21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸਿਆਸੀ ਨਹੀਂ, ਸਮਾਜ ਭਲਾਈ ਮੁਹਿੰਮ ਹੈ ਨਸ਼ਾ ਮੁਕਤ ਪੰਜਾਬ ਯਾਤਰਾ-ਮੇਘਵਾਲ ਫ਼ਾਜ਼ਿਲਕਾ ਤੋਂ ਤੀਜੀ ਯਾਤਰਾ ਦੀ ਸ਼ੁਰੂਆਤ

ਦਵਿੰਦਰ ਪਾਲ ਸਿੰਘ ਫ਼ਾਜ਼ਿਲਕਾ, 20 ਸਤੰਬਰ-ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀਆਂ ਯਾਤਰਾਵਾਂ ਤਹਿਤ ਤੀਜੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀ ਸ਼ੁਰੂਆਤ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਮੇਘਵਾਲ ਵਲੋਂ ਆਸਿਫ਼ਵਾਲਾ ਸਥਿਤ 1971 ਦੀ ...

Ad Position 21
No active advertisement
ਅਜੀਤ ਡੈਸਕ 21-09-2026

ਦਵਿੰਦਰ ਪਾਲ ਸਿੰਘ
ਫ਼ਾਜ਼ਿਲਕਾ, 20 ਸਤੰਬਰ-ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀਆਂ ਯਾਤਰਾਵਾਂ ਤਹਿਤ ਤੀਜੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀ ਸ਼ੁਰੂਆਤ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਮੇਘਵਾਲ ਵਲੋਂ ਆਸਿਫ਼ਵਾਲਾ ਸਥਿਤ 1971 ਦੀ ਜੰਗੀ ਯਾਦਗਾਰ ਤੋਂ ਕੀਤੀ ਗਈ। ਮੇਘਵਾਲ ਨੇ ਦੇਸ਼ ਖ਼ਾਤਰ ਆਪਾਂ ਵਾਰਨ ਵਾਲੇ ਭਾਰਤੀ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਨਸ਼ੇ ਤੋਂ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਨਸ਼ੇ ਦੀ ਸਮੱਸਿਆ ਸਿਰਫ਼ ਇਕ ਵਿਅਕਤੀ ਜਾਂ ਪਰਿਵਾਰ ਦੀ ਸਮੱਸਿਆ ਨਹੀਂ, ਇਸ ਨਾਲ ਪੂਰਾ ਪਰਿਵਾਰ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਹੀ ਤੰਦਰੁਸਤ ਅਤੇ ਵਿਕਸਿਤ ਪੰਜਾਬ ਵੱਲ ਅੱਗੇ ਵਧਿਆ ਜਾ ਸਕਦਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਈਆਂ ਗਈਆਂ ‘ਇਕ ਰੁੱਖ ਮਾਂ ਦੇ ਨਾਮ’ ਅਤੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਵਰਗੀਆਂ ਮੁਹਿੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਪਿੱਛੇ ਸਮਾਜਿਕ ਅਤੇ ਵਾਤਾਵਰਨ ਦੇ ਸੰਭਾਲ ਨਾਲ ਜੁੜੇ ਸੰਦੇਸ਼ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਕਥਿਤ ਬਿਆਨ ਦਾ ਜ਼ਿਕਰ ਵੀ ਕੀਤਾ, ਜਿਸ ਵਿਚ ਨਸ਼ੇ ਦੀ ਸਮੱਸਿਆ ਨੂੰ ਅਕਾਲੀ-ਭਾਜਪਾ ਦੀ ਸਰਕਾਰ ਦੇ ਸਮੇਂ ਨਾਲ ਜੋੜਨ ਦੀ ਗੱਲ ਕਹੀ ਗਈ ਸੀ। ਉਨ੍ਹਾਂ ਦੋਸ਼ ਲਗਾਏ ਕਿ ਪੰਜਾਬ ਵਿਚ ਮੌਜੂਦਾ ਪ੍ਰਬੰਧ ਨਸ਼ਿਆਂ ਨੂੰ ਖ਼ਤਮ ਕਰਨ ਵਿਚ ਕਾਮਯਾਬ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਨਾਲ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਖ਼ਰਾਬ ਹੋ ਚੁੱਕੀ ਹੈ। ਮੇਘਵਾਲ ਨੇ ਗੁਰੂਆਂ ਦੀ ਬਾਣੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੋਈ ਵੀ ਧਰਮ ਜਾਂ ਕੋਈ ਵੀ ਸੰਤ ਨਸ਼ੇ ਦੀ ਇਜਾਜ਼ਤ ਨਹੀਂ ਦਿੰਦਾ। 
ਨਸ਼ੇ ਨੇ ਸੂਬੇ ਅੰਦਰ ਪਰਿਵਾਰਾਂ ਦੇ ਪਰਿਵਾਰ ਤਬਾਹ ਕਰ ਦਿੱਤੇ- ਕੇਵਲ ਸਿੰਘ ਢਿੱਲੋਂ
ਰੈਲੀ ਨੂੰ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਪਾਰਟੀ ਨੇ ਪੰਜਾਬ ਅੰਦਰ ਨਸ਼ਿਆਂ ਦਾ ਕੋੜ੍ਹ ਲਿਆਂਦਾ ਅੱਜ ਉਸੇ ਪਾਰਟੀ ਦੇ ਮੁੱਖ ਮੰਤਰੀ ਅਤੇ ਹੋਰ ਆਗੂਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ੇ ਨੇ ਸੂਬੇ ਅੰਦਰ ਪਰਿਵਾਰਾਂ ਦੇ ਪਰਿਵਾਰ ਤਬਾਹ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਤਾਂ ਕਾਰਵਾਈ ਸਰਕਾਰ ਨੇ ਕੀ ਕਰਨੀ ਹੈ, ਜਦ ਕੋਈ ਵਿਅਕਤੀ ਨਸ਼ਾ ਖ਼ਤਮ ਨਾ ਹੋਣ ਸਬੰਧੀ ‘ਆਪ’ ਦੇ ਆਗੂਆਂ ਅਤੇ ਮੰਤਰੀਆਂ ਕੋਲੋਂ ਪੁੱਛ ਲਏ ਤਾਂ ਉਸ ਨੂੰ ਪੁਲਿਸ ਵਲੋਂ ਜ਼ਲੀਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੁਲਜ਼ਾਰ ਸਿੰਘ ਦਾ ਇਹ ਹੀ ਕਸੂਰ ਸੀ ਕਿ ਉਸ ਦਾ ਲੜਕਾ ਨਸ਼ਿਆਂ ਵਿਚ ਪੈ ਗਿਆ ਸੀ, ਜਿਸ ’ਤੇ ਉਸ ਨੇ ਸੂਬੇ ਦੇ ਵਿੱਤ ਮੰਤਰੀ ਕੋਲੋਂ ਇਹ ਹੀ ਪੁੱਛਿਆ ਕਿ ਚਿੱਟਾ ਕਦੋਂ ਖ਼ਤਮ ਹੋਵੇਗਾ। ਉਸ ਦੇ ਫਿਰ ਉਹ ਹਾਲਾਤ ਕੀਤੇ ਕਿ ਉਸ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ। 
ਨਸ਼ੇ ਨੇ ਪੰਜਾਬ ਦੀ ਜਵਾਨੀ ਅਤੇ ਆਰਥਿਕਤਾ ਤਬਾਹ ਕੀਤੀ-ਮਨਪ੍ਰੀਤ ਸਿੰਘ ਬਾਦਲ
ਰੈਲੀ ਨੂੰ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ 28 ਸੂਬਿਆਂ ਵਿਚੋਂ ਪੰਜਾਬ ਇਕੱਲਾ ਨਸ਼ਾਗ੍ਰਸਤ ਕਿਉਂ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਾਰੇ ਦੇਸ਼ ਵਿਚੋਂ ਸਿਰਫ਼ 2 ਪ੍ਰਤੀਸ਼ਤ ਆਬਾਦੀ ਹੈ, ਜਦ ਕਿ ਫ਼ੌਜ ਵਿਚ 10 ਪ੍ਰਤੀਸ਼ਤ ਭਰਤੀ ਪੰਜਾਬ ਤੋਂ ਹੈ। ਉਨ੍ਹਾਂ ਕਿਹਾ ਕਿ ਹਿੰਦੁਸਤਾਨ ਨੂੰ ਜੇ ਕਿਸੇ ਨੇ ਕਮਜ਼ੋਰ ਕਰਨਾ ਹੈ ਤਾਂ ਉਹ ਪਹਿਲਾਂ ਪੰਜਾਬ ਨੂੰ ਕਮਜ਼ੋਰ ਕਰੇਗਾ। ਦੇਸ਼ ਦੇ ਦੁਸ਼ਮਣਾਂ ਦੀ ਇਹ ਹੀ ਚਾਲ ਹੈ ਕਿ ਹਿੰਦੁਸਤਾਨ ਕਮਜ਼ੋਰ ਤਾਂ ਹੀ ਹੋ ਸਕਦਾ ਹੈ ਕਿ ਪਹਿਲਾਂ ਪੰਜਾਬ ਨੂੰ ਕਮਜ਼ੋਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਦਾ ਨਾਅਰਾ ਨਸ਼ਾ ਮੁਕਤ ਪੰਜਾਬ ਸਿਰਫ਼ ਨਾਅਰਾ ਨਹੀਂ, ਇਹ ਵਾਅਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਨੇ ਪੰਜਾਬ ਦੀ ਜਵਾਨੀ ਅਤੇ ਆਰਥਿਕਤਾ ਤਬਾਹ ਕੀਤੀ ਹੈ, ਮਾਂਵਾਂ ਦੀ ਝੋਲੀਆਂ ਵੀ ਪੁੱਤਰਾਂ ਤੋਂ ਸੱਖਣੀਆਂ ਕੀਤੀਆਂ ਹਨ। 
ਪੰਜਾਬ ਅੱਜ ਨਸ਼ੇ ਦੀ ਮੰਡੀ ਬਣ ਚੁੱਕਿਆ ਹੈ-ਐੱਚ.ਐੱਸ.ਫੂਲਕਾ
ਇਸ ਮੌਕੇ ਐੱਚ.ਐੱਸ.ਫੂਲਕਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੱਜ ਨਸ਼ੇ ਦੀ ਮੰਡੀ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਿਹਾ ਹੈ ਕਿ ਪੰਜਾਬ ਅੰਦਰ ਨਸ਼ਾ ਗੁਜਰਾਤ ਤੋਂ ਰਾਜਸਥਾਨ ਰਾਹੀਂ ਪੰਜਾਬ ਅੰਦਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ਗੁਜਰਾਤ ਅਤੇ ਰਾਜਸਥਾਨ ਵਿਚ ਨਸ਼ਾ ਵਿਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਵਿਚ ਨਸ਼ੇ ਦੇ ਅੱਡੇ ਖੋਲ੍ਹੇ ਗਏ ਹਨ। ਪੰਜਾਬ ਦੇ ਘਰ ਤਬਾਹ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਯੂ.ਪੀ. ਵਿਚੋਂ ਗੈਂਗਸਟਰਵਾਦ ਖ਼ਤਮ ਕੀਤਾ ਹੈ ਉਸੇ ਤਰ੍ਹਾਂ ਭਾਜਪਾ ਪੰਜਾਬ ਅੰਦਰੋਂ ਨਸ਼ਾ ਖ਼ਤਮ ਕਰੇਗੀ। 
ਪੰਜਾਬ ਅੰਦਰੋਂ ਨਸ਼ੇ ਦਾ ਖ਼ਾਤਮਾ ਕਰਕੇ ਰਹਾਂਗੇ-ਜਾਖੜ
ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਨਸ਼ੇ ਦਾ ਖੁੱਲ੍ਹੇਆਮ ਵਿਕਣਾ ਅਤੇ ਨਸ਼ਾ ਤਸਕਰਾਂ ਨੂੂੰ ਸਰਕਾਰੀ ਸਰਪ੍ਰਸਤੀ ਮਿਲਣ ਨਾਲ ਪੰਜਾਬ ਦੇ ਘਰ ਤਬਾਹ ਹੋ ਰਹੇ ਹਨ। ਭਾਜਪਾ ਨੇ ਸੰਕਲਪ ਲਿਆ ਹੈ ਕਿ ਹੁਣ ਪੰਜਾਬ ਅੰਦਰੋਂ ਨਸ਼ੇ ਦਾ ਖ਼ਾਤਮਾ ਕਰਕੇ ਰਹਾਂਗੇ। ਉਨ੍ਹਾਂ ਕਿਹਾ ਕਿ ਹੁਣ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਦੀ ਬਜਾਏ ਸਰਕਾਰ ਨਸ਼ੇ ਦੇ ਖ਼ਿਲਾਫ਼ ਬੋਲਣ ਵਾਲਿਆਂ ਵਿਰੁੱਧ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਆਈ.ਐੱਸ.ਆਈ. ਰਾਹੀਂ ਨਸ਼ਾ ਪੰਜਾਬ ਵਿਚ ਆ ਰਿਹਾ ਹੈ। ਜਾਖੜ ਨੇ ਕਿਹਾ ਕਿ ਅੱਜ ਪੰਜਾਬ ਦੇ ਥਾਣਿਆਂ ਵਿਚ ਥਾਣੇਦਾਰ ਲੱਗਣ ਲਈ ਬੋਲੀਆਂ ਲੱਗ ਰਹੀਆਂ ਹਨ। ਨਸ਼ਾ ਤਸਕਰਾਂ ਦੇ ਘਰ ਢਾਹੁਣ ਦੀ ਕਾਰਵਾਈ ਨੂੰ ਡਰਾਮਾ ਦੱਸਦਿਆਂ ਉਨ੍ਹਾਂ ਕਿਹਾ ਕਿ ਸਿਰਫ਼ ਕੱਚੇ ਮਕਾਨ ਡੇਗੇ ਗਏ ਹਨ ਜਦ ਕਿ ਨਸ਼ਾ ਤਸਕਰਾਂ ਦੀਆਂ ਪੱਕੀਆਂ ਕੋਠੀਆਂ ਵੱਲ ਕਿਸੇ ਨੇ ਉਂਗਲ ਨਹੀਂ ਕੀਤੀ। 
ਇਸ ਮੌਕੇ ਪੰਜਾਬ ਭਾਜਪਾ ਦੇ ਇੰਚਾਰਜ ਸਤੀਸ਼ ਪੂਨੀਆ, ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ, ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ, ਪੰਜਾਬ ਯਾਤਰਾ ਦੇ ਇੰਚਾਰਜ ਰਜੇਸ਼ ਬੱਘਾ, ਜਨਰਲ ਸਕੱਤਰ ਜੀਵਨ ਗਰਗ, ਫ਼ਾਜ਼ਿਲਕਾ ਯਾਤਰਾ ਦੇ ਇੰਚਾਰਜ ਅਮਰਜੀਤ ਸਿੰਘ ਅਮਰੀ, ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਵਿਧਾਇਕ ਸੰਦੀਪ ਜਾਖੜ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ, ਸ਼ਿਵਰਾਜ ਗੋਇਲ ਭਾਜਪਾ ਪ੍ਰਧਾਨ ਬੀ.ਸੀ. ਵਿੰਗ, ਰੰਜ਼ਮ ਕਾਮਰਾ, ਮਨੋਜ ਤ੍ਰਿਪਾਠੀ, ਸੁਬੋਧ ਵਰਮਾ, ਲਖਬੀਰ ਸਿੰਘ ਢਿੱਲੋਂ, ਕੌਂਸਲਰ ਰਮੇਸ਼ ਕਟਾਰੀਆ, ਵੰਦਨਾ ਸਾਂਗਵਾਲ, ਮੋਨਾ ਜੈਸਵਾਲ, ਅਸ਼ੋਕ ਜੈਰਥ ਅਤੇ ਆਗੂ ਤੇ ਵਰਕਰ ਹਾਜ਼ਰ ਸਨ। ਕਾਨੂੰਨ ਮੰਤਰੀ  ਮੇਘਵਾਲ ਨੇ ਤੀਸਰੀ ਯਾਤਰਾ ਦੀ ਸ਼ੁਰੂਆਤ ਟਰੈਕਟਰ ’ਤੇ ਭਾਜਪਾ ਦਾ ਝੰਡਾ ਲਹਿਰਾਉਂਦਿਆਂ ਕੀਤੀ। ਇਸ ਮੌਕੇ ਸੁਨੀਲ ਜਾਖੜ ਟਰੈਕਟਰ ਚਲਾ ਰਹੇ ਸਨ। ਪੰਜਾਬ ਭਾਜਪਾ ਸੂਬਾ ਪ੍ਰਧਾਨ ਨੇ ਵੀ ਝੰਡਾ ਲਹਿਰਾ ਕੇ ਵਰਕਰਾਂ ਨੂੰ ਉਤਸ਼ਾਹਿਤ ਕੀਤਾ। 

ਦੋਸ਼ ਲਾਉਣ ਵਾਲੀ ਬੀਬੀ ਇਕ ਵਾਰ ਮਿਲੀ ਜ਼ਰੂਰ ਸੀ, ਪਰ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ- ਜਥੇਦਾਰ ਗੜਗੱਜ
ਸਕੱਤਰੇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਜਥੇਦਾਰ ਗੜਗੱਜ ਨੇ ਕਿਹਾ ਕਿ ਉਨ੍ਹਾਂ ਕੋਲ ਅਕਾਲ ਤਖ਼ਤ ਸਾਹਿਬ ਦੇ ਵਿਧੀ ਵਿਧਾਨ ਅਨੁਸਾਰ ਉਕਤ ਬੀਬੀ ਦੀ ਕੋਈ ਅਧਿਕਾਰਤ ਲਿਖਤੀ ਸ਼ਿਕਾਇਤ ਅਜੇ ਤੱਕ ਨਹੀਂ ਪੁੱਜੀ ਪਰ ਉਨ੍ਹਾਂ ਇਹ ਮੰਨਿਆਂ ਕਿ ਉਕਤ ਬੀਬੀ ਇਕ ਵਾਰ ਉਨ੍ਹਾਂ ਨੂੰ ਸਰਸਰੀ ਮਿਲੀ ਸੀ ਤੇ ਮਲਕੀਤ ਸਿੰਘ ਵਲੋਂ ਆਪਣੇ ਨਾਲ ‘ਅਸ਼ਲੀਲ ਚੈਟ’ ਕੀਤੇ ਜਾਣ ਬਾਰੇ ਗੱਲ ਕੀਤੀ ਸੀ। ਮੈਂ ਲਿਖਤੀ ਸ਼ਿਕਾਇਤ ਮੰਗੀ ਸੀ, ਪਰ ਉਸ ਨੇ ਨਾ ਤਾਂ ਸ਼ਿਕਾਇਤ ਭੇਜੀ ਤੇ ਨਾ ਹੀ ਅਮਰਜੀਤ ਸਿੰਘ ਚਾਵਲਾ ਦੇ ਮਾਮਲੇ ਬਾਰੇ ਮੇਰੇ ਨਾਲ ਕੋਈ ਗੱਲ ਕੀਤੀ। ਉਨ੍ਹਾਂ ਕਿਹਾ ਕਿ ਫਿਰ ਵੀ ਮੈਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਸ਼੍ਰੋਮਣੀ ਕਮੇਟੀ ਨੂੰ ਜ਼ਬਾਨੀ ਤੌਰ ’ਤੇ ਮਲਕੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਤੋਂ ਪਾਸੇ ਕਰਨ ਲਈ ਕਹਿ ਦਿੱਤਾ ਸੀ ਤੇ ਉਹ ਲੰਬੀ ਛੁੱਟੀ ’ਤੇ ਚਲੇ ਗਏ ਸਨ। ਇਸ ਮਾਮਲੇ ਦੀ ਜਾਂਚ ਕਰਾਏ ਜਾਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ  ਬੀਬੀ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਜਦੋਂ ਤੱਕ ਪੁਲਿਸ ਕੇਸ ਹੈ, ਉਦੋਂ ਤੱਕ ਅਕਾਲ ਤਖ਼ਤ ਸਾਹਿਬ ਦਖਲ ਨਹੀਂ ਦਿੰਦਾ, ਪਰ ਮਾਮਲਾ ਸ਼੍ਰੋਮਣੀ ਕਮੇਟੀ ਤੇ ਤਖ਼ਤ ਸਾਹਿਬਾਨ ਨਾਲ ਸੰਬੰਧਿਤ ਹੋਣ ਕਰਕੇ ਤੇ ਵੱਡੀ ਗਿਣਤੀ  ਸੰਗਤਾਂ ਵਲੋਂ ਇਸ ਸੰਬੰਧੀ ਸ਼ਿਕਾਇਤਾਂ ਤੇ ਪੱਤਰ ਆਦਿ ਭੇਜ ਕੇ ਦੋਸ਼ੀਆਂ ’ਤੇ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੇ ਜਾਣ ਕਰਕੇ ਇਸ ਮਾਮਲੇ ਦਾ ਖੁਦ ਨੋਟਿਸ ਲੈਂਦਿਆਂ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਮੁੱਚੇ ਮਾਮਲੇ ਦੀ ਨਿਰਪੱਖ ਪੜਤਾਲ ਹੋਣੀ ਚਾਹੀਦੀ ਹੈ ਤੇ ਕਿਸੇ ਨਾਲ ਕੋਈ ਬੇਇਨਸਾਫ਼ੀ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਵੀ ਇਸ ਮਾਮਲੇ ਵਿਚ ਆਪਣੇ ਪੱਧਰ ’ਤੇ ਉੱਚ-ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ। ਅਮਰਜੀਤ ਸਿੰਘ ਚਾਵਲਾ ਤੇ ਮਲਕੀਤ ਸਿੰਘ ਤੋਂ ਇਲਾਵਾ ਬੀਬੀ ਵਲੋਂ ਦਰਜ ਕਰਾਈ ਐੱਫ. ਆਈ. ਆਰ. ਵਿਚ ਦਰਜ ਕਈ ਹੋਰਨਾਂ ’ਤੇ ਲਾਏ ਦੋਸ਼ਾਂ ਬਾਰੇ ਪੁੱਛੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਜੇਕਰ ਕੋਈ ਹੋਰ ਵੀ ਦੋਸ਼ੀ ਹੈ ਤਾਂ ਉਸ ਵਿਰੁੱਧ ਵੀ ਸ਼੍ਰੋਮਣੀ ਕਮੇਟੀ ਨੂੰ ਪੜਤਾਲ ਕਰਾਉਣੀ ਚਾਹੀਦੀ ਹੈ। ਬਹਿਰੀਨ ਵਾਲੀ ਬੀਬੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੀਆਂ ਸਰਾਵਾਂ ਵਿਚ ਲੰਬਾ ਸਮਾਂ ਰਿਹਾਇਸ਼ ਦਿੱਤੇ ਜਾਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਟਾਲਦਿਆਂ ਕਿਹਾ ਕਿ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦਾ ਮਾਮਲਾ ਹੈ, ਇਸ ਸੰਬੰਧੀ ਜਵਾਬ ਉਹੀ ਦੇਣਗੇ। ਇਸੇ ਦੌਰਾਨ ਜਦੋਂ ਪੰਥ ’ਚੋਂ ਛੇਕੇ ਗਏ ਅਮਰਜੀਤ ਸਿੰਘ ਚਾਵਲਾ ਅਤੇ ਮਲਕੀਤ ਸਿੰਘ ਨਾਲ ਉਨ੍ਹਾਂ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।  

 

Ad Position 22
No active advertisement
ਪਿਛਲੀ ਖ਼ਬਰ ਹੁਣ ਖੰਘ ਦੀ ਦਵਾਈ ਦੀਆਂ ਬੋਤਲਾਂ ’ਤੇ ਲਾਲ ਰੰਗ ਨਾਲ ਲਿਖੀ ਜਾਏਗੀ ਚਿਤਾਵਨੀ ਅਗਲੀ ਖ਼ਬਰ ਮੁੰਬਈ ’ਚ ਫਲਾਈਓਵਰ ਤੋਂ 75 ਫੁੱਟ ਹੇਠਾਂ ਡਿੱਗੀ ਬੀ.ਐਮ.ਡਬਲਿਊ. ਕਾਰ-3 ਨੌਜਵਾਨਾਂ ਦੀ ਮੌਤ
Ad Position 24