ਸੰਯੁਕਤ ਰਾਸ਼ਟਰ, 25 ਸਤੰਬਰ (ਪੀ.ਟੀ.ਆਈ)-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ਵਿਚ ਪਾਕਿਸਤਾਨੀ ਪੱਤਰਕਾਰ ਵਲੋਂ ਅੱਤਵਾਦ ਨਾਲ ਸੰਬੰਧਿਤ ਸਵਾਲ ਪੁੱਛੇ ਜਾਣ ’ਤੇ ਕਰਾਰਾ ਜਵਾਬ ਦਿੱਤਾ। ਪਾਕਿਸਤਾਨੀ ਪੱਤਰਕਾਰ ਦੇ ਸਵਾਲ ਦਾ ਸਖ਼ਤ ਜਵਾਬ ਦਿੰਦਿਆਂ ਜੈਸ਼ੰਕਰ ਨੇ ਕਿਹਾ ਕਿ ਇੱਕ ਅੱਤਵਾਦੀ ਦੇਸ਼ ਮੈਨੂੰ ਇਹ ਸਵਾਲ ਪੁੱਛ ਰਿਹਾ ਹੈ। ਕਮਾਲ ਹੈ। ਜੈਸ਼ੰਕਰ ਅਤੇ ਲਾਇਬੇਰੀਆ ਦੀ ਵਿਦੇਸ਼ ਮੰਤਰੀ ਸਾਰਾ ਬੇਸੋਲੋ ਨਯਾਂਤੀ ਨੇ ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ਵਿਚ ਸਮੁੰਦਰੀ ਜਹਾਜ਼ਾਂ ਅਤੇ ਮਲਾਹਾਂ ਦੀ ਸੁਰੱਖਿਆ ਸੰਬੰਧੀ ‘ਗਰੁੱਪ ਆਫ਼ ਫਰੈਂਡਜ਼’ ਬਾਰੇ ਮੀਡੀਆ ਨੂੰ ਸੰਬੋਧਨ ਕੀਤਾ ਸੀ। ਬਿਆਨ ਮੁਕੰਮਲ ਹੋਣ ਤੋਂ ਬਾਅਦ ਪਾਕਿਸਤਾਨੀ ਪੱਤਰਕਾਰ ਉੱਠਿਆ ਅਤੇ ਜੈਸ਼ੰਕਰ ਨੂੰ ਉੱਚੀ ਆਵਾਜ਼ ’ਚ ਸਵਾਲ ਕੀਤਾ ਕਿ ਤੁਹਾਡੀ ਸਰਕਾਰ ਪਾਕਿਸਤਾਨ ਵਿਚ ਅੱਤਵਾਦ ਨੂੰ ਸਰਪ੍ਰਸਤੀ ਦੇਣਾ ਕਦੋਂ ਬੰਦ ਕਰੇਗੀ? ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਹਰੀਸ਼ ਪਾਰਵਥਨੇਨੀ ਨੇ ਪਾਕਿਸਤਾਨੀ ਪੱਤਰਕਾਰ ਨੂੰ ਕਿਹਾ ਕਿ ਤੁਸੀਂ ਆਪਣਾ ਜਵਾਬ ਸੁਣ ਲਿਆ ਹੈ। ਇਹ ਤਿੱਖੀ ਨੋਕ-ਝੋਕ ਅਜਿਹੇ ਸਮੇਂ ਹੋਈ ਹੈ ਜਦੋਂ ਸੰਯੁਕਤ ਰਾਸ਼ਟਰ ਵਿਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਅੱਤਵਾਦ ਦਾ ਮੁੱਦਾ ਮੁੜ ਚਰਚਾ ਵਿਚ ਹੈ। ਇਸ ਤੋਂ ਇੱਕ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਪਹੁੰਚ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੂੰ ਇੱਕ ਭਾਰਤੀ ਪੱਤਰਕਾਰ ਨੇ ਪੁੱਛਿਆ ਸੀ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਪਨਾਹ ਦੇਣਾ ਕਦੋਂ ਬੰਦ ਕਰੇਗਾ। ਬਾਅਦ ਵਿੱਚ ਸ਼ਰੀਫ਼ ਨੂੰ ਲਸ਼ਕਰ-ਏ-ਤਾਇਬਾ ਦੇ ਮੁਖੀ ਹਾਫਿਜ਼ ਸਈਦ ਖ਼ਿਲਾਫ਼ ਕਾਰਵਾਈ ਬਾਰੇ ਵੀ ਸਵਾਲ ਕੀਤਾ ਗਿਆ, ਪਰ ਉਨ੍ਹਾਂ ਨੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ।
ਹੁਣ ਅੱਤਵਾਦੀ ਦੇਸ਼ ਮੈਨੂੰ ਸਵਾਲ ਪੁੱਛੇਗਾ-ਜੈਸ਼ੰਕਰ ਪਾਕਿਸਤਾਨੀ ਪੱਤਰਕਾਰ ਨੂੰ ਦਿੱਤਾ ਕਰਾਰਾ ਜਵਾਬ
ਸੰਯੁਕਤ ਰਾਸ਼ਟਰ, 25 ਸਤੰਬਰ (ਪੀ.ਟੀ.ਆਈ)-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਮੁੱਖ ਦਫ਼ਤਰ ਵਿਚ ਪਾਕਿਸਤਾਨੀ ਪੱਤਰਕਾਰ ਵਲੋਂ ਅੱਤਵਾਦ ਨਾਲ ਸੰਬੰਧਿਤ ਸਵਾਲ ਪੁੱਛੇ ਜਾਣ ’ਤੇ ਕਰਾਰਾ ਜਵਾਬ ਦਿੱਤਾ। ਪਾਕਿਸਤਾਨੀ ਪੱਤਰਕਾਰ ਦੇ ...
ਅਜੀਤ ਡੈਸਕ
26-09-2026