17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਲੱਧੇਵਾਲੀ ਫਲਾਈਓਵਰ ਤੇ ਆਸ - ਪਾਸ ਦੇ ਖੇਤਰ ’ ਚ ਚੋਰਾਂ , ਲੁਟੇਰਿਆਂ ਦੀ ਦਹਿਸ਼ਤ ਲੋਕਾਂ ’ ਚ ਪੁਲਿਸ ਮਹਿਕਮੇ ਪ੍ਰਤੀ ਰੋਸ

ਚੁਗਿੱਟੀ/ਜੰਡੂਸਿੰਘਾ, 17 ਨਵੰਬਰ (ਨਰਿੰਦਰ ਲਾਗੂ)-ਥਾਣਾ ਰਾਮਾ ਮੰਡੀ ਅਧੀਨ ਆਉਂਦੇ ਲੱਧੇਵਾਲੀ ਫਲਾਈਓਵਰ ਤੇ ਇਸ ਦੇ ਆਸਪਾਸ ਦੇ ਖੇਤਰ ‘ਚ ਚੋਰਾਂ- ਲੁਟੇਰਿਆਂ ਦੀ ਦਹਿਸ਼ਤ ਕਾਰਨ ਸਥਾਨਕ ਲੋਕ ਡਰ ਦੇ ਮਹੌਲ ’ਚ ਰਹਿਣ ਲਈ ਮਜਬੂਰ ਹਨ। ਇਲਾਕਾ ਵਸਨੀਕਾਂ ਦਾ ਦੋਸ਼ ਹੈ ਕਿ ਪੁਲਿਸ ਦੀ ਢਿੱਲ ਕਾਰਨ ਜਿਥੇ ਚੋਰ ਹੁਣ ਤੱਕ ਕਈ ਘਰਾਂ ਨੂੰ ਨਿਸ਼ਾਨਾ ਬਣਾ ਚੁੱਕੇ ਹਨ, ਉਥੇ ਹੀ ਨਾਕਾਬਪੋਸ ਲੁਟੇਰਿਆਂ ਵਲੋਂ ਰਾਹ ਜਾਂਦੇ ਲੋਕਾਂ ਨੂੰ ਘੇਰ ਕੇ ਉਨ੍ਹਾਂ ਕੋਲੋਂ ਨਕਦੀ, ਮੋਬਾਈਲ ਤੇ ਹੋਰ ਕੀਮਤੀ ਸਮਾਨ ਖੋਹ ਲਿਆ ਗਿਆ।

Ad Position 21
No active advertisement
ਅਜੀਤ ਡੈਸਕ 18-11-2026
ਚੁਗਿੱਟੀ/ਜੰਡੂਸਿੰਘਾ, 17 ਨਵੰਬਰ (ਨਰਿੰਦਰ ਲਾਗੂ)-ਥਾਣਾ ਰਾਮਾ ਮੰਡੀ ਅਧੀਨ ਆਉਂਦੇ ਲੱਧੇਵਾਲੀ ਫਲਾਈਓਵਰ ਤੇ ਇਸ ਦੇ ਆਸਪਾਸ ਦੇ ਖੇਤਰ ‘ਚ ਚੋਰਾਂ- ਲੁਟੇਰਿਆਂ ਦੀ ਦਹਿਸ਼ਤ ਕਾਰਨ ਸਥਾਨਕ ਲੋਕ ਡਰ ਦੇ ਮਹੌਲ ’ਚ ਰਹਿਣ ਲਈ ਮਜਬੂਰ ਹਨ। ਇਲਾਕਾ ਵਸਨੀਕਾਂ ਦਾ ਦੋਸ਼ ਹੈ ਕਿ ਪੁਲਿਸ ਦੀ ਢਿੱਲ ਕਾਰਨ ਜਿਥੇ ਚੋਰ ਹੁਣ ਤੱਕ ਕਈ ਘਰਾਂ ਨੂੰ ਨਿਸ਼ਾਨਾ ਬਣਾ ਚੁੱਕੇ ਹਨ, ਉਥੇ ਹੀ ਨਾਕਾਬਪੋਸ ਲੁਟੇਰਿਆਂ ਵਲੋਂ ਰਾਹ ਜਾਂਦੇ ਲੋਕਾਂ ਨੂੰ ਘੇਰ ਕੇ ਉਨ੍ਹਾਂ ਕੋਲੋਂ ਨਕਦੀ, ਮੋਬਾਈਲ ਤੇ ਹੋਰ ਕੀਮਤੀ ਸਮਾਨ ਖੋਹ ਲਿਆ ਗਿਆ। ਜਿਸ ਸਬੰਧੀ ਪੀੜਤਾਂ ਵਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ਼ ਦੀ ਮੰਗ ਕੀਤੀ ਗਈ। ਪਰ ਹੁਣ ਤੱਕ ਕੋਈ ਵੀ ਚੋਰ ਜਾਂ ਲੁਟੇਰਾ ਪੁਲਿਸ ਵਲੋਂ ਕਾਬੂ ਨਹੀਂ ਕੀਤਾ ਗਿਆ। ਇਲਾਕਾ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਲੱਧੇਵਾਲੀ ਫਲਾਈਓਵਰ ਦੇ ਨਜ਼ਦੀਕ ਲੁਟੇਰਿਆਂ ਵਲੋਂ ਰਾਹ ਜਾਂਦੇ ਇੱਕ ਪ੍ਰਵਾਸੀ ਵਿਅਕਤੀ ਨੂੰ ਰੋਕ ਕੇ ਉਸ ਕੋਲੋਂ ਨਕਦੀ ਖੋਹ ਲਈ ਗਈ। ਇਸੇ ਤਰ੍ਹਾਂ ਗੁਰੂ ਨਾਨਕਪੁਰਾ ਮਾਰਕੀਟ ਵਿੱਚ ਇੱਕ ਡਾਕਟਰ ਦੀ ਪਤਨੀ ਕੋਲੋਂ ਲੁਟੇਰੇ ਉਸ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ ਜਿਸ ’ਚ ਮਹਿੰਗੇ ਭਾਅ ਦਾ ਇੱਕ ਮੋਬਾਈਲ ਫੋਨ, ਹਜ਼ਾਰਾਂ ਦੀ ਨਕਦੀ ਤੇ ਜ਼ਰੂਰੀ ਕਾਗਜ਼ਾਤ ਸਨ। ਇਸੇ ਤਰ੍ਹਾਂ ਮਗਰਲੇ ਦਿਨਾਂ ’ਚ ਲੁੱਟ ਦੀਆਂ ਕੁਝ ਹੋਰ ਵਾਰਦਾਤਾਂ ਵੀ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਚੋਰਾਂ ਵਲੋਂ ਹੁਣ ਤੱਕ ਅੱਧੀ ਦਰਜਨ ਦੇ ਕਰੀਬ ਵੱਖ -ਵੱਖ ਥਾਵਾਂ ‘ਤੇ ਤਾਲਾਬੰਦ ਘਰਾਂ ‘ਤੇ ਧਾਵਾ ਬੋਲ ਕੇ ਉਥੋਂ ਨਕਦੀ, ਗਹਿਣੇ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਵਾਰਦਾਤਾਂ ਸਬੰਧੀ ਮੀਡੀਆ ਰਾਹੀਂ ਚਰਚਾ ਵੀ ਹੋਈ ਤੇ ਪੀੜਤਾਂ ਅਤੇ ਇਲਾਕਾ ਨਿਵਾਸੀਆਂ ਵਲੋਂ ਉਕਤ ਇਲਾਕੇ ’ਚ ਪੁਲਿਸ ਗਸ਼ਤ ਵਧਾਉਣ ਦੀ ਗੱਲ ਪੁਲਿਸ ਮਹਿਕਮੇ ਦੇ ਸੀਨੀਅਰ ਅਧਿਕਾਰੀਆਂ ਤੋਂ ਕੀਤੀ ਗਈ।ਪਰ ਕੋਈ ਕਾਰਵਾਈ ਨਾ ਹੋਣ ਕਾਰਨ ਚੋਰ ਤੇ ਲੁਟੇਰੇ ਬੇਖੋਫ ਹੋ ਕੇ ਆਏ ਦਿਨ ਲੋਕਾਂ ਦਾ ਨੁਕਸਾਨ ਕਰ ਰਹੇ ਹਨ।ਖੇਤਰ ਵਸਨੀਕਾਂ ਵਲੋਂ ਪੁਲਿਸ ਮਹਿਕਮੇ ਨੂੰ ਇਸ ਮਸਲੇ ਪ੍ਰਤੀ ਗੰਭੀਰਤਾ ਵਰਤਣ ਦੀ ਅਪੀਲ ਕੀਤੀ ਗਈ ਹੈ। ਉਧਰ ਇਸ ਸਬੰਧੀ ਗੱਲਬਾਤ ਕਰਨ ਲਈ ਥਾਣਾ ਮੁਖੀ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਗਿਆ, ਪਰ ਰਾਬਤਾ ਕਾਇਮ ਨਹੀਂ ਹੋ ਸਕਿਆ।
Ad Position 22
No active advertisement
ਪਿਛਲੀ ਖ਼ਬਰ ਐਨ . ਸੀ . ਸੀ . ਤੇ ਸੀ . ਆਰ . ਸੀ . ਕਾਡਰ ਸੰਬੰਧੀ ਏਜੰਡਾ ਪਾਸ ਜਥੇਬੰਦੀ ਨੇ ਸਰਕਾਰ ਦੇ ਫੈਸਲੇ ਦੀ ਕੀਤੀ ਸ਼ਲਾਘਾ ਅਗਲੀ ਖ਼ਬਰ ਸਾਲਾਨਾ ਜੋਡ਼ ਮੇਲਾ ਤੇ ਗੁਰਮਤਿ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
Ad Position 24