18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਨਿਰਮਲਾ ਸੰਪਰਦਾਇ ਪੁਰਾਤਨ ਵਿਰਸੇ ਦੇ ਨਾਲ-ਨਾਲ ਡਿਜੀਟਲ ਹੋਣ ਵੱਲ ਵਧੇ-ਸੰਤ ਸੀਚੇਵਾਲ

Ad Position 21
No active advertisement
ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਚ ਨਿਰਮਲਾ ਸੰਤ ਮੰਡਲ ਵਲੋਂ ਕਰਵਾਏ ਜਾ ਰਹੇ ਦੋ ਦਿਨਾ ਅੰਤਰਰਾਸ਼ਟਰੀ ਸੈਮੀਨਾਰ ਦੌਰਾਨ ਪਤਵੰਤਿਆਂ ਨੂੰ ਸਨਮਾਨਿਤ ਕਰਦੇ ਹੋਏ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਡਾ. ਪਮਜੀਤ ਸਿੰਘ ਮਾਨਸਾ ਅਤੇ ਹੋਰ | ਤਸਵੀਰ. ਲਾਡੀ ਸਟੂਡੀਓ <br/> 17-10-2025
ਸੁਲਤਾਨਪੁਰ ਲੋਧੀ, 16 ਅਕਤੂਬਰ (ਨਰੇਸ਼ ਹੈਪੀ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਿਰਮਲਾ ਸੰਪਰਦਾਇ ਨੂੰ ਸੱਦਾ ਦਿੱਤਾ ਹੈ ਕਿ ਉਹ ਪੁਰਾਤਨ ਵਿਰਸੇ ਦੇ ਨਾਲ ਨਾਲ ਡਿਜੀਟਲ ਹੋਣ ਵੱਲ ਵਧੇ | ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਚ ਨਿਰਮਲਾ ਸੰਤ ਮੰਡਲ ਵੱਲੋਂ ਕਰਵਾਏ ਜਾ ਰਹੇ ਦੋ ਦਿਨਾਂ ਅੰਤਰਰਾਸ਼ਟਰੀ ਸੈਮੀਨਾਰ ਦੇ ਪਹਿਲੇ ਦਿਨ ਦੇ ਆਖ਼ਰੀ ਸੈਸ਼ਨ ਦੌਰਾਨ ਪ੍ਰਧਾਨਗੀ ਭਾਸ਼ਣ ਦਿੰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਨਿਰਮਲਾ ਸੰਪਰਦਾਇ ਦੀ ਸਿੱਖ ਪੰਥ ਨੂੰ ਵੱਡੀ ਦੇਣ ਹੈ | ਨਿਰਮਲੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਲਿਖੇ ਗ੍ਰੰਥਾਂ ਨੂੰ ਜਿੱਥੇ ਡਿਜੀਟਲ ਰੂਪ ਦੇ ਕੇ ਸੰਭਾਲਣਾ ਚਾਹੀਦਾ ਹੈ, ਉੱਥੇ ਨਵੀਆਂ ਛਾਪੀਆਂ ਜਾਣ ਵਾਲੀਆਂ ਕਿਤਾਬਾਂ ਨੂੰ ਵੀ ਡਿਜੀਟਲ ਰੂਪ ਦਿੱਤਾ ਜਾਵੇ | ਸੰਤ ਬਲਬੀਰ ਸਿੰਘ ਸੀਚੇਵਾਲ ਨਿਰਮਲਾ ਸੰਤ ਮੰਡਲ ਦੇ ਸਰਪ੍ਰਸਤ-ਕਮ-ਚੇਅਰਮੈਨ ਹਨ | ਸੰਤ ਸੀਚੇਵਾਲ ਨੇ ਨਿਰਮਲਾ ਸੰਪਰਦਾਇ ਵਲੋਂ ਨਿਭਾਈ ਗਈ ਭੂਮਿਕਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦਾ ਜ਼ਿੰਮਾ ਇਸ ਸੰਪਰਦਾ ਵਲੋਂ ਬੜੀ ਤਨਦੇਹੀ ਨਾਲ ਨਿਭਾਇਆ ਗਿਆ | ਇਸ ਦੇ ਨਾਲ ਹੀ ਵੈਦਿਕ ਪੱਖ ਨੂੰ ਵੀ ਨਿਰਮਲਾ ਸੰਪਰਦਾ ਨੇ ਆਪਣੀ ਜ਼ੁੰਮੇਵਾਰੀ ਸਮਝਦਿਆਂ ਇਸ ਦਾ ਪਸਾਰਾ ਪਿੰਡ ਪਿੰਡ ਤੱਕ ਕੀਤਾ ਹੈ | ਉਨ੍ਹਾਂ ਕਿਹਾ ਕਿ ਬਦਲ ਰਹੇ ਜ਼ਮਾਨੇ ਦੇ ਨਾਲ ਨਿਰਮਲਾ ਸੰਪਰਦਾ ਨੂੰ ਵੀ ਅੱਗੇ ਵਧਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਏ.ਆਈ (ਆਰਟੀਫੀਸ਼ਅਲ ਇੰਟੈਲੀਜੈਂਸ) ਇੱਕ ਚੁਨੌਤੀ ਹੈ | ਆਧੁਨਿਕ ਤਕਨੀਕ ਦੇ ਗਿਆਨ ਨੂੰ ਸਮਾਜ ਦੇ ਪੱਖ ਵਿਚ ਵਰਤਣ ਦੀ ਲੋੜ ਹੈ | ਸੰਤ ਸੀਚੇਵਾਲ ਨੇ ਦੱਸਿਆ ਕਿ ਸੋਸ਼ਲ ਮੀਡੀਆ ਦੇ ਬਹੁਤ ਸਾਰੇ ਪਲੇਟਫਾਰਮ ਹਨ ਅਤੇ ਇਨ੍ਹਾਂ ਸਾਰੇ ਮੰਚਾਂ ਨੂੰ ਨਿਰਮਲ ਸੰਪਰਦਾ ਆਪਣੀ ਸੂਝ ਬੂਝ ਨਾਲ ਵਰਤਣ ਲਈ ਅੱਗੇ ਆਵੇ | ਇਸ ਸਮਾਗਮ ਨੂੰ ਨਿਰਮਲਾ ਪੰਚਾਇਤੀ ਅਖਾੜਾ ਦੇ ਸ਼੍ਰੀ ਮਹੰਤ ਗਿਆਨੀ ਗਿਆਨ ਦੇਵ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਉਨ੍ਹਾਂ ਨੇ ਨਿਰਮਲਾ ਸੰਪਰਦਾਇ ਦੀ ਸਿੱਖ ਪੰਥ ਨੂੰ ਦੇਣ ਬਾਰੇ ਵਿਸਤਾਰ ਨਾਲ ਚਰਚਾ ਕੀਤੀ | ਇਸ ਸਮਾਗਮ ਵਿਚ ਡਾ. ਪਰਮਜੀਤ ਸਿੰਘ ਮਾਨਸਾ, ਪ੍ਰੋਫੈਸਰ ਸੁਲੱਖਣ ਸਿੰਘ ਮਾਨ, ਸੰਤ ਜੀਤ ਰੜ੍ਹਾ, ਡਾ. ਆਸਾ ਸਿੰਘ ਘੁੰਮਣ, ਸੁਖਵੰਤ ਸਿੰਘ ਨਾਹਲ, ਡਾ. ਜਸਵੀਰ ਸਿੰਘ ਮਾਨ, ਮੁਖ਼ਤਿਆਰ ਚੰਦੀ, ਸੰਤ ਭਗਵਾਨ ਸਿੰਘ ਹਰਖੋਵਾਲ, ਸੰਤ ਬਲਰਾਜ ਸਿੰਘ ਜਿਆਣ, ਡਾ. ਜਸਵੰਤ ਸਿੰਘ ਬੁੱਗਰਾਂ, ਸੰਤ ਅਵਤਾਰ ਸਿੰਘ ਭੀਖੋਵਾਲ ਸਮੇਤ ਹੋਰ ਵੀ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ |

Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਦੇ ਪ੍ਰਗਟ ਉਤਸਵ ਸੰਬੰਧੀ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ 69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਬਾਸਕਟਬਾਲ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਹੋਏ ਰੋਚਕ ਮੁਕਾਬਲੇ
Ad Position 24