26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਭਾਜਪਾ ਨੂੰ ਆਪਣੇ ਵਿਚਾਰ ਦੱਸਣ ਦਾ ਮਤਲਬ ਪਾਰਟੀ ਛੱਡਣਾ ਨਹੀਂ ਹੈ-ਕੈਪਟਨ

ਨਵੀਂ ਦਿੱਲੀ, 25 ਸਤੰਬਰ (ਪੀ. ਟੀ. ਆਈ.)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਪਣੀ ਪਾਰਟੀ (ਭਾਜਪਾ) ਨੂੰ ਇਹ ਦੱਸਣਾ ਉਨ੍ਹਾਂ ਦਾ ਫਰਜ਼ ਹੈ ਕਿ ਉਹ ਪੰਜਾਬ ਬਾਰੇ ਕੀ ਸੋਚਦੇ ਹਨ ਅਤੇ ਇਸਦਾ ਮਤਲਬ ਇਹ ਨਹੀਂ ਹੈ ਕਿ ...

Ad Position 21
No active advertisement
ਅਜੀਤ ਡੈਸਕ 26-09-2026

ਨਵੀਂ ਦਿੱਲੀ, 25 ਸਤੰਬਰ (ਪੀ. ਟੀ. ਆਈ.)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਪਣੀ ਪਾਰਟੀ (ਭਾਜਪਾ) ਨੂੰ ਇਹ ਦੱਸਣਾ ਉਨ੍ਹਾਂ ਦਾ ਫਰਜ਼ ਹੈ ਕਿ ਉਹ ਪੰਜਾਬ ਬਾਰੇ ਕੀ ਸੋਚਦੇ ਹਨ ਅਤੇ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਪਾਰਟੀ ਛੱਡ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ “ਔਖੇ ਦੌਰ” ’ਚੋਂ ਲੰਘ ਰਹੇ ਹਨ ਪਰ ਇਸ ਬਾਰੇ ਹੋਰ ਵਿਸਥਾਰ ’ਚ ਨਹੀਂ ਦੱਸਿਆ।  ਉਨ੍ਹਾਂ ਕਿਹਾ ਕਿ ਉਹ 84 ਸਾਲਾਂ ਦੇ ਹਨ ਪਰ ਅਜੇ ਬੁੱਢੇ ਨਹੀਂ ਹੋਏ; ਉਨ੍ਹਾਂ ਨੇ ਮੋਰਾਰਜੀ ਦੇਸਾਈ ਦੀ ਉਦਾਹਰਣ ਦਿੱਤੀ ਜੋ ਬਹੁਤ ਵੱਡੀ ਉਮਰ ’ਚ ਪ੍ਰਧਾਨ ਮੰਤਰੀ ਬਣੇ ਸਨ।  ਸਾਬਕਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੀ ਯਾਦ ’ਚ ਲਿਖੀ ਕਿਤਾਬ “ਬਿਸ਼ਨ ਵਿਦ ਲਵ” ਦੀ ਘੁੰਢ-ਚੁਕਾਈ ਮੌਕੇ ਸ਼ਾਮਿਲ ਹੋਏ ਸਨ। ਇਸ ਮੌਕੇ ਮੌਜੂਦ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਮਰਿੰਦਰ ਸਿੰਘ ਇਕ ਵਾਰ ਫਿਰ ਮੁੱਖ ਮੰਤਰੀ ਬਣਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਭਾਜਪਾ ਤੋਂ ਨਾਰਾਜ਼ ਕਿਉਂ ਹਨ, ਤਾਂ ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੀ ਰਾਜਨੀਤੀ ’ਚ 60 ਸਾਲ ਬਿਤਾਏ ਹਨ। ਕੁਝ ਲੋਕ ਸਾਡੇ ਬਾਅਦ ਆਏ ਅਤੇ ਉਨ੍ਹਾਂ ਨੂੰ ਇੱਕ ਸਾਲ ਵੀ ਨਹੀਂ ਹੋਇਆ... ਅਸੀਂ ਇੰਨੇ ਸਾਲਾਂ ’ਚ ਪੰਜਾਬ ਦੇ ਹਾਲਾਤ ਦੇਖੇ ਹਨ, ਪਰ ਉਨ੍ਹਾਂ ਨੇ ਸਾਨੂੰ ਪੁੱਛਿਆ ਤੱਕ ਨਹੀਂ।” “ਉਨ੍ਹਾਂ ਨੂੰ ਆਪਣੇ ਵਿਚਾਰ ਅਤੇ ਭਾਵਨਾਵਾਂ ਦੱਸਣਾ ਮੇਰਾ ਫਰਜ਼ ਹੈ। ਮੈਂ ਇਹ ਨਹੀਂ ਕਿਹਾ ਕਿ ਕਾਂਗਰਸ ਜਾਂ ਭਾਜਪਾ ’ਚ ਹੁਣ ਮੇਰੀ ਕੋਈ ਅਹਿਮੀਅਤ ਨਹੀਂ ਰਹੀ। ਜਦੋਂ ਮੈਂ ਕਾਂਗਰਸ ਵਿੱਚ ਸੀ, ਤਾਂ ‘ਆਪਰੇਸ਼ਨ ਬਲੂ ਸਟਾਰ’ ਕਾਰਨ ਮੈਂ ਅਕਾਲੀ ਦਲ ’ਚ ਵੀ ਚਲਾ ਗਿਆ ਸੀ ਅਤੇ ਬਾਅਦ ’ਚ ਕਾਂਗਰਸ ’ਚ ਵਾਪਸ ਆ ਗਿਆ ਸੀ। ਇਸ ਦਾ ਇਹ ਮਤਲਬ ਨਹੀਂ ਹੈ ਕਿ ਮੈਂ ਹੁਣ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ’ਚ ਸ਼ਾਮਿਲ ਹੋ ਜਾਵਾਂਗਾ।

Ad Position 22
No active advertisement
ਪਿਛਲੀ ਖ਼ਬਰ ਸ਼ਾਹਬਾਜ਼ ਸ਼ਰੀਫ਼ ਨੇ ਸੰਯੁਕਤ ਰਾਸ਼ਟਰ ਮਹਾਂ ਸਭਾ ’ਚ ਕਸ਼ਮੀਰ ਦਾ ਮੁੱਦਾ ਉਠਾਇਆ ਭਾਰਤ ਨਾਲ 2025 ਦੇ ਟਕਰਾਅ ਦੌਰਾਨ ਟਰੰਪ ਦੇ... ਅਗਲੀ ਖ਼ਬਰ ਚੀਨ ’ਚ ਸ਼ੀ-ਟਰੰਪ ਸਿਖਰ ਵਾਰਤਾ ਨੂੰ ਦੇਸ਼ ਦੇ ਉਭਾਰ ਦੀ ਤਸਵੀਰ ਵਜੋਂ ਦੇਖਿਆ ਗਿਆ
Ad Position 24