26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਚੀਨ ’ਚ ਸ਼ੀ-ਟਰੰਪ ਸਿਖਰ ਵਾਰਤਾ ਨੂੰ ਦੇਸ਼ ਦੇ ਉਭਾਰ ਦੀ ਤਸਵੀਰ ਵਜੋਂ ਦੇਖਿਆ ਗਿਆ

ਬੀਜਿੰਗ, 25 ਸਤੰਬਰ (ਏ.ਪੀ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਦੇ ਕੀਤੇ ਗਏ ਸ਼ਾਨਦਾਰ ਸਵਾਗਤ ਨੇ ਭਾਵੇਂ ਸ਼ੀ ਨੂੰ ਕਿੰਨਾ ਪ੍ਰਭਾਵਿਤ ਕੀਤਾ, ਇਹ ਸਪੱਸ਼ਟ ਨਹੀਂ ਹੈ, ਪਰ ਚੀਨੀ ਲੋਕਾਂ ‘ਤੇ ਇਸ ਦਾ ਕਾਫ਼ੀ ਪ੍ਰਭਾਵ ਪਿਆ ਹੈ। ...

Ad Position 21
No active advertisement
ਅਜੀਤ ਡੈਸਕ 26-09-2026

ਬੀਜਿੰਗ, 25 ਸਤੰਬਰ (ਏ.ਪੀ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਦੇ ਕੀਤੇ ਗਏ ਸ਼ਾਨਦਾਰ ਸਵਾਗਤ ਨੇ ਭਾਵੇਂ ਸ਼ੀ ਨੂੰ ਕਿੰਨਾ ਪ੍ਰਭਾਵਿਤ ਕੀਤਾ, ਇਹ ਸਪੱਸ਼ਟ ਨਹੀਂ ਹੈ, ਪਰ ਚੀਨੀ ਲੋਕਾਂ ‘ਤੇ ਇਸ ਦਾ ਕਾਫ਼ੀ ਪ੍ਰਭਾਵ ਪਿਆ ਹੈ। ਟਰੰਪ ਵਲੋਂ ਸ਼ੀ ਜਿਨਪਿੰਗ ਅਤੇ ਉਨ੍ਹਾਂ ਦੀ ਪਤਨੀ ਪੇਂਗ ਲਿਯੁਆਨ ਦਾ ਹਵਾਈ ਅੱਡੇ ‘ਤੇ ਕੀਤਾ ਗਿਆ ਵਿਸ਼ੇਸ਼ ਸਵਾਗਤ ਅਤੇ ਦੋਵਾਂ ਆਗੂਆਂ ਵਲੋਂ ਸ਼ਿਰਕਤ ਕੀਤੇ ਗਏ ਦੁਵੱਲੇ ਤੇ ਸੱਭਿਆਚਾਰਕ ਸਮਾਗਮਾਂ ਨੂੰ ਚੀਨ ਦੇ ਸਰਕਾਰੀ ਮੀਡੀਆ ਨੇ ਬਹੁਤ ਪ੍ਰਮੁੱਖਤਾ ਨਾਲ ਕਵਰ ਕੀਤਾ ਅਤੇ ਇਸ ਦੀ ਪ੍ਰਸ਼ੰਸਾ ਵੀ ਕੀਤੀ। ਘਰ ਬੈਠੇ ਲੋਕਾਂ ਨੂੰ ਲੱਗਿਆ ਕਿ ਚੀਨ ਦਾ ਵਿਸ਼ਵ ਪੱਧਰ ‘ਤੇ ਰੁਤਬਾ ਹੋਰ ਉੱਚਾ ਹੋਇਆ ਹੈ। ਬੀਜਿੰਗ ਦੇ ਪੋਸਟ-ਗ੍ਰੈਜੂਏਟ ਵਿਦਿਆਰਥੀ ਸ਼ਿਆਂਗ ਜ਼ਿਯੂ ਨੇ ਐਸੋਸੀਏਟਿਡ ਪ੍ਰੈੱਸ ਨੂੰ ਕਿਹਾ ਕਿ ਮੈਂ ਖ਼ਬਰ ਪੜ੍ਹੀ ਕਿ ਅਮਰੀਕਾ ਵਲੋਂ ਰਾਸ਼ਟਰਪਤੀ ਸ਼ੀ ਲਈ ਬਹੁਤ ਉੱਚ ਪੱਧਰ ਦਾ ਸਵਾਗਤ ਕੀਤਾ ਗਿਆ। ਮੈਂ ਇਸ ਤੋਂ ਕਾਫ਼ੀ ਪ੍ਰਭਾਵਿਤ ਹਾਂ, ਕਿਉਂਕਿ ਇਹ ਦਰਸਾਉਂਦਾ ਹੈ ਕਿ ਸਾਡਾ ਦੇਸ਼ ਅਸਲ ’ਚ ਕਾਫ਼ੀ ਤਾਕਤਵਰ ਹੋ ਗਿਆ ਹੈ। ਏ.ਪੀ. ਵਲੋਂ ਗੱਲਬਾਤ ਕੀਤੇ ਕਈ ਲੋਕਾਂ ਨੇ ਵੀ ਇਹੋ ਵਿਚਾਰ ਪ੍ਰਗਟ ਕੀਤਾ। ਚੀਨੀ ਸੋਸ਼ਲ ਮੀਡੀਆ ‘ਤੇ ਵੀ ਅਮਰੀਕਾ ਨਾਲ ਚੀਨ ਦੇ ਸਹਿਯੋਗ ਦੀ ਪ੍ਰਸ਼ੰਸਾ ਕਰਦੀਆਂ ਟਿੱਪਣੀਆਂ ਦੇਖਣ ਨੂੰ ਮਿਲੀਆਂ।

Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੂੰ ਆਪਣੇ ਵਿਚਾਰ ਦੱਸਣ ਦਾ ਮਤਲਬ ਪਾਰਟੀ ਛੱਡਣਾ ਨਹੀਂ ਹੈ-ਕੈਪਟਨ ਅਗਲੀ ਖ਼ਬਰ ਈਥਾਨੋਲ ਕਿਸਾਨਾਂ ਦੀ ਆਮਦਨ ਵਧਾਉਣ ਤੇ ਪੈਟਰੋਲੀਅਮ ਦਰਾਮਦ ਘਟਾਉਣ ’ਚ ਮਦਦਗਾਰ-ਗਡਕਰੀ
Ad Position 24