15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪ੍ਰਵਾਸੀਆਂ ਵਲੋਂ ਬਾਬਾ ਵਿਸ਼ਵਕਰਮਾ ਜੀ ਦਾ ਪਵਿੱਤਰ ਦਿਹਾੜਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 21-09-2025
ਸੁਲਤਾਨਪੁਰ ਲੋਧੀ, 20 ਸਤੰਬਰ (ਨਰੇਸ਼ ਹੈਪੀ)-ਪ੍ਰਵਾਸੀ ਬਿਲਡਿੰਗ ਠੇਕੇਦਾਰਾਂ, ਮਜ਼ਦੂਰਾਂ ਅਤੇ ਮਿਸਤਰੀਆਂ ਵੱਲੋਂ ਸਾਂਝੇ ਤੌਰ ਤੇ ਬਾਬਾ ਵਿਸ਼ਵਕਰਮਾ ਜੀ ਦਾ ਪਵਿੱਤਰ ਦਿਹਾੜਾ ਮਾਤਾ ਨੈਣਾ ਦੇਵੀ ਮੰਦਰ, ਸਾਹਮਣੇ ਪੁੱਡਾ ਕਲੋਨੀ, ਸੁਲਤਾਨਪੁਰ ਲੋਧੀ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਿਲ ਜੁਲ ਕੇ ਮਨਾਇਆ ਗਿਆ | ਇਸ ਮੌਕੇ ਭਗਵਾਨ ਵਿਸ਼ਵਕਰਮਾ ਜੀ ਦੀ ਵਿਧੀਵਤ ਪੂਜਾ ਕਰਵਾਈ ਗਈ ਜਿਸ ਵਿਚ ਵੱਡੀ ਗਿਣਤੀ ਵਿਚ ਪ੍ਰਵਾਸੀ ਭਾਈਚਾਰੇ ਅਤੇ ਪਤਵੰਤਿਆਂ ਨੇ ਭਾਗ ਲਿਆ | ਉਪਰੰਤ ਵੱਖ-ਵੱਖ ਪਦਾਰਥਾਂ ਦੇ ਅਤੁੱਟ ਲੰਗਰ ਵਰਤਾਏ ਗਏ | ਪ੍ਰਧਾਨ ਠੇਕੇਦਾਰ ਸਤ ਨਰਾਇਣ ਮਹਿਤਾ ਅਤੇ ਕੈਸ਼ੀਅਰ ਵਿਕਾਸ ਚੰਦਰ ਨੇ ਸਮੂਹ ਸੰਗਤਾਂ ਨੂੰ ਬਾਬਾ ਵਿਸ਼ਵਕਰਮਾ ਜੀ ਦੇ ਪਾਵਨ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ | ਉਨ੍ਹਾਂ ਸਮਾਗਮ ਵਿਚ ਸਹਿਯੋਗ ਦੇਣ ਵਾਲੇ ਸੱਜਣਾਂ ਦਾ ਧੰਨਵਾਦ ਵੀ ਕੀਤਾ | ਲੰਗਰ ਮੌਕੇ ਸੇਵਾ ਕਰਨ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਪ੍ਰਧਾਨ ਸਤ ਨਰਾਇਣ ਮਹਿਤਾ, ਕੈਸ਼ੀਅਰ ਵਿਕਾਸ ਚੰਦਰ, ਚਰਨ ਸਿੰਘ ਖ਼ਾਲਸਾ, ਭੁਪਿੰਦਰ ਸਿੰਘ ਖ਼ਾਲਸਾ, ਦਲਬੀਰ ਸਿੰਘ, ਗੁਰਮੀਤ ਸਿੰਘ ਚੁਲੱਧਾ, ਅੰਮਿ੍ਤਪਾਲ ਸਿੰਘ, ਗੁਰਪ੍ਰੀਤ ਸਿੰਘ, ਦਿਲਮੋਹਿਤ ਸਿੰਘ ਖ਼ਾਲਸਾ, ਹਰਨੇਕ ਸਿੰਘ ਵਿਰਦੀ ਠੇਕੇਦਾਰ, ਸਰੀਸ਼ ਗੁਪਤਾ, ਬਲਕਾਰ ਸਿੰਘ, ਸੁਖਵੰਤ ਸਿੰਘ ਮਠਾੜੂ, ਧੀਰੇਂਦਰ ਮਹਿਤਾ, ਪ੍ਰਕਾਸ਼ ਮਹਿਤਾ, ਕਮਲ ਮਹਿਤਾ, ਪ੍ਰਮੋਦ ਮਹਿਤਾ, ਅਰਜਨ ਮਹਿਤਾ, ਲਕਸ਼ਮਣ ਮਹਿਤਾ, ਕਰਨ ਮੁਖੀਆ, ਮਨੋਜ ਮਹਿਤਾ, ਮਨਤੋਸ਼ ਯਾਦਵ, ਅਮਰਿੰਦਰ, ਪ੍ਰਦੀਪ ਮਹਿਤਾ, ਕੈਲਾਸ਼, ਸੁਰੇਸ਼, ਚੰਦਨ, ਦਿਨੇਸ਼ ਮਹਿਤਾ, ਮਨੀਸ਼ ਮਹਿਤਾ, ਸੁਨੀਲ, ਰਾਜੇਸ਼, ਸੰਜੇ ਠੇਕੇਦਾਰ, ਰਾਜੂ, ਛੋਟੇ ਲਾਲ, ਵਿਜੇ, ਸੰਤੋਸ਼ ਕੁਮਾਰ, ਡਾਕਟਰ ਮਨੋਜ, ਵਿਨੋਦ, ਰਾਮਪਾਲ, ਅਸ਼ੋਕ ਠੇਕੇਦਾਰ, ਧਰਮੇਸ਼ ਲਾਲ, ਰਕੇਸ਼ ਕੁਮਾਰ, ਪਰਦੀਪ, ਕਰਨ ਠੇਕੇਦਾਰ, ਸੋਪੀ ਠੇਕੇਦਾਰ, ਜਤਿੰਦਰ, ਸੁਰਿੰਦਰ, ਮਿੰਟੂ, ਅਸ਼ੋਕ ਠੇਕੇਦਾਰ, ਮੇਸ਼ੀ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਡਾਲਾ ਵਿਚ ਪੋਸ਼ਣ ਮਾਹ ਸੰਬੰਧੀ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਖਾਦ ਡੀਲਰ ਐਸੋਸੀਏਸ਼ਨ ਵੱਲੋਂ ਖਾਦ ਡਿਸਟ੍ਰੀਬਿਊਟਰਾਂ ਦੀ ਧੱਕੇਸ਼ਾਹੀ ਦੇ ਵਿਰੋਧ ਵਿਚ ਮੰਗ ਪੱਤਰ ਸੌਂਪਿਆ-ਮਨਚੰਦਾ <br/>...
Ad Position 24