ਨਵੀਂ ਦਿੱਲੀ, 11 ਸਤੰਬਰ (ਉਪਮਾ ਡਾਗਾ ਪਾਰਥ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਭਾਰਤ ’ਚ ਸਿੱਖਿਆ ਵਿਵਸਥਾ ਦੀ ਮੰਦਹਾਲੀ ਦਾ ਮੁੱਦਾ ਉਠਾਦਿਆਂ ਕਿਹਾ ਕਿ ਪੇਪਰ ਲੀਕ, ਭਾਰੀ ਫੀਸ ਅਤੇ ਖਰਾਬ ਹੁੰਦੀਆਂ ਸੁਵਿਧਾਵਾਂ ਦਰਮਿਆਨ ਲੱਖਾਂ ਨੌਜਵਾਨ ਇਮਾਨਦਾਰੀ ਨਾਲ ਮਿਹਨਤ ਕਰ ਰਹੇ ਹਨ, ਪਰ ਸਿੱਖਿਆ ਵਿਵਸਥਾ ਉਨ੍ਹਾਂ ਨੂੰ ਨਿਰਾਸ਼ ਕਰ ਰਹੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਸਿੱਖਿਆ ਵਿਵਸਥਾ ’ਚ ਸੁਧਾਰ ਦੀ ਸ਼ੁਰੂਆਤ ਉਨ੍ਹਾਂ ਲੋਕਾਂ ਦੀ ਗੱਲ ਸੁਣਨ ਨਾਲ ਹੋਵੇਗੀ ਜੋ ਰੋਜ਼ਾਨਾ ਇਨ੍ਹਾਂ ਕਮੀਆਂ ਦਾ ਸਾਹਮਣਾ ਕਰ ਰਹੇ ਹਨ। ਰਾਹੁਲ ਗਾਂਧੀ ਨੇ ਉਕਤ ਟਿੱਪਣੀ ਇੰਦੌਰ ’ਚ ਹੋਣ ਵਾਲੇ ਪ੍ਰੋਗਰਾਮ ‘ਛਾਤਰੋਂ ਕੀ ਗੂੰਜ’ ਤੋਂ ਤਕਰੀਬਨ ਇਕ ਹਫ਼ਤਾ ਪਹਿਲਾਂ ਕੀਤੀ। ਇਸ ਪ੍ਰੋਗਰਾਮ ਬਾਰੇ ਰਾਹੁਲ ਗਾਂਧੀ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਤੋਂ ਆਪਣੇ ਤਜਰਬੇ, ਸਬੂਤ ਅਤੇ ਸੁਝਾਅ ਆਨਲਾਈਨ ਸਾਂਝੇ ਕਰਨ ਨੂੰ ਕਿਹਾ।
ਭਾਰਤ ਦੀ ਸਿੱਖਿਆ ਵਿਵਸਥਾ ਨੌਜਵਾਨਾਂ ਨੂੰ ਨਿਰਾਸ਼ ਕਰ ਰਹੀ-ਰਾਹੁਲ ਗਾਂਧੀ
ਨਵੀਂ ਦਿੱਲੀ, 11 ਸਤੰਬਰ (ਉਪਮਾ ਡਾਗਾ ਪਾਰਥ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਭਾਰਤ ’ਚ ਸਿੱਖਿਆ ਵਿਵਸਥਾ ਦੀ ਮੰਦਹਾਲੀ ਦਾ ਮੁੱਦਾ ਉਠਾਦਿਆਂ ਕਿਹਾ ਕਿ ਪੇਪਰ ਲੀਕ, ਭਾਰੀ ਫੀਸ ਅਤੇ ਖਰਾਬ ਹੁੰਦੀਆਂ ਸੁਵਿਧਾਵਾਂ ਦਰਮਿਆਨ ...
ਅਜੀਤ ਡੈਸਕ
12-09-2026