ਕਠਮੰਡੂ, 20 ਸਤੰਬਰ (ਪੀ.ਟੀ.ਆਈ.)-ਨਿਪਾਲ ’ਚ 26 ਅਗਸਤ ਨੂੰ ਆਏ ਭਿਆਨਕ ਹੜ੍ਹਾਂ ਤੋਂ ਕਰੀਬ ਚਾਰ ਹਫ਼ਤੇ ਬਾਅਦ ਵੀ ਲਾਪਤਾ ਕਰੀਬ 6,000 ਲੋਕਾਂ ਦੀ ਭਾਲ ਲਈ ਐਤਵਾਰ ਨੂੰ ਤਲਾਸ਼ੀ ਮੁਹਿੰਮ ਜਾਰੀ ਰਹੀ। ਇਨ੍ਹਾਂ ਹੜ੍ਹਾਂ ਕਾਰਨ 1,400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਪਾਲ-ਤਿੱਬਤ ਸਰਹੱਦ ਨੇੜੇ 26 ਅਗਸਤ ਨੂੰ ਆਏ ਅਚਾਨਕ ਹੜ੍ਹਾਂ ਨੇ ਉੱਤਰੀ ਤੇ ਕੇਂਦਰੀ ਨਿਪਾਲ ਦੇ ਕਈ ਕਸਬਿਆਂ ਤੇ ਪਿੰਡਾਂ ’ਚ ਭਾਰੀ ਤਬਾਹੀ ਮਚਾਈ। ਹਿਮਾਲਿਆਈ ਸਰਹੱਦੀ ਖੇਤਰ ਤੋਂ ਦੱਖਣ ਵੱਲ ਵਗਣ ਵਾਲੀ ਭੋਟੇਕੋਸ਼ੀ ਨਦੀ ’ਚ ਹੜ੍ਹ ਦਾ ਪਾਣੀ ਤੇਜ਼ੀ ਨਾਲ ਹੇਠਾਂ ਵੱਲ ਵਧਿਆ, ਜਿਸ ਕਾਰਨ ਘਰ, ਵਾਹਨ, ਸੜਕਾਂ ਤੇ ਪੁਲ ਰੁੜ੍ਹ ਗਏ। ਇਸ ਤੋਂ ਇਲਾਵਾ ਕਈ ਪਣ-ਬਿਜਲੀ ਪ੍ਰਾਜੈਕਟਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਚੀਨੀ ਮੀਡੀਆ ਮੁਤਾਬਕ ਚੀਨ ਵਾਲੇ ਪਾਸੇ ਵੀ ਹੜ੍ਹਾਂ ਕਾਰਨ 43 ਲੋਕਾਂ ਦੀ ਮੌਤ ਹੋਈ ਹੈ, ਜਦਕਿ 500 ਤੋਂ ਵੱਧ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਨਿਪਾਲ ਵਿਚ ਰਾਸੂਵਾ ਤੇ ਇਸ ਦੇ ਨਾਲ ਲਗਦੇ ਜ਼ਿਲ੍ਹਿਆਂ ’ਚ ਨਦੀ ਦੇ ਵੱਖ-ਵੱਖ ਹਿੱਸਿਆਂ, ਮਲਬੇ ਵਾਲੇ ਇਲਾਕਿਆਂ ਤੇ ਨੁਕਸਾਨੇ ਗਏ ਪਣ-ਬਿਜਲੀ ਪ੍ਰਾਜੈਕਟਾਂ ਦੇ ਆਲੇ-ਦੁਆਲੇ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ।
ਨਿਪਾਲ ’ਚ ਹੜ੍ਹਾਂ ਤੋਂ ਚਾਰ ਹਫ਼ਤੇ ਬਾਅਦ ਵੀ 6 ਹਜ਼ਾਰ ਲੋਕਾਂ ਦੀ ਭਾਲ ਜਾਰੀ
ਕਠਮੰਡੂ, 20 ਸਤੰਬਰ (ਪੀ.ਟੀ.ਆਈ.)-ਨਿਪਾਲ ’ਚ 26 ਅਗਸਤ ਨੂੰ ਆਏ ਭਿਆਨਕ ਹੜ੍ਹਾਂ ਤੋਂ ਕਰੀਬ ਚਾਰ ਹਫ਼ਤੇ ਬਾਅਦ ਵੀ ਲਾਪਤਾ ਕਰੀਬ 6,000 ਲੋਕਾਂ ਦੀ ਭਾਲ ਲਈ ਐਤਵਾਰ ਨੂੰ ਤਲਾਸ਼ੀ ਮੁਹਿੰਮ ਜਾਰੀ ਰਹੀ। ਇਨ੍ਹਾਂ ਹੜ੍ਹਾਂ ਕਾਰਨ 1,400 ਤੋਂ ਵੱਧ ਲੋਕਾਂ ਦੀ ਮੌਤ ਹੋ ...
ਅਜੀਤ ਡੈਸਕ
21-09-2026