12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਲੋਕਤੰਤਰ ਨੂੰ ਜੀਵੰਤ ਬਣਾਈ ਰੱਖਣ ਲਈ ਮੀਡੀਆ ਦੀ ਅਹਿਮ ਭੂਮਿਕਾ-ਮੋਦੀ

ਲੋਕਤੰਤਰ ਨੂੰ ਜੀਵੰਤ ਬਣਾਈ ਰੱਖਣ ਲਈ ਮੀਡੀਆ ਦੀ ਅਹਿਮ ਭੂਮਿਕਾ-ਮੋਦੀ

Ad Position 21
No active advertisement
ਅਜੀਤ ਡੈਸਕ 13-11-2026

* ਕਿਹਾ, ਭਾਰਤ ਨੂੰ ਵਿਕਸਿਤ ਬਣਾਉਣ ਲਈ 2047 ਦੀ ਸਮਾਂ ਹੱਦ
* ‘ਦੀਵਾਲੀ ਮਿਲਨ’ ਸਮਾਗਮ ਦੌਰਾਨ ਪੱਤਰਕਾਰਾਂ ਨੂੰ ਕੀਤਾ ਸੰਬੋਧਨ

ਨਵੀਂ ਦਿੱਲੀ, 12 ਨਵੰਬਰ (ਉਪਮਾ ਡਾਗਾ ਪਾਰਥ)-  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਭਾਜਪਾ ਮੁੱਖ ਦਫ਼ਤਰ ਵਿਖੇ ਦੀਵਾਲੀ ਮਿਲਣ ਸਮਾਗਮ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੇਸ਼ ’ਚ ਪਿਛਲੇ 25 ਸਾਲਾਂ ’ਚ ਆਏ ਵੱਡੇ ਬਦਲਾਵਾਂ, ਸਿਆਸਤ ਦੀ ਬਦਲਦੀ ਨਬਜ਼ ਅਤੇ ਤਕਨੀਕ ਦੀ ਵਧਦੀ ਭੂਮਿਕਾ ਦਾ ਜ਼ਿਕਰ ਕੀਤਾ। ਉਨ੍ਹਾਂ ਪੱਤਰਕਾਰਾਂ ਦੇ ਨਾਲ ਆਪਣੇ ਪੁਰਾਣੇ ਰਿਸ਼ਤੇ, ਫੈਕਸ ਤੋਂ ਲੈ ਕੇ ਇੰਸਟਾਗ੍ਰਾਮ ਰੀਲ ਤੱਕ ਬਦਲਦੇ ਮੀਡੀਆ ਦੇ ਰੂਪ ਦਾ ਜ਼ਿਕਰ ਵੀ ਕੀਤਾ। ਨਾਲ ਹੀ ਕਿਹਾ ਕਿ ਪੱਤਰਕਾਰੀ ’ਚ ‘ਡੈੱਡਲਾਈਨ’ ਨਾਲ ਕੰਮ ਦੀ ਤਰਜੀਹ ਤੈਅ ਕੀਤੀ ਜਾਂਦੀ ਹੈ, ਉਂਝ ਹੀ ਦੇਸ਼ ਦੇ ਸਾਹਮਣੇ ਵੀ 2047 ਤੱਕ ਵਿਕਸਿਤ ਰਾਸ਼ਟਰ ਬਣਨ ਦੀ ਸਮਾਂ ਸੀਮਾ ਹੈ। ਇਸ ਟੀਚੇ ਨੂੰ ਹਾਸਿਲ ਕਰਨ ਲਈ ਛੋਟੇ-ਵੱਡੇ ਪੜਾਵਾਂ ’ਚ ਕੰਮ ਕਰਨਾ ਹੋਏਗਾ, 2047 ਤੱਕ ਉਡੀਕ ਨਹੀਂ ਕਰਨੀ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸਿਆਸੀ ਜੀਵਨ ਦੇ 25 ਸਾਲ ਪੂਰੇ ਹੋਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਲੰਬੇ ਸਫ਼ਰ ’ਚ ਤਕਨੀਕ ਨੇ ਕੰਮ ਕਰਨ ਦੇ ਤੌਰ ਤਰੀਕਿਆਂ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ। ਉਨ੍ਹਾਂ ਖ਼ਬਰਾਂ ਭੇਜਣ ਦੇ ਬਦਲਦੇ ਰੂਪ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਥੇ ਪਹਿਲਾਂ ਖ਼ਬਰਾਂ ਦੀ ਕਵਰੇਜ ਲਈ ਵੱਡੀਆਂ ਆਊਟਡੋਰ ਬ੍ਰਾਂਡਕਾਸਟਿੰਗ ਵੈਨਾਂ ਦੀ ਲੋੜ ਪੈਂਦੀ ਸੀ, ਅੱਜ ਮੋਬਾਈਲ ਫੋਨ ਨੇ ਇਸ ਕੰਮ ਨੂੰ ਬਹੁਤ ਸੌਖਾ ਬਣਾ ਦਿੱਤਾ ਹੈ। ਮੋਦੀ ਨੇ ਪੱਤਰਕਾਰਾਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭੁਚਾਲ ਹੋਵੇ ਜਾਂ ਹੜ੍ਹ, ਜਦੋਂ ਲੋਕ ਜਾਨ ਬਚਾ ਕੇ ਭੱਜ ਰਹੇ ਹੁੰਦੇ ਹਨ, ਤਾਂ ਰਿਪੋਰਟਰ ਆਪਣੀ ਜਾਨ ਖ਼ਤਰੇ ’ਚ ਪਾ ਕੇ ਅਤੇ ਪਰਿਵਾਰ ਦੀ ਚਿੰਤਾ ਛੱਡ ਕੇ ਖ਼ਬਰਾਂ ਦੀ  ਕਵਰੇਜ ਕਰਦੇ ਹਨ। ਖ਼ਬਰਾਂ ਦੀ ਦੁਨੀਆ ’ਚ ‘ਡੈੱਡਲਾਈਨ’ ਸਭ ਤੋਂ ਜ਼ਰੂਰੀ ਹੁੰਦੀ ਹੈ, ਉਸੇ ਤਰ੍ਹਾਂ ਜ਼ਿੰਦਗੀ ’ਚ ਵੀ ਡੈੱਡਲਾਈਨ ਜ਼ਰੂਰੀ ਹੁੰਦੀ ਹੈ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਅੱਜ ਦੇਸ਼ ਇਕ ਨਿਸ਼ਚਿਤ ਟੀਚੇ ਅਤੇ ‘ਡੈੱਡਲਾਈਨ’ (ਸਮਾਂ ਸੀਮਾ) ਦੇ ਨਾਲ ਅੱਗੇ ਵਧ ਰਿਹਾ ਹੈ ਅਤੇ ਉਹ ਸਮਾਂ ਹੱਦ 2047 ਦੀ ਹੈ। ਉਨ੍ਹਾਂ ਕਿਹਾ ਕਿ ਇਸ ਸਮਾਂ ਹੱਦ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਅਸੀਂ ਤੱਦ ਤੱਕ ਉਡੀਕ ਕਰਨੀ ਹੈ ਕਿਉਂਕਿ ਅੱਜ ਦਾ ਭਾਰਤ ਜੋ ਟੀਚਾ ਹਾਸਿਲ ਕਰਦਾ ਹੈ, ਉਸ ਨੂੰ ਸਮੇਂ ’ਤੇ ਹਾਸਿਲ ਵੀ ਕਰਦਾ ਹੈ। ਮੋਦੀ ਨੇ ਭਾਰਤ ਦੀਆਂ ਉਪਲਬਧੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਦੁਨੀਆ ਦੇ ਵੱਡੇ ਮੋਬਾਈਲ ਫੋਨ ਨਿਰਮਾਤਾ ਦੇਸ਼ਾਂ ’ਚ ਸ਼ਾਮਿਲ ਹਨ। ਚਿਨਾਬ ਨਦੀ ’ਤੇ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਬਣਿਆ ਹੈ। ਭਾਰਤ ਨੇ ਦੁਨੀਆ ਦੇ ਸਭ ਤੋਂ ਵੱਡੇ ਸਟਾਰਟਅਪ ਈਕੋਸਿਸਟਮ ’ਚ ਥਾਂ ਬਣਾਈ ਹੈ ਅਤੇ ਸਭ ਤੋਂ ਵੱਡਾ ਯੂ.ਪੀ.ਆਈ. ਸਿਸਟਮ ਤਿਆਰ ਕੀਤਾ ਹੈ। ਮੋਦੀ ਨੇ ਪੱਤਰਕਾਰਾਂ ਨਾਲ ਆਪਣੀ ਸਾਂਝ ਦਾ ਜ਼ਿਕਰ ਕਰਦਿਆਂ 2001 ਦਾ ਇਕ ਕਿੱਸਾ ਵੀ ਸਾਂਝਾ ਕੀਤਾ, ਜਦੋਂ ਇਕ ਪੱਤਰਕਾਰ ਨੇ 11 ਅਸ਼ੋਕਾ ਰੋਡ (ਭਾਜਪਾ ਦਾ ਪੁਰਾਣਾ ਦਫ਼ਤਰ) ’ਚ ਆ ਕੇ ਉਨ੍ਹਾਂ ਦਾ ਮਜ਼ਾਕੀਆ ਅੰਦਾਜ਼ ’ਚ ਗਲਾ ਫੜ ਕੇ ਕਿਹਾ ਕਿ ਮਠਿਆਈ ਖਿਲਾਓ। ਜਿਸ ’ਤੇ ਉਨ੍ਹਾਂ ਪੁੱਛਿਆ ਕਿ ਕਿਸ ਗੱਲ ਦੀ ਮਠਿਆਈ। ਤਾਂ ਪੱਤਰਕਾਰ ਨੇ ਕਿਹਾ ਕਿ ਤੁਸੀਂ ਗੁਜਰਾਤ ਦੇ ਮੁੱਖ ਮੰਤਰੀ ਬਣ ਗਏ। ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਆਪ ਇਸ ਗੱਲ ਦੀ ਜਾਣਕਾਰੀ ਨਹੀਂ ਸੀ, ਪਰ ਪੱਤਰਕਾਰਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ। ਮੋਦੀ ਨੇ ਪੱਤਰਕਾਰਾਂ ਨੂੰ ਭਾਰਤ ਦੀ ਸਫ਼ਲਤਾ ਦੀ ਕਹਾਣੀ ਦੁਨੀਆ ਤੱਕ ਪਹੁੰਚਾਉਣ, ਨਸ਼ੇ ਖ਼ਿਲਾਫ਼ ਜਾਗਰੂਕਤਾ ਲਿਆਉਣ ਅਤੇ ਸਮਾਜਿਕ ਸਦਭਾਵ ਫੈਲਾਉਣ ਦੀ ਲੋੜ ’ਤੇ ਜ਼ੋਰ ਦੇਣ ਦੀ ਅਪੀਲ ਕੀਤੀ।

Ad Position 22
No active advertisement
ਪਿਛਲੀ ਖ਼ਬਰ ਪਿਛਲੇ ਦਹਾਕੇ ਖੇਤੀਬਾੜੀ ਵਿਕਾਸ ਦਰ ਪਹਿਲੀ ਵਾਰ 4 ਫ਼ੀਸਦੀ ਤੋਂ ਪਾਰ ਰਹੀ-ਮੋਦੀ ਅਗਲੀ ਖ਼ਬਰ ਤੇਲ ਟੈਂਕਰ ’ਤੇ ਹਮਲਾ, ਭਾਰਤੀ ਚਾਲਕ ਦਲ ਦੇ 19 ਮੈਂਬਰ ਸੁਰੱਖਿਅਤ
Ad Position 24