18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਭਗਵਾਨ ਵਾਲਮੀਕਿ ਦੇ ਪ੍ਰਗਟ ਉਤਸਵ ਸੰਬੰਧੀ ਧਾਰਮਿਕ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 17-10-2025
ਸੁਲਤਾਨਪੁਰ ਲੋਧੀ, 16 ਅਕਤੂਬਰ (ਨਰੇਸ਼ ਹੈਪੀ)-ਭਗਵਾਨ ਵਾਲਮੀਕਿ ਸੁਆਮੀ ਦੇ ਪ੍ਰਗਟ ਉਤਸਵ ਨੂੰ ਲੈ ਕੇ ਨੌਜਵਾਨ ਏਕਤਾ ਕਲੱਬ, ਰਿਸ਼ੀ ਨਗਰ ਸੁਲਤਾਨਪੁਰ ਲੋਧੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬੀਤੀ ਰਾਤ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਗਵਾਨ ਵਾਲਮੀਕਿ ਸਵਾਮੀ ਦੀ ਪੂਜਾ ਅਰਚਨਾ ਕੀਤੀ ਗਈ | ਧਾਰਮਿਕ ਸਮਾਗਮ ਵਿਚ ਪ੍ਰਸਿੱਧ ਭਜਨ ਗਾਇਕ ਮਨੀ ਸਭਰਵਾਲ ਅਤੇ ਨੈਤਿਕ ਨੇ ਭਗਵਾਨ ਵਾਲਮੀਕੀ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ | ਇਸ ਮੌਕੇ ਵੱਖ ਵੱਖ ਪਦਾਰਥਾਂ ਦੇ ਅਤੁੱਟ ਲੰਗਰ ਵਰਤਾਏ ਗਏ | ਸਮਾਗਮ ਦੌਰਾਨ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਪੁੱਤਰ ਜਸਕਰਨ ਸਿੰਘ ਚੀਮਾ ਸਾਥੀਆਂ ਸਮੇਤ ਪੁੱਜੇ ਅਤੇ ਸਮੂਹ ਸੰਗਤਾਂ ਨੂੰ ਸਮਾਗਮ ਦੀਆਂ ਮੁਬਾਰਕਾਂ ਦਿੱਤੀਆਂ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਪੀਏ ਲਵਪ੍ਰੀਤ ਸਿੰਘ, ਜ਼ਿਲ੍ਹਾ ਯੂਥ ਦੇ ਪ੍ਰਧਾਨ ਆਕਾਸ਼ਦੀਪ ਸਿੰਘ, ਸਾਬਕਾ ਪ੍ਰਧਾਨ ਦਿਨੇਸ਼ ਧੀਰ ਆਦਿ ਵੀ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ | ਪ੍ਰਬੰਧਕ ਕਮੇਟੀ ਵੱਲੋਂ ਸਮੂਹ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ, ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਕੌਂਸਲਰ ਪਵਨ ਕਨੌਜੀਆ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਕਰਨ ਚੌਹਾਨ, ਮੁੱਖ ਸੇਵਾਦਾਰ ਅਮਿੱਤ ਕੁਮਾਰ ਰਿੰਕੂ, ਰਾਜੂ ਉੱਪਲ, ਤੇਜਿੰਦਰ ਸਿੰਘ, ਗੁਰਜੋਤ ਸਿੰਘ, ਰਾਜੇਸ਼ ਅਰੋੜਾ, ਕਾਲੀ ਪ੍ਰਧਾਨ, ਅਨਿਲ ਭੋਲਾ ਸ਼ਾਹ, ਰਾਜ ਕੁਮਾਰ ਰਾਜੂ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵੱਲੋਂ ਪੀਏ ਲਵਪ੍ਰੀਤ ਸਿੰਘ, ਸ਼ਹਿਰੀ ਪ੍ਰਧਾਨ ਰਾਜੀਵ ਧੀਰ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦਿਨੇਸ਼ ਧੀਰ, ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਆਕਾਸ਼ਦੀਪ ਸਿੰਘ, ਹਰੀਸ਼ ਪਾਲ ਨਈਅਰ, ਨੀਰਜ ਚੰਦੀ, ਗੁਰਨਾਮ ਸਿੰਘ, ਲਵਪ੍ਰੀਤ ਸਿੰਘ, ਗੌਰਵ ਧੀਰ, ਸੋਸ਼ਲ ਮੀਡੀਆ ਦੇ ਇੰਚਾਰਜ ਰਿੰਕੂ, ਨਵਪ੍ਰੀਤ ਸਿੰਘ ਤੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਯੂਥ ਆਗੂ ਜਸਕਰਨ ਸਿੰਘ ਚੀਮਾ, ਸਾਬਕਾ ਨਗਰ ਕੌਂਸਲ ਦੇ ਮੀਤ ਪ੍ਰਧਾਨ ਜਗਪਾਲ ਸਿੰਘ ਚੀਮਾ, ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ, ਚਰਨਜੀਤ ਸ਼ਰਮਾ, ਪੀਏ ਬਲਜਿੰਦਰ ਸਿੰਘ, ਯੂਥ ਦੇ ਕੋਆਰਡੀਨੇਟਰ ਨਵ ਸੇਖੋਂ, ਮਾਧਵ ਗੁਪਤਾ, ਹਿਤੇਸ਼ ਗੁਪਤਾ, ਅਭੀ ਆਦਿ ਵੀ ਮੌਜੂਦ ਸਨ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਲਕਸ਼ਮੀ ਕਾਂਤ ਸੋਨੂੰ, ਗਗਨ ਨਾਹਰ, ਸੰਨੀ ਨਾਹਰ, ਜਤਿਨ ਚੌਧਰੀ, ਸੰਜੀਵ ਘਈ, ਅਕਸ਼ੇ ਨਾਹਰ, ਰਾਕੇਸ਼ ਸਹੋਤਾ, ਤਰੁਣ ਸਹੋਤਾ, ਸੁਨੀਲ ਕੁਮਾਰ, ਪੰਕਜ ਕੁਮਾਰ, ਜਤਿੰਦਰ ਕੁਮਾਰ, ਰਾਹੁਲ, ਰੋਹਿਤ ਨਾਹਰ, ਅਸ਼ਵਨੀ ਕੁਮਾਰ, ਰਜੀਵ ਕੁਮਾਰ, ਕਰਨ ਨਾਹਰ, ਗੁਲਸ਼ਨ ਹੰਸ, ਨਿਤਿਸ਼ ਸਹੋਤਾ, ਨਿਸ਼ੁ ਲਾਹੌਰਾ, ਨਵੀ ਨਾਹਰ, ਸੁੰਦਰ ਨਾਹਰ, ਵਿਰਾਜ ਨਾਹਰ, ਜਸ਼ਨ, ਰੇਹਾਨ ਹੰਸ, ਸੋਭਿਤ ਸਹੋਤਾ, ਵਿਵਾਨ ਹੰਸ, ਕਾਰਤਿਕ ਸਹੋਤਾ, ਕਮਲ ਲਾਹੌਰੀਆ, ਨਵੀ ਲਾਹੌਰੀਆ, ਕਿ੍ਸ਼ਨਾ ਲਾਹੌਰੀਆ, ਸ਼ੁਭਮ, ਨਵਾਬ ਨਾਹਰ, ਮਾਧਵ ਸਹੋਤਾ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੁਤਾਲਾ ਵਿਖੇ ਲਗਾਇਆ ਮੁਫ਼ਤ ਐਕਸ-ਰੇ ਕੈਂਪ <br/> ਅਗਲੀ ਖ਼ਬਰ ਨਿਰਮਲਾ ਸੰਪਰਦਾਇ ਪੁਰਾਤਨ ਵਿਰਸੇ ਦੇ ਨਾਲ-ਨਾਲ ਡਿਜੀਟਲ ਹੋਣ ਵੱਲ ਵਧੇ-ਸੰਤ ਸੀਚੇਵਾਲ
Ad Position 24