ਜਿੱਤਿਆ ਸੋਨ ਤਗਮਾ 10 ਮੀਟਰ ਏਅਰ ਪਿਸਟਲ ਮਿਸ਼ਰਤ ਟੀਮ ਮੁਕਾਬਲਾ

ਨਾਗੋਆ, 25 ਸਤੰਬਰ (ਪੀ. ਟੀ. ਆਈ.)-ਜਪਾਨ ਦੇ ਆਈਚੀ-ਨਾਗੋਆ ਵਿਚ ਚੱਲ ਰਹੀਆਂ 20ਵੀਆਂ ਏਸ਼ਿਆਈ ਖੇਡਾਂ-2026 ਦੌਰਾਨ ਭਾਰਤ ਨੇ ਆਪਣਾ ਦੂਜਾ ਸੋਨ ਤਗਮਾ ਜਿੱਤਿਆ। ਸ਼ੁੱਕਰਵਾਰ ਨੂੰ ਸੁਰੁਚੀ ਇੰਦਰ ਸਿੰਘ (20) ਅਤੇ ...

Ad Position 21
No active advertisement
ਅਜੀਤ ਡੈਸਕ 26-09-2026

ਨਾਗੋਆ, 25 ਸਤੰਬਰ (ਪੀ. ਟੀ. ਆਈ.)-ਜਪਾਨ ਦੇ ਆਈਚੀ-ਨਾਗੋਆ ਵਿਚ ਚੱਲ ਰਹੀਆਂ 20ਵੀਆਂ ਏਸ਼ਿਆਈ ਖੇਡਾਂ-2026 ਦੌਰਾਨ ਭਾਰਤ ਨੇ ਆਪਣਾ ਦੂਜਾ ਸੋਨ ਤਗਮਾ ਜਿੱਤਿਆ। ਸ਼ੁੱਕਰਵਾਰ ਨੂੰ ਸੁਰੁਚੀ ਇੰਦਰ ਸਿੰਘ (20) ਅਤੇ ਕਮਲਜੀਤ (23) ਦੀ ਜੋੜੀ ਨੇ 10 ਮੀਟਰ ਏਅਰ ਪਿਸਟਲ ਮਿਸ਼ਰਤ ਟੀਮ ਫਾਈਨਲ ਵਿਚ ਪਹਿਲਾ ਸਥਾਨ ਹਾਸਲ ਕਰਕੇ ਭਾਰਤ ਦੀ ਝੋਲੀ ਦੂਜਾ ਸੋਨ ਤਗਮਾ ਪਾਇਆ। ਇਸ ਤੋਂ ਪਹਿਲਾਂ ਮਹਿਲਾ ਕ੍ਰਿਕਟ ਟੀਮ ਨੇ ਸ੍ਰੀਲੰਕਾ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਸੀ ਅਤੇ ਹੁਣ ਇਹ ਤਗਮਾ ਵੀ ਉਸੇ ਸੂਚੀ ਵਿਚ ਸ਼ਾਮਿਲ ਹੋ ਗਿਆ ਹੈ।ਭਾਰਤੀ ਜੋੜੀ ਨੇ 484.6 ਦੇ ਸਕੋਰ ਨਾਲ ਏਸ਼ਿਆਈ ਰਿਕਾਰਡ ਵੀ ਤੋੜ ਦਿੱਤਾ। ਉਨ੍ਹਾਂ ਉਜ਼ਬੇਕਿਸਤਾਨ ਦੇ ਮੁਖੰਮਦ ਕਮਾਲੋਵ ਅਤੇ ਨਿਗਿਨਾ ਸੈਦਕੁਲੋਵਾ ਵਲੋਂ ਇਸ ਸਾਲ ਦੇ ਸ਼ੁਰੂ ਵਿਚ ਬਣਾਏ ਗਏ 481.3 ਦੇ ਸਕੋਰ ਨੂੰ ਪਿੱਛੇ ਛੱਡ ਦਿੱਤਾ। ਕਮਲਜੀਤ, ਜਿਸ ਨੂੰ ਮੁਕਾਬਲੇ ਤੋਂ ਠੀਕ ਪਹਿਲਾਂ ਕੇਦਾਰਲਿੰਗ ਬਾਲਾਕ੍ਰਿਸ਼ਨ ਉਚਾਗਨਵੇ ਦੀ ਜਗ੍ਹਾ ਟੀਮ ’ਚ ਸ਼ਾਮਿਲ ਕੀਤਾ ਗਿਆ ਸੀ ਅਤੇ ਸੁਰੁਚੀ ਨੇ ਫਾਈਨਲ ਦੇ ਜ਼ਿਆਦਾਤਰ ਸਮੇਂ ਦੌਰਾਨ ਬਾਕੀ ਮੁਕਾਬਲੇਬਾਜ਼ਾਂ ਤੋਂ ਆਪਣੀ ਬੜ੍ਹਤ ਬਣਾਈ ਰੱਖੀ ਅਤੇ 587 ਦੇ ਸਕੋਰ ਨਾਲ ਖੇਡਾਂ ਦਾ ਕੁਆਲੀਫਿਕੇਸ਼ਨ ਰਿਕਾਰਡ ਵੀ ਆਪਣੇ ਨਾਂਅ ਕੀਤਾ। ਦੱਖਣੀ ਕੋਰੀਆ ਦੇ ਸੁਹਯੋਨ ਹੋਂਗ ਅਤੇ ਗਾਏੁਨ ਚੂ ਨੇ 478.0 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਈਰਾਨ ਦੇ ਵਾਹਿਦ ਗੋਲਖੰਦਨ ਅਤੇ ਹਾਨੀਏਹ ਰੋਸਤਾਮਿਯਾਨ ਨੇ 415.8 ਅੰਕਾਂ ਨਾਲ ਕਾਂਸੀ ਦਾ ਤਗਮਾ ਹਾਸਿਲ ਕੀਤਾ। ਇਸ ਤੋਂ ਪਹਿਲਾਂ, ਭਾਰਤੀ ਜੋੜੀ ਨੇ 587 (29 ਇਨਰ 10 ਐਸ) ਦੇ ਸਕੋਰ ਨਾਲ ਏਸ਼ਿਆਈ ਖੇਡਾਂ ਦੇ ਕੁਆਲੀਫਿਕੇਸ਼ਨ ਰਿਕਾਰਡ ਵੀ ਤੋੜਿਆ। ਉਨ੍ਹਾਂ 2023 ’ਚ ਹਾਂਗਜ਼ੂ (ਚੀਨ) ਵਿਚ ਭਾਰਤੀ ਜੋੜੀ ਸਰਬਜੋਤ ਸਿੰਘ ਅਤੇ ਦਿਵਿਆ ਸੁਬਾਰਾਜੂ ਵਲੋਂ ਬਣਾਏ ਗਏ 577 ਅੰਕਾਂ ਦੇ ਪੁਰਾਣੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਇਸ ਤੋਂ ਇਲਾਵਾ, ਕਮਲਜੀਤ ਅਤੇ ਸੁਰੁਚੀ ਦਾ ਕੁਆਲੀਫਿਕੇਸ਼ਨ ਸਕੋਰ ਏਸ਼ਿਆਈ ਰਿਕਾਰਡ ਦੇ ਬਰਾਬਰ ਵੀ ਰਿਹਾ, ਜਿਸ ਨਾਲ ਉਨ੍ਹਾਂ ਨੇ ਸੌਰਭ ਚੌਧਰੀ ਅਤੇ ਮਨੂ ਭਾਕਰ ਵਲੋਂ 2021 ਵਿਚ ਕਾਇਮ ਕੀਤੇ ਰਿਕਾਰਡ ਦੀ ਬਰਾਬਰੀ ਵੀ ਕੀਤੀ।

Ad Position 22
No active advertisement
ਅਗਲੀ ਖ਼ਬਰ ਹੁਣ ਅੱਤਵਾਦੀ ਦੇਸ਼ ਮੈਨੂੰ ਸਵਾਲ ਪੁੱਛੇਗਾ-ਜੈਸ਼ੰਕਰ ਪਾਕਿਸਤਾਨੀ ਪੱਤਰਕਾਰ ਨੂੰ ਦਿੱਤਾ ਕਰਾਰਾ ਜਵਾਬ
Ad Position 24