03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪੰਜਾਬ ’ਚ ਬਾਕੀ ਸੂਬਿਆਂ ਦੇ ਮੁਕਾਬਲੇ ਪਰਾਲੀ ਸਾੜਨ ਦੇ ਮਾਮਲਿਆਂ ’ਚ 26.63 ਫ਼ੀਸਦੀ ਦੀ ਕਮੀ

ਪੰਜਾਬ ’ਚ ਬਾਕੀ ਸੂਬਿਆਂ ਦੇ ਮੁਕਾਬਲੇ ਪਰਾਲੀ ਸਾੜਨ ਦੇ ਮਾਮਲਿਆਂ ’ਚ 26.63 ਫ਼ੀਸਦੀ ਦੀ ਕਮੀ

Ad Position 21
No active advertisement
ਅਜੀਤ ਡੈਸਕ 03-11-2026

ਨਵੀਂ ਦਿੱਲੀ, 2 ਨਵੰਬਰ (ਪੀ.ਟੀ.ਆਈ.)-ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ ਦੇ ਅੰਕੜਿਆਂ ਅਨੁਸਾਰ, 15 ਸਤੰਬਰ ਤੋਂ 1 ਨਵੰਬਰ ਵਿਚਕਾਰ ਸੱਤ ਰਾਜਾਂ ’ਚ ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ 26.63 ਫ਼ੀਸਦੀ ਘਟ ਕੇ 3,316 ਰਹਿ ਗਈਆਂ। ਪੰਜਾਬ ’ਚ ਸਭ ਤੋਂ ਵੱਧ 1,514 ਮਾਮਲੇ ਦਰਜ ਕੀਤੇ ਗਏ, ਜਿਸ ਤੋਂ ਬਾਅਦ ਰਾਜਸਥਾਨ (671), ਮੱਧ ਪ੍ਰਦੇਸ਼ (566), ਉੱਤਰ ਪ੍ਰਦੇਸ਼ (345), ਉੱਤਰਾਖੰਡ (176), ਹਰਿਆਣਾ (42) ਅਤੇ ਦਿੱਲੀ (2) ਦਾ ਨੰਬਰ ਹੈ। ਪੰਜਾਬ ’ਚ ਇਸ ਮਿਆਦ ਦੌਰਾਨ ਅੰਮ੍ਰਿਤਸਰ, ਫਿਰੋਜ਼ਪੁਰ, ਕਪੂਰਥਲਾ, ਸੰਗਰੂਰ, ਬਠਿੰਡਾ, ਫਰੀਦਕੋਟ, ਪਟਿਆਲਾ, ਬਰਨਾਲਾ ਅਤੇ ਫਾਜ਼ਿਲਕਾ ’ਚ ਸਭ ਤੋਂ ਵੱਧ ਘਟਨਾਵਾਂ ਸਾਹਮਣੇ ਆਈਆਂ। ਰਾਜਸਥਾਨ ’ਚ ਇਹ ਮਾਮਲੇ ਮੁੱਖ ਤੌਰ ’ਤੇ ਬਾਰਾਂ, ਬੂੰਦੀ, ਗੰਗਾਨਗਰ, ਹਨੂੰਮਾਨਗੜ੍ਹ, ਕੋਟਾ ਅਤੇ ਸਵਾਈ ਮਾਧੋਪੁਰ ’ਚ ਦੇਖੇ ਗਏ। ਮੱਧ ਪ੍ਰਦੇਸ਼ ’ਚ ਸ਼ਿਓਪੁਰ, ਸੀਹੋਰ, ਨਰਮਦਾਪੁਰਮ, ਗੁਨਾ, ਦਤੀਆ ਅਤੇ ਅਸ਼ੋਕਨਗਰ ਜ਼ਿਲ੍ਹਿਆਂ ’ਚ ਵਧੇਰੇ ਘਟਨਾਵਾਂ ਦਰਜ ਕੀਤੀਆਂ ਗਈਆਂ। ਇਹ ਅੰਕੜੇ ਆਈ. ਸੀ. ਏ. ਆਰ.-ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਦੇ ਖੇਤੀਬਾੜੀ ਭੌਤਿਕ ਵਿਗਿਆਨ ਵਿਭਾਗ ਅਧੀਨ ‘ਕੰਸੋਰਟੀਅਮ ਫਾਰ ਰਿਸਰਚ ਆਨ ਐਗਰੋ-ਇਕੋਸਿਸਟਮ ਮਾਨੀਟਰਿੰਗ ਐਂਡ ਮਾਡਲਿੰਗ ਫਰਾਮ ਸਪੇਸ’ ਲੈਬਾਰਟਰੀ (ਪੁਲਾੜ ਪ੍ਰਯੋਗਸ਼ਾਲਾ ਤੋਂ ਖੇਤੀ-ਵਾਤਾਵਰਣ ਪ੍ਰਣਾਲੀ ਦੀ ਨਿਗਰਾਨੀ ਅਤੇ ਮਾਡਲਿੰਗ ਬਾਰੇ ਖੋਜ ਲਈ ਕਨਸੋਰਟੀਅਮ) ਦੁਆਰਾ, ਖਰੀਫ 2026 ਦੌਰਾਨ ਸੈਟੇਲਾਈਟ ਰਿਮੋਟ ਸੈਂਸਿੰਗ ਰਾਹੀਂ ਇਕੱਤਰ ਕੀਤੇ ਗਏ ਸਨ।

Ad Position 22
No active advertisement
ਪਿਛਲੀ ਖ਼ਬਰ ਭਾਰਤ ਨਾਲ ਵਪਾਰ ਬੰਦ ਹੋਣ ਕਾਰਨ ਪਾਕਿ ਨੂੰ 40 ਅਰਬ ਡਾਲਰ ਦਾ ਆਰਥਿਕ ਨੁਕਸਾਨ ਅਗਲੀ ਖ਼ਬਰ ਨੋਰਾ ਫਤੇਹੀ ਨੂੰ ਤਾਜ਼ਾ ਸੰਮਨ
Ad Position 24