ਰਾਜਪੁਰਾ (ਪਟਿਆਲਾ), 25 ਅਕਤੂਬਰ (ਰਣਜੀਤ ਸਿੰਘ) - ਇਥੋਂ ਦੇ ਗੁਰਦੁਆਰਾ ਜਪ ਸਾਹਿਬ ਗੋਬਿੰਦ ਕਰੋਨੀ ਤੋਂ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ। ਗੁਰਦੁਆਰਾ ਜਾਪ ਸਾਹਿਬ ਤੋਂ ਸ਼ੁਰੂ ਹੋਏ ਨਗਰ ਕੀਰਤਨ ਦਾ ਥਾਂ ਥਾਂ 'ਤੇ ਸੰਗਤਾਂ ਨੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ। ਨਗਰ ਕੀਰਤਨ ਵਿਚ ਹਾਥੀ-ਘੋੜੇ ਬੈਂਡ ਵਾਜੇ ਵਾਲਿਆਂ ਨੇ ਸ਼ਮੂਲੀਅਤ ਕੀਤੀ ਅਤੇ ਗਤਕਾ ਪਾਰਟੀਆਂ ਨੇ ਗਤਕੇ ਤੇ ਜੌਹਰ ਵਿਖਾਏ। ਇਸ ਮੌਕੇ ਭਾਰੀ ਗਿਣਤੀ ਵਿਚ ਸੰਗਤਾਂ ਨਗਰ ਕੀਰਤਨ ਅੱਗੇ ਨਤਮਸਤਕ ਹੋਈਆਂ।
ਤਾਜ਼ਾ ਖ਼ਬਰਾਂ
Free
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਇਆ ਵਿਸ਼ਾਲ ਨਗਰ ਕੀਰਤਨ
ਰਾਜਪੁਰਾ (ਪਟਿਆਲਾ), 25 ਅਕਤੂਬਰ (ਰਣਜੀਤ ਸਿੰਘ) - ਇਥੋਂ ਦੇ ਗੁਰਦੁਆਰਾ ਜਪ ਸਾਹਿਬ ਗੋਬਿੰਦ ਕਰੋਨੀ ਤੋਂ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ...
ਅਜੀਤ ਡੈਸਕ
25-10-2026