18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਬੁਤਾਲਾ ਵਿਖੇ ਲਗਾਇਆ ਮੁਫ਼ਤ ਐਕਸ-ਰੇ ਕੈਂਪ <br/>

Ad Position 21
No active advertisement
ਅਜੀਤ ਡੈਸਕ 17-10-2025
ਢਿਲਵਾਂ, 16 ਅਕਤੂਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਮੁੱਢਲਾ ਸਿਹਤ ਕੇਂਦਰ ਢਿਲਵਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੇਮ ਕੁਮਾਰ ਦੇ ਹੁਕਮਾਂ ਅਨੁਸਾਰ ਅੱਜ ਆਯੂਸ਼ਮਾਨ ਆਰੋਗਿਆ ਕੇਂਦਰ ਬੁਤਾਲਾ ਵਿਖੇ ਮੁਫ਼ਤ ਐਕਸ-ਰੇ ਕੈਂਪ ਸਫਲਤਾ ਪੂਰਵਕ ਲਗਾਇਆ ਗਿਆ | ਜਿਸ ਦਾ ਉਦੇਸ਼ ਸਥਾਨਕ ਆਬਾਦੀ ਵਿਚ ਛਾਤੀ ਤੇ ਫੇਫੜਿਆਂ ਨਾਲ ਸਬੰਧਿਤ ਬਿਮਾਰੀਆਂ ਦੀ ਜਲਦੀ ਪਹਿਚਾਣ ਤੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਸੀ | ਇਹ ਕੈਂਪ ਜ਼ਿਲ੍ਹਾ ਸਿਹਤ ਵਿਭਾਗ ਦੀ ਅਗਵਾਈ ਹੇਠ ਸਥਾਨਕ ਸਿਹਤ ਵਿਭਾਗ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ | ਜਿਸ ਵਿਚ ਸੀ.ਐਚ.ਓ. ਗੁਰਪ੍ਰੀਤ ਕੌਰ, ਏ.ਐਨ.ਐਮ. ਮਨਦੀਪ ਕੌਰ, ਸੁਖਦੇਵ ਸਿੰਘ ਤੇ ਸਮੂਹ ਆਸ਼ਾ ਵਰਕਰਾਂ ਹਾਜ਼ਰ ਸਨ | ਇਸ ਕੈਂਪ ਦੌਰਾਨ ਬੁਤਾਲਾ ਤੇ ਨੇੜਲੇ ਪਿੰਡਾਂ ਦੇ ਵੱਡੀ ਗਿਣਤੀ ਵਿਚ ਵਸਨੀਕਾਂ ਨੇ ਮੁਫ਼ਤ ਡਿਜੀਟਲ ਛਾਤੀ ਐਕਸ-ਰੇ ਸਕਰੀਨਿੰਗ ਸੇਵਾਵਾਂ ਦਾ ਲਾਭ ਉਠਾਇਆ | ਇਹ ਪਹਿਲ ਟੀ.ਬੀ. (ਟੀ.ਬੀ.), ਸਾਹ ਦੀ ਲਾਗ ਤੇ ਹੋਰ ਛਾਤੀ ਦੀਆਂ ਬਿਮਾਰੀਆਂ ਦੇ ਸ਼ੁਰੂਆਤੀ ਲੱਛਣਾਂ ਦੀ ਪਹਿਚਾਣ ਕਰਨ 'ਤੇ ਕੇਂਦਰਿਤ ਸੀ | ਸੀ.ਐਚ.ਓ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਆਮ ਲੋਕਾਂ ਵਿਚ ਟੀ.ਬੀ. ਸਬੰਧੀ ਜਾਗਰੂਕਤਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਲੱਛਣਾਂ ਦੇ ਪਤਾ ਹੋਣ 'ਤੇ ਸਮੇਂ ਸਿਰ ਮਾਹਿਰ ਡਾਕਟਰ ਕੋਲ ਸਿਹਤ ਜਾਂਚ ਕਰਵਾਉਣ ਉਪਰੰਤ ਯੋਗ ਇਲਾਜ ਕਰਵਾਇਆ ਜਾ ਸਕੇ | ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ 60 ਦੇ ਕਰੀਬ ਮਰੀਜ਼ਾਂ ਨੇ ਮੁਫ਼ਤ ਐਕਸ-ਰੇ ਸੁਵਿਧਾ ਦਾ ਲਾਭ ਲਿਆ |

Ad Position 22
No active advertisement
ਪਿਛਲੀ ਖ਼ਬਰ ਆਰੀਆਂਵਾਲ ਸਕੂਲ ਵਿਚ ਆਈ.ਡੀ.ਬੀ.ਆਈ. ਬੈਂਕ ਨੇ ਡੈਸਕ, ਪੱਖੇ ਤੇ ਹੋਰ ਸਾਮਾਨ ਤਕਸੀਮ ਕੀਤਾ <br/> ਅਗਲੀ ਖ਼ਬਰ ਭਗਵਾਨ ਵਾਲਮੀਕਿ ਦੇ ਪ੍ਰਗਟ ਉਤਸਵ ਸੰਬੰਧੀ ਧਾਰਮਿਕ ਸਮਾਗਮ ਕਰਵਾਇਆ <br/>
Ad Position 24