03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਐਸ. ਆਈ. ਆਰ. ਤੋਂ ਬਾਅਦ ਪੰਜਾਬ ਸਮੇਤ ਚੋਣਾਂ ਵਾਲੇ 5 ਰਾਜਾਂ ’ਚ ਵੋਟਰਾਂ ਦੀ ਗਿਣਤੀ 13.24 ਫ਼ੀਸਦੀ ਤੱਕ ਘਟੀ

ਐਸ. ਆਈ. ਆਰ. ਤੋਂ ਬਾਅਦ ਪੰਜਾਬ ਸਮੇਤ ਚੋਣਾਂ ਵਾਲੇ 5 ਰਾਜਾਂ ’ਚ ਵੋਟਰਾਂ ਦੀ ਗਿਣਤੀ 13.24 ਫ਼ੀਸਦੀ ਤੱਕ ਘਟੀ

Ad Position 21
No active advertisement
ਅਜੀਤ ਡੈਸਕ 03-11-2026

ਨਵੀਂ ਦਿੱਲੀ, 2 ਨਵੰਬਰ (ਪੀ.ਟੀ.ਆਈ.)-ਅੰਕੜਿਆਂ ਅਨੁਸਾਰ ਵੋਟਰ ਸੂਚੀ ਦੀ ਵਿਸ਼ੇਸ਼ ਵਿਆਪਕ ਸੋਧ  (ਐਸ. ਆਈ. ਆਰ.) ਮੁਕੰਮਲ ਹੋਣ ਤੋਂ ਬਾਅਦ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ’ਚ ਵੋਟਰਾਂ ਦੀ ਗਿਣਤੀ ਵਿਚ 13.24 ਫ਼ੀਸਦੀ ਤੱਕ ਦੀ ਕਮੀ ਆਈ ਹੈ। ਇਨ੍ਹਾਂ ਪੰਜਾਂ ਰਾਜਾਂ ’ਚ ਅਗਲੇ ਸਾਲ ਦੇ ਸ਼ੁਰੂ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣ ਕਮਿਸ਼ਨ ਅਤੇ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ ਦੁਆਰਾ ਹਾਲ ਹੀ ’ਚ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਐਸ.ਆਈ.ਆਰ. ਤੋਂ ਬਾਅਦ ਇਨ੍ਹਾਂ ਪੰਜਾਂ ਰਾਜਾਂ ’ਚ ਵੋਟਰਾਂ ਦੀ ਕੁੱਲ ਗਿਣਤੀ ਲਗਭਗ 18.71 ਕਰੋੜ ਤੋਂ ਘਟ ਕੇ 16.43 ਕਰੋੜ ਰਹਿ ਗਈ ਹੈ, ਜੋ ਕਿ ਲਗਭਗ 2.29 ਕਰੋੜ (ਲਗਭਗ 12.2 ਫ਼ੀਸਦੀ) ਦੀ ਕੁੱਲ ਕਮੀ ਹੈ। ਉੱਤਰ ਪ੍ਰਦੇਸ਼, ਜਿਥੇ ਸਾਰੇ ਰਾਜਾਂ ਦੇ ਮੁਕਾਬਲੇ ਸਭ ਤੋਂ ਵੱਧ ਵੋਟਰ ਹਨ, ’ਚ ਹੀ ਕੁੱਲ ਕਮੀ ਦਾ ਲਗਭਗ 90 ਫ਼ੀਸਦੀ ਹਿੱਸਾ ਦਰਜ ਕੀਤਾ ਗਿਆ। ਉੱਤਰ ਪ੍ਰਦੇਸ਼ ’ਚ ਵੋਟਰਾਂ ਦੀ ਗਿਣਤੀ ਐਸ. ਆਈ. ਆਰ. ਤੋਂ ਪਹਿਲਾਂ 15.44 ਕਰੋੜ ਸੀ, ਜੋ ਖਰੜਾ ਸੂਚੀ ’ਚ ਘਟ ਕੇ 12.56 ਕਰੋੜ ਰਹਿ ਗਈ ਤੇ ਅੰਤਿਮ ਸੂਚੀ ’ਚ 13.40 ਕਰੋੜ ਹੋ ਗਈ। ਉਤਰਾਖੰਡ ’ਚ ਵੋਟਰਾਂ ਦੀ ਗਿਣਤੀ 0.80 ਕਰੋੜ ਤੋਂ ਘਟ ਕੇ 0.71 ਕਰੋੜ ਹੋ ਗਈ ਤੇ ਅੰਤ ’ਚ 0.72 ਕਰੋੜ ਰਹਿ ਗਈ। ਵੋਟਰਾਂ ਦੀ ਗਿਣਤੀ ’ਚ ਕੁੱਲ ਕਮੀ ਲਗਭਗ 0.08 ਕਰੋੜ ਜਾਂ 10.07 ਫ਼ੀਸਦੀ ਰਹੀ। ਸਿਰਫ਼ 0.0025 ਕਰੋੜ ਵੋਟਰ ਹੀ ਵਾਪਸ ਸ਼ਾਮਿਲ ਹੋਏ। ਮਨੀਪੁਰ ’ਚ ਵੋਟਰਾਂ ਦੀ ਗਿਣਤੀ 0.209 ਕਰੋੜ ਤੋਂ ਘਟ ਕੇ 0.193 ਕਰੋੜ ਹੋ ਗਈ ਤੇ ਅੰਤ ’ਚ 0.196 ਕਰੋੜ ਰਹਿ ਗਈ। ਗੋਆ ’ਚ ਵੋਟਰਾਂ ਦੀ ਗਿਣਤੀ 0.1185 ਕਰੋੜ ਤੋਂ ਘਟ ਕੇ 0.1085 ਕਰੋੜ ਹੋ ਗਈ ਤੇ ਫਿਰ ਹੋਰ ਘਟ ਕੇ 0.1058 ਕਰੋੜ ਰਹਿ ਗਈ।

 

ਪੰਜਾਬ ਵਿਚ ਅੰਤਿਮ ਸੂਚੀ ’ਚ ਵੋਟਰਾਂ ਦੀ ਗਿਣਤੀ 2.01 ਕਰੋੜ-14 ਲੱਖ ਵੋਟਰ ਘਟੇ
ਪੰਜਾਬ ’ਚ ਜਿਥੇ ਐਸ. ਆਈ. ਆਰ. ਤੀਜੇ ਪੜਾਅ ’ਚ ਹੋਈ ਸੀ, ਵੋਟਰਾਂ ਦੀ ਗਿਣਤੀ 2.15 ਕਰੋੜ ਤੋਂ ਘਟ ਕੇ ਖਰੜਾ ਸੂਚੀ ’ਚ 1.94 ਕਰੋੜ ਰਹਿ ਗਈ ਅਤੇ ਅੰਤਿਮ ਸੂਚੀ ’ਚ 2.01 ਕਰੋੜ ਹੋ ਗਈ। ਇਥੇ ਵੋਟਰਾਂ ਦੀ ਗਿਣਤੀ ’ਚ ਕੁੱਲ ਕਮੀ ਲਗਭਗ 0.14 ਕਰੋੜ ਜਾਂ 6.34 ਫ਼ੀਸਦੀ ਰਹੀ। ਇਥੇ ਵੋਟਰਾਂ ਦੀ ਗਿਣਤੀ ’ਚ ਸਭ ਤੋਂ ਵੱਧ ਸੁਧਾਰ ਦੇਖਣ ਨੂੰ ਮਿਲਿਆ। ਖਰੜਾ ਸੂਚੀ ’ਚੋਂ ਹਟਾਏ ਗਏ ਲਗਭਗ 0.21 ਕਰੋੜ ਨਾਵਾਂ ’ਚੋਂ ਲਗਭਗ 0.07 ਕਰੋੜ (ਲਗਭਗ 34 ਫ਼ੀਸਦੀ) ਨਾਂਅ ਵਾਪਸ ਸੂਚੀ ’ਚ ਸ਼ਾਮਿਲ ਹੋ ਗਏ।

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਦਿੱਲੀ-ਐਨ.ਸੀ.ਆਰ. ’ਚ ਦੋ ਦਿਨ ਪਟਾਕੇ ਚਲਾਉਣ ਦੀ ਇਜਾਜ਼ਤ ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਪਟਿਆਲਾ ਦੇ 316 ਪਿੰਡਾਂ ਨੂੰ ਪੀਣ ਵਾਲੇ ਸਾਫ ਪਾਣੀ ਦਾ ਤੋਹਫ਼ਾ
Ad Position 24