03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਕੇਂਦਰ ਨੇ ਵੀ.ਬੀ.-ਜੀ ਰਾਮ ਜੀ ਕਾਨੂੰਨ ਤਹਿਤ ਦਿਹਾਤੀ ਰੁਜ਼ਗਾਰ ਸ਼ਿਕਾਇਤਾਂ ਦਾ 15 ਦਿਨ ’ਚ ਨਿਪਟਾਰੇ ਸੰਬੰਧੀ ਨੇਮ ਤੈਅ

ਕੇਂਦਰ ਨੇ ਵੀ.ਬੀ.-ਜੀ ਰਾਮ ਜੀ ਕਾਨੂੰਨ ਤਹਿਤ ਦਿਹਾਤੀ ਰੁਜ਼ਗਾਰ ਸ਼ਿਕਾਇਤਾਂ ਦਾ 15 ਦਿਨ ’ਚ ਨਿਪਟਾਰੇ ਸੰਬੰਧੀ ਨੇਮ ਤੈਅ

Ad Position 21
No active advertisement
ਅਜੀਤ ਡੈਸਕ 03-11-2026

ਨਵੀਂ ਦਿੱਲੀ, 2 ਨਵੰਬਰ (ਉਪਮਾ ਡਾਗਾ ਪਾਰਥ)- ਕੇਂਦਰੀ ਦਿਹਾਤੀ ਵਿਕਾਸ ਮੰਤਰਾਲੇ ਨੇ ਵਿਕਸਿਤ ਭਾਰਤ-ਰੁਜ਼ਗਾਰ ਅਤੇ ਅਜੀਵਿਕਾ ਮਿਸ਼ਨ (ਗ੍ਰਾਮੀਣ) ਵੀ.ਬੀ.-ਜੀ. ਰਾਮ ਜੀ ਕਾਨੂੰਨ ਤਹਿਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਨੇਮਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਨਵੀਂ ਵਿਵਸਥਾ ਮੁਤਾਬਿਕ ਦਿਹਾਤੀ ਰੁਜ਼ਗਾਰ ਨਾਲ ਜੁੜੀਆਂ ਸ਼ਿਕਾਇਤਾਂ ਦੀ ਜਾਂਚ 7 ਦਿਨਾਂ ’ਚ ਅਤੇ ਅੰਤਿਮ ਹੱਲ 15 ਦਿਨਾਂ ’ਚ ਪੂਰਾ ਕਰਨਾ ਲਾਜ਼ਮੀ ਹੈ। ਨਿਰਧਾਰਿਤ ਸਮੇਂ ’ਚ ਸ਼ਿਕਾਇਤ ਹੱਲ ਨਾ ਹੋਣ ਵਾਲੇ ਮਾਮਲਿਆਂ ਨੂੰ ਉੱਚ ਪੱਧਰ ’ਤੇ ਭੇਜਣ ਅਤੇ ਡਿਜੀਟਲ ਨਿਗਰਾਨੀ ਦੀ ਵਿਵਸਥਾ ਕੀਤੀ ਗਈ ਹੈ। ਨੋਟੀਫਿਕੇਸ਼ਨ ਮੁਤਾਬਿਕ ਵਿਕਸਿਤ ਭਾਰਤ ਰੁਜ਼ਗਾਰ ਅਤੇ ਅਜੀਵਿਕਾ ਗਾਰੰਟੀ ਮਿਸ਼ਨ (ਗ੍ਰਾਮੀਣ) ਸ਼ਿਕਾਇਤਾਂ ਦੇ ਨਿਪਟਾਰੇ ਸੰਬੰਧੀ ਨੇਮ 2026 ਤਹਿਤ ਰਾਜ ਸਰਕਾਰਾਂ ਨੂੰ ਗ੍ਰਾਮ ਪੰਚਾਇਤਾਂ, ਬਲਾਕ ਅਤੇ ਜ਼ਿਲ੍ਹਾ ਪੱਧਰ ’ਤੇ ਤਿੰਨ ਪੜਾਵੀ ਵਿਵਸਥਾ ਸਥਾਪਿਤ ਕਰਨੀ ਹੋਵੇਗੀ। ਮੰਤਰਾਲੇ ਵਲੋਂ ਸੋਮਵਾਰ ਨੂੰ ਜਾਰੀ ਬਿਆਨ ਮੁਤਾਬਿਕ ਇਨ੍ਹਾਂ ਨੇਮਾਂ ’ਚ ਹਰ ਪੱਧਰ ’ਤੇ ਨਾਮਜ਼ਦ ਸ਼ਿਕਾਇਤ ਨਿਪਟਾਰਾ ਅਧਿਕਾਰੀਆਂ ਦੀ ਵਿਵਸਥਾ ਕੀਤੀ ਗਈ ਹੈ। ਸ਼ਿਕਾਇਤ ਨਿੱਜੀ ਤੌਰ ’ਤੇ ਸਪੀਡ ਪੋਸਟ ਰਾਹੀਂ, ਕਿਸੇ ਨਿਰਧਾਰਿਤ ਡਿਜੀਟਲ ਮੰਚ ਜਾਂ ਟੈਲੀਫੋਨ ਹੈਲਪਲਾਈਨ ਜਾਂ ਰਾਜ ਸਰਕਾਰਾਂ ਵਲੋਂ ਤੈਅ ਕੀਤੇ ਕਿਸੇ ਹੋਰ ਜ਼ਰੀਏ ਰਾਹੀਂ ਦਰਜ ਕਰਵਾਈ ਜਾ ਸਕਦੀ ਹੈ। ਕਿਸੇ ਵੀ ਸ਼ਿਕਾਇਤ ਨੂੰ ਉਸ ਦੇ ਰੂਪ, ਭਾਸ਼ਾ, ਜਮ੍ਹਾਂ ਕਰਨ ਦੇ ਤਰੀਕੇ ਜਾਂ ਕਿਸੇ ਕਮੀ ਦੇ ਆਧਾਰ ’ਤੇ ਦਰਜ ਕਰਨ ਤੋਂ ਮਨਾਂ ਨਹੀਂ ਕੀਤਾ ਜਾ ਸਕਦਾ। ਨੇਮਾਂ ਮੁਤਾਬਿਕ ਸ਼ਿਕਾਇਤਕਰਤਾ ਨੂੰ ਇਕ ਰਸੀਦ ਮਿਲੇਗੀ, ਜਿਸ ’ਚ ਰਜਿਸਟ੍ਰੇਸ਼ਨ ਨੰਬਰ, ਸ਼ਿਕਾਇਤ ਦੀ ਤਰੀਕ ਅਤੇ ਹਾਸਿਲ ਕਰਨ ਵਾਲੇ ਅਧਿਕਾਰੀ ਦਾ ਅਹੁਦਾ ਦਰਜ ਹੋਏਗਾ। ਕਿਸੇ ਵੀ ਸ਼ਿਕਾਇਤ ਦੀ ਜਾਂਚ 7 ਕਾਰਜ ਦਿਵਸਾਂ ਅਤੇ ਉਸ ਦਾ ਹੱਲ 15 ਦਿਨਾਂ ’ਚ ਕਰ ਦਿੱਤਾ ਜਾਣਾ ਚਾਹੀਦਾ ਹੈ। ਨੋਟੀਫਿਕੇਸ਼ਨ ’ਚ ਇਹ ਵੀ ਕਿਹਾ ਗਿਆ ਕਿ ਜਿਥੇ ਵੀ ਲੋੜ ਹੋਵੇ ਨਾਮਜ਼ਦ ਅਧਿਕਾਰੀ ਸੰਬੰਧਿਤ ਅਥਾਰਿਟੀ ਤੋਂ ਪ੍ਰਸੰਗਿਕ ਰਿਕਾਰਡ, ਦਸਤਾਵੇਜ਼, ਰਿਪੋਰਟ ਅਤੇ ਇਲੈਕਟ੍ਰਾਨਿਕ ਡੇਟਾ ਮੰਗਵਾ ਸਕਦਾ ਹੈ। 15 ਦਿਨਾਂ ਅੰਦਰ ਹੱਲ ਨਾ ਹੋਣ ਵਾਲੀਆਂ ਸ਼ਿਕਾਇਤਾਂ ਨੂੰ ਰਾਜ ਸਰਕਾਰ ਵਲੋਂ ਸਥਾਪਿਤ ਵਿਵਸਥਾ ਤਹਿਤ ਅਗਲੇ ਪੱਧਰ ਤੱਕ ਭੇਜਿਆ ਜਾਏਗਾ।

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਘਰੇਲੂ ਹਵਾਈ ਕਿਰਾਏ ’ਚ ਵਾਧੇ ਖ਼ਿਲਾਫ਼ ਤੁਰੰਤ ਸੁਣਵਾਈ ਤੋਂ ਇਨਕਾਰ ਅਗਲੀ ਖ਼ਬਰ ਕੁੰਵਰ ਵਿਜੇ ਪ੍ਰਤਾਪ, ਜੋੜਾਮਾਜਰਾ ਤੇ ਪਠਾਨਮਾਜਰਾ ਭਾਜਪਾ ’ਚ ਸ਼ਾਮਿਲ
Ad Position 24