08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਚੁੱਪ ਨਾ ਰਹੋ! ਭਾਰਤ ਸਥਿਤ ਈਰਾਨੀ ਦੂਤਘਰ ਦੀ ਕੌਮਾਂਤਰੀ ਭਾਈਚਾਰੇ ਨੂੰ ਅਪੀਲ <br/>

Ad Position 21
No active advertisement
ਅਜੀਤ ਡੈਸਕ 02-03-2026
ਨਵੀਂ ਦਿੱਲੀ, 1 ਮਾਰਚ (ਏਜੰਸੀ)-ਭਾਰਤ 'ਚ ਇਰਾਨੀ ਦੂਤਘਰ ਨੇ ਦੁਨੀਆਂ ਭਰ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਈਰਾਨ 'ਤੇ ਅਮਰੀਕਾ-ਇਜ਼ਰਾਈਲ ਦੇ ਹਮਲੇ ਅਤੇ ਇਸ ਦੇ ਸੁਪਰੀਮ ਲੀਡਰ ਖ਼ਾਮੇਨੇਈ ਦੀ ਹੱਤਿਆ ਦੀ ਸਖ਼ਤ ਨਿਖੇਧੀ ਕਰਨ | ਇਕ ਬਿਆਨ 'ਚ ਦੂਤਘਰ ਨੇ ਖ਼ਾਮੇਨੇਈ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ | ਇਰਾਨੀ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਬਦਲਾ ਲੈਣ ਦੀ ਸਹੁੰ ਚੁੱਕੀ ਹੈ ਅਤੇ ਕਿਹਾ ਹੈ ਕਿ ਉਸ ਨੇ ਪਹਿਲਾਂ ਹੀ ਮੱਧ ਪੂਰਬ 'ਚ ਅਮਰੀਕੀ ਟਿਕਾਣਿਆਂ 'ਤੇ ਜਵਾਬੀ ਹਮਲੇ ਕੀਤੇ ਹਨ | ਇਰਾਨੀ ਦੂਤਘਰ ਨੇ ਕਿਹਾ ਕਿ ਭਾਰਤ 'ਚ ਇਸਲਾਮਿਕ ਰਿਪਬਲਿਕ ਆਫ਼ ਈਰਾਨ ਦਾ ਦੂਤਘਰ ਦੁਨੀਆਂ ਭਰ ਦੀਆਂ ਸੁਤੰਤਰ ਅਤੇ ਆਜ਼ਾਦੀ-ਪਸੰਦ ਸਰਕਾਰਾਂ ਨੂੰ ਇਸ ਘਿਨਾਉਣੇ ਅਪਰਾਧ ਦੀ ਸਖ਼ਤ ਨਿਖੇਧੀ ਕਰਨ ਅਤੇ ਕਾਨੂੰਨਹੀਣਤਾ ਤੇ ਹਮਲੇ ਦੇ ਸਾਹਮਣੇ ਚੁੱਪ ਨਾ ਰਹਿਣ ਦੀ ਅਪੀਲ ਕਰਦਾ ਹੈ | ਦੂਤਘਰ ਨੇ ਕਿਹਾ ਅਮਰੀਕਾ ਅਤੇ ਇਜ਼ਰਾਈਲ ਨੂੰ ਇਸ ਨਾ-ਮੁਆਫ਼ੀਯੋਗ ਅਪਰਾਧ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ |

Ad Position 22
No active advertisement
ਪਿਛਲੀ ਖ਼ਬਰ ਓਮਾਨ ਤੱਟ 'ਤੇ 15 ਭਾਰਤੀ ਚਾਲਕ ਦਲ ਦੇ ਮੈਂਬਰਾਂ ਵਾਲੇ ਤੇਲ ਟੈਂਕਰ 'ਤੇ ਹਮਲਾ ਅਗਲੀ ਖ਼ਬਰ ਖਾਮੇਨੇਈ ਦੀ ਹੱਤਿਆ ਦਾ ਬਦਲਾ ਲੈ ਕੇ ਰਹਾਂਗੇ-ਈਰਾਨ <br/>
Ad Position 24