14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਐਨ . ਐਚ . ਐਮ . ਕਰਮਚਾਰੀਆਂ ਵਲੋਂ ਡਾਇਰੈਕਟਰ ਸਿਹਤ ਸੇਵਾਵਾਂ ਡਾ . ਅਨਿਲ ਗੋਇਲ ਨੂੰ ਦਿੱਤਾ ਮੰਗ ਪੱਤਰ

ਸੁਲਤਾਨਪੁਰ ਲੋਧੀ, 14 ਨਵੰਬਰ (ਨਰੇਸ਼ ਹੈਪੀ)-ਸਿਹਤ ਵਿਭਾਗ ਵਿਚ ਕੰਮ ਕਰਦੇ ਐਨ. ਐਚ.

Ad Position 21
No active advertisement
ਅਜੀਤ ਡੈਸਕ 15-11-2026
ਸੁਲਤਾਨਪੁਰ ਲੋਧੀ, 14 ਨਵੰਬਰ (ਨਰੇਸ਼ ਹੈਪੀ)-ਸਿਹਤ ਵਿਭਾਗ ਵਿਚ ਕੰਮ ਕਰਦੇ ਐਨ.ਐਚ.ਐਮ. ਕਰਮਚਾਰੀਆਂ ਵੱਲੋਂ ਅੱਜ ਆਪਣੀਆਂ ਮੰਗਾਂ ਦੇ ਸਬੰਧ ਵਿਚ ਇਕ ਮੰਗ ਪੱਤਰ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾਕਟਰ ਅਨਿਲ ਗੋਇਲ ਨੂੰ ਸੌਂਪਿਆ ਗਿਆ। ਡਾ. ਅਨਿਲ ਗੋਇਲ ਵੱਲੋਂ ਧਰਨੇ ’ਤੇ ਬੈਠੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਤੇ ਇਹਨਾਂ ਮੰਗਾਂ ਨੂੰ ਸਰਕਾਰ ਤੋਂ ਪੂਰਾ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ। ਯੂਨੀਅਨ ਦੇ ਜਨਰਲ ਸਕੱਤਰ ਰਾਮ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਬਣਾਈ ਯੂਨੀਅਨ ਦੀ ਸਬ ਕਮੇਟੀ ਦੀ ਇਕ ਅਹਿਮ ਮੀਟਿੰਗ 17 ਨਵੰਬਰ ਨੂੰ ਰੱਖੀ ਗਈ ਹੈ, ਜਿਸ ਤੋਂ ਯੂਨੀਅਨ ਨੂੰ ਬਹੁਤ ਆਸ ਹੈ। ਇਸ ਮੌਕੇ ਯੂਨੀਅਨ ਆਗੂ ਡਾ. ਸੁਖਵਿੰਦਰ ਕੌਰ, ਡਾ. ਪ੍ਰਤਿਭਾ, ਡਾ. ਨਵਪ੍ਰੀਤ ਕੌਰ, ਸੀ .ਐੱਚ.ਓ. ਨਵਨੀਤ ਕੌਰ, ਕਿਰਨਜੀਤ ਕੌਰ, ਪਰਮਜੀਤ ਕੌਰ, ਸੰਦੀਪ ਕੌਰ, ਕੰਚਨ ਬਾਲਾ, ਰਾਜੇਸ਼ ਪੂਰੀ, ਵਿਨੈ ਕੁਮਾਰ, ਰਾਜਵੰਤ ਕੌਰ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੀਬੀ ਦਲਜੀਤ ਕੌਰ ਬਡਵਾਲ ਬਣੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਪੰਜਾਬ ਸਕੱਤਰ ਕੌਮਾਂਤਰੀ ਨਿਮੋਨੀਆ ਦਿਵਸ ਮੌਕੇ ਲੋਕਾ... ਅਗਲੀ ਖ਼ਬਰ ਐਡਵੋਕੇਟ ਘੁੰਮਣ ਨੂੰ ਵਿਧਾਨ ਸਭਾ ਚੋਣਾਂ ਲਈ ਟਿਕਟ ਮਿਲਣ ’ਤੇ ਚੇਅਰਮੈਨ ਬਿਕਰਮਜੀਤ ਸਿੰਘ ਕੋਹਾਡ਼ ਨੇ ਜਤਾਈ ਖ਼ੁਸ਼ੀ
Ad Position 24