25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਮੋਦੀ ਵਲੋਂ ਜਾਰਜੀਆ ਮੇਲੋਨੀ ਨੂੰ ਵਧਾਈ ਇਟਲੀ ਦੀ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹਿਣ ਦਾ ਰਿਕਾਰਡ ਕਾਇਮ

ਨਵੀਂ ਦਿੱਲੀ, 4 ਸਤੰਬਰ (ਉਪਮਾ ਡਾਗਾ ਪਾਰਥ)-ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਵਲੋਂ ਦੇਸ਼ ਦੀ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹਿਣ ਵਾਲੀ ਉਪਲਬਧੀ ਹਾਸਿਲ ਕਰਨ ’ਤੇ ਪ੍ਰਧਾਨ ....

Ad Position 21
No active advertisement
ਅਜੀਤ ਡੈਸਕ 05-09-2026

ਨਵੀਂ ਦਿੱਲੀ, 4 ਸਤੰਬਰ (ਉਪਮਾ ਡਾਗਾ ਪਾਰਥ)-ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਵਲੋਂ ਦੇਸ਼ ਦੀ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹਿਣ ਵਾਲੀ ਉਪਲਬਧੀ ਹਾਸਿਲ ਕਰਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਮੋਦੀ ਨੇ ਸ਼ੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਏ ਸੰਦੇਸ਼ ’ਚ ਕਿਹਾ ਕਿ ਇਟਲੀ ’ਚ ਜੰਗ ਤੋਂ ਬਾਅਦ ਦੇ ਇਤਿਹਾਸ ’ਚ ਸਭ ਤੋਂ  ਲੰਬੇ ਸਮੇਂ ਤੱਕ ਲਗਾਤਾਰ ਪ੍ਰਧਾਨ ਮੰਤਰੀ ਰਹਿਣ ’ਤੇ ਮੇਰੀ ਦੋਸਤ ਮੇਲੋਨੀ ਨੂੰ ਵਧਾਈ। ਇਹ ਉਪਲਬਧੀ ਉਨ੍ਹਾਂ ਦੀ ਅਗਵਾਈ ਹੇਠ ਇਟਲੀ ਦੀ ਜਨਤਾ ਦੇ ਭਰੋਸੇ ਅਤੇ ਵਿਸ਼ਵਾਸ ਨੂੰ ਦਰਸਾਉਂਦੀ ਹੈ। ਉਨ੍ਹਾਂ ਭਾਰਤ ਇਟਲੀ ਦੇ ਸੰਬੰਧਾਂ ’ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਦੋਸਤੀ ਨੇ ਭਾਰਤ-ਇਟਲੀ ਵਿਸ਼ੇਸ਼ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ’ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਉਹ ਸਾਡੇ ਦੇਸ਼ ਦੇ ਲੋਕਾਂ ਲਈ ਇਕ ਵਿਕਸਿਤ ਭਵਿੱਖ ਬਣਾਉਣ ਲਈ ਦੋਹਾਂ ਦਾ ਕਰੀਬੀ ਸਹਿਯੋਗ ਜਾਰੀ ਰੱਖਣ ਦੇ ਚਾਹਵਾਨ ਹਨ।

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ 7 ਸੂਬਿਆਂ ਨੂੰ ਨਿਆਇਕ ਅਧਿਕਾਰੀਆਂ ਦੀ ਸੇਵਾ ਮੁਕਤੀ ਦੀ ਉਮਰ ਵਧਾ ਕੇ 62 ਸਾਲ ਕਰਨ ਦੇ ਨਿਰਦੇਸ਼ ਅਗਲੀ ਖ਼ਬਰ ਨਿਪਾਲ ਹੜ੍ਹ : 275 ਭਾਰਤੀ ਦੇਸ਼ ਅਜੇ ਵੀ ਲਾਪਤਾ-ਵਿਦੇਸ਼ ਮੰਤਰਾਲਾ
Ad Position 24