24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਗਾਵਸਕਰ, ਕਪਿਲ ਤੇ ਵੈਂਗਸਰਕਰ ਸਮੇਤ 21 ਸਾਬਕਾ ਕਪਤਾਨਾਂ ਵਲੋਂ ਇਮਰਾਨ ਖਾਨ ਦੇ ਇਲਾਜ ਦੀ ਅਪੀਲ

ਨਵੀਂ ਦਿੱਲੀ, 23 ਅਗਸਤ (ਪੀ.ਟੀ.ਆਈ.)-ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ, ਕਪਿਲ ਦੇਵ ਤੇ ਦਿਲੀਪ ਵੈਂਗਸਰਕਰ ਉਨ੍ਹਾਂ 21 ਸਾਬਕਾ ਅੰਤਰਰਾਸ਼ਟਰੀ ਕਪਤਾਨਾਂ ’ਚੋਂ ਹਨ, ਜਿਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ...

Ad Position 21
No active advertisement
ਅਜੀਤ ਡੈਸਕ 24-08-2026

ਨਵੀਂ ਦਿੱਲੀ, 23 ਅਗਸਤ (ਪੀ.ਟੀ.ਆਈ.)-ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ, ਕਪਿਲ ਦੇਵ ਤੇ ਦਿਲੀਪ ਵੈਂਗਸਰਕਰ ਉਨ੍ਹਾਂ 21 ਸਾਬਕਾ ਅੰਤਰਰਾਸ਼ਟਰੀ ਕਪਤਾਨਾਂ ’ਚੋਂ ਹਨ, ਜਿਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਤੇ ਵਿਸ਼ਵ ਕੱਪ ਜੇਤੂ ਕਪਤਾਨ ਇਮਰਾਨ ਖਾਨ ਦੇ ਸਹੀ ਡਾਕਟਰੀ ਇਲਾਜ ਤੇ ਭਲਾਈ ਲਈ ਅਪੀਲ ਕੀਤੀ ਹੈ। ਇਸ ਕਦਮ ਦੀ ਅਗਵਾਈ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਗ੍ਰੇਗ ਚੈਪਲ ਦੁਆਰਾ ਸ਼ੁਰੂ ਕੀਤੀ ਗਈ ਹੈ ਤੇ ਇਹ ਸਾਬਕਾ ਅੰਤਰਰਾਸ਼ਟਰੀ ਕਪਤਾਨਾਂ ਦੁਆਰਾ 73 ਸਾਲਾ ਖਾਨ ਲਈ ਮਨੁੱਖੀ ਇਲਾਜ ਤੇ ਸਹੀ ਡਾਕਟਰੀ ਦੇਖਭਾਲ ਦੀ ਮੰਗ ਕਰਨ ਬਾਰੇ ਦੂਜਾ ਪੱਤਰ ਹੈ। ਕਪਤਾਨਾਂ ਨੇ ਆਪਣੇ ਪੱਤਰ (ਸੋਸ਼ਲ ਮੀਡੀਆ ’ਤੇ ਪ੍ਰਕਾਸ਼ਿਤ) ’ਚ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸੁਪਰੀਮ ਕੋਰਟ ਦੁਆਰਾ ਨਿਰਦੇਸ਼ਤ ਮੈਡੀਕਲ ਬੋਰਡ, ਜਿਸ ’ਚ ਇਮਰਾਨ ਦੇ ਨਿੱਜੀ ਡਾਕਟਰ ਸ਼ਾਮਿਲ ਹਨ, ਨੂੰ ਉਸ ਦੀ ਸਿਹਤ ਦਾ ਸੁਤੰਤਰ ਮੁਲਾਂਕਣ ਪੂਰਾ ਕਰਨ ਦੀ ਆਗਿਆ ਦੇਵੇ, ਖਾਸ ਕਰਕੇ ਉਸ ਦੀ ਸੱਜੀ ਅੱਖ ’ਚ ਨਜ਼ਰ ਗੁਆਉਣ ਦੀ ਰਿਪੋਰਟ ਕੀਤੀ ਗਈ ਹੈ। ਉਨ੍ਹਾਂ ਸੁਪਰੀਮ ਕੋਰਟ ਦੁਆਰਾ ਬਹਾਲ ਕੀਤੇ ਗਏ ਹਫਤਾਵਾਰੀ ਪਰਿਵਾਰਕ ਮੁਲਾਕਾਤਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਣ ਤੇ ਡਾਕਟਰੀ ਮੁਲਾਂਕਣ ਦੁਆਰਾ ਸਿਫਾਰਸ਼ ਕੀਤੇ ਗਏ ਕਿਸੇ ਵੀ ਇਲਾਜ ਲਈ ਬਿਨਾਂ ਕਿਸੇ ਦੇਰੀ ਦੇ ਪ੍ਰਦਾਨ ਕਰਨ ਦੀ ਮੰਗ ਕੀਤੀ। ਦਸਤਖਤ ਕਰਨ ਵਾਲਿਆਂ ’ਚ ਐਲਨ ਬਾਰਡਰ, ਮਾਈਕਲ ਐਥਰਟਨ, ਮਾਈਕਲ ਬ੍ਰੇਅਰਲੀ, ਇਆਨ ਚੈਪਲ, ਗ੍ਰੇਗ ਚੈਪਲ, ਬੇਲਿੰਡਾ ਕਲਾਰਕ, ਅਲਿਸਟੇਅਰ ਕੁੱਕ, ਐਡਮ ਗਿਲਕ੍ਰਿਸਟ, ਡੇਵਿਡ ਗਾਵਰ, ਕਿਮ ਹਿਊਜ, ਨਾਸਿਰ ਹੁਸੈਨ, ਕਲਾਈਵ ਲੋਇਡ, ਅਰਜੁਨ ਰਣਤੁੰਗਾ, ਐਂਡਰਿਊ ਸਟ੍ਰਾਸ, ਸਟੀਫਨ ਵਾ ਤੇ ਜੌਨ ਰਾਈਟ ਵੀ ਸ਼ਾਮਿਲ ਹਨ।

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਦੇ ਸੈਕਟਰ-43 ਬੱਸ ਅੱਡੇ ਨੇੜਿਓਂ ਆਈ.ਈ.ਡੀ., ਧਮਾਕਾਖੇਜ਼ ਸਮੱਗਰੀ ਤੇ ਪਿਸਤੌਲ ਬਰਾਮਦ ਅਗਲੀ ਖ਼ਬਰ ਨਵੀਂ ਦਿੱਲੀ ਦੇ ਕੌਮੀ
Ad Position 24