21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਹੁਣ ਖੰਘ ਦੀ ਦਵਾਈ ਦੀਆਂ ਬੋਤਲਾਂ ’ਤੇ ਲਾਲ ਰੰਗ ਨਾਲ ਲਿਖੀ ਜਾਏਗੀ ਚਿਤਾਵਨੀ

ਨਵੀਂ ਦਿੱਲੀ, 20 ਸਤੰਬਰ (ਉਪਮਾ ਡਾਗਾ ਪਾਰਥ)- ਛੋਟੇ ਬੱਚਿਆਂ ਦੀ ਸਿਹਤ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਛੇਤੀ ਹੀ ਖੰਘ ਦੀ ਦਵਾਈ ਦੀਆਂ ਬੋਤਲਾਂ ’ਤੇ ਇਹ ਸਪੱਸ਼ਟ ਚਿਤਾਵਨੀ ਲਿਖੀ ਹੋਵੇਗੀ ਕਿ ਇਹ ਦਵਾਈ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਹੀਂ ਦਿੱਤੀ ...

Ad Position 21
No active advertisement
ਅਜੀਤ ਡੈਸਕ 21-09-2026

ਨਵੀਂ ਦਿੱਲੀ, 20 ਸਤੰਬਰ (ਉਪਮਾ ਡਾਗਾ ਪਾਰਥ)- ਛੋਟੇ ਬੱਚਿਆਂ ਦੀ ਸਿਹਤ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਛੇਤੀ ਹੀ ਖੰਘ ਦੀ ਦਵਾਈ ਦੀਆਂ ਬੋਤਲਾਂ ’ਤੇ ਇਹ ਸਪੱਸ਼ਟ ਚਿਤਾਵਨੀ ਲਿਖੀ ਹੋਵੇਗੀ ਕਿ ਇਹ ਦਵਾਈ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ। ਦਵਾਈਆਂ ਦੀ ਨੇਮਬੱਧ ਸੰਸਥਾ ਨੇ ਲੇਬਲਿੰਗ ਨੇਮਾਂ ’ਚ ਬਦਲਾਅ ਦੇ ਖਰੜੇ ’ਚ ਉਕਤ ਸਿਫ਼ਾਰਿਸ਼ ਕੀਤੀ ਹੈ। ਸੰਸਥਾ ਵਲੋਂ ਭੇਜੇ ਪ੍ਰਸਤਾਵ ਮੁਤਾਬਿਕ ਖੰਘ ਦੀ ਦਵਾਈ ਦੀ ਹਰ ਬੋਤਲ ਦੇ 65 ਫ਼ੀਸਦੀ ਹਿੱਸੇ ’ਚ ਲਾਲ ਰੰਗ ਨਾਲ ਇਹ ਚਿਤਾਵਨੀ ਸਾਫ਼ ਸ਼ਬਦਾਂ ’ਚ ਲਿਖੀ ਹੋਣੀ ਚਾਹੀਦੀ ਹੈ ਕਿ ਦਵਾਈ ਦੀ ਵਰਤੋਂ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਨਾ ਕੀਤੀ ਜਾਏ। ਸਰਕਾਰ ਵਲੋਂ ਡਰੱਗਸ ਰੂਲ 1945 ਦੇ ਨੇਮਾਂ ’ਚ ਸੋਧ ਕਰਨ ਵਾਲਾ ਇਹ ਪ੍ਰਸਤਾਵ ਡਰੱਗਸ ਕੰਸਲਟੇਵਿਵ ਕਮੇਟੀ ਦੇ ਵਿਚਾਰ ਗੋਚਰੇ ਹੈ।

Ad Position 22
No active advertisement
ਪਿਛਲੀ ਖ਼ਬਰ ਯੂਕਰੇਨ ਨੇ ਰੂਸ ’ਤੇ ਦਾਗੇ 1,000 ਤੋਂ ਵੱਧ ਡਰੋਨ-2 ਮੌਤਾਂ ਅਗਲੀ ਖ਼ਬਰ ਸਿਆਸੀ ਨਹੀਂ, ਸਮਾਜ ਭਲਾਈ ਮੁਹਿੰਮ ਹੈ ਨਸ਼ਾ ਮੁਕਤ ਪੰਜਾਬ ਯਾਤਰਾ-ਮੇਘਵਾਲ ਫ਼ਾਜ਼ਿਲਕਾ ਤੋਂ ਤੀਜੀ ਯਾਤਰਾ ਦੀ ਸ਼ੁਰੂਆਤ
Ad Position 24