15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਮੀਟਿੰਗ 'ਚ ਵੱਖ-ਵੱਖ ਮੁੱਦਿਆਂ 'ਤੇ ਅਹਿਮ ਵਿਚਾਰਾਂ

Ad Position 21
No active advertisement
ਭੁਲੱਥ 'ਚ ਮੀਟਿੰਗ ਦੌਰਾਨ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਆਗੂ ਗੱਲਬਾਤ ਕਰਦੇ ਹੋਏ | ਤਸਵੀਰ: ਸਿੱਧੂ <br/> 21-09-2025
ਭੁਲੱਥ, 20 ਸਤੰਬਰ (ਮੇਹਰ ਚੰਦ ਸਿੱਧੂ)-ਗੁਰਦੁਆਰਾ ਸੁੱਖ ਸਾਗਰ ਸਾਹਿਬ ਰਾਜਪੁਰ ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਮੀਟਿੰਗ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਫ਼ਕੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿੱਥੇ ਸੁਰਿੰਦਰ ਸਿੰਘ ਸ਼ੇਰਗਿੱਲ ਖੱਸਣ ਮੀਤ ਪ੍ਰਧਾਨ ਪੰਜਾਬ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ 'ਤੇ ਅਹਿਮ ਵਿਚਾਰਾਂ ਕਰਦਿਆਂ ਯੂਨੀਅਨ ਨੇ ਕਿਹਾ ਕਿ ਝੋਨੇ ਦੀ ਸਰਕਾਰੀ ਖ਼ਰੀਦ ਜੋ 16 ਸਤੰਬਰ ਤੋਂ ਚਾਲੂ ਕੀਤੀ ਗਈ ਹੈ ਉਸ ਲਈ ਯੂਨੀਅਨ ਸਰਕਾਰ ਧੰਨਵਾਦ ਕਰਦੀ ਹੈ | ਕਿਉਂਕਿ ਇਸ ਨਾਲ ਜਿਨ੍ਹਾਂ ਕਿਸਾਨਾਂ ਦਾ ਝੋਨਾ ਪੀ.ਆਰ. 126 ਜਾਂ ਹਾਈਬਿ੍ਡ ਸੀ, ਉਹ ਮੰਡੀ ਵਿਚ ਆ ਚੁੱਕਾ ਹੈ | ਜਿਸ ਕਰਕੇ ਸਰਕਾਰੀ ਖ਼ਰੀਦ ਹੋਣ ਨਾਲ ਕਿਸਾਨਾਂ ਦੀ ਲੁੱਟ ਖਸੁੱਟ ਹੋਣ ਤੋਂ ਬਚ ਜਾਵੇਗੀ | ਅਗਰ ਸਰਕਾਰੀ ਖ਼ਰੀਦ ਸ਼ੁਰੂ ਨਾ ਹੁੰਦੀ ਤਾਂ ਪ੍ਰਾਈਵੇਟ ਵਪਾਰੀ ਤਿੰਨ ਤੋਂ 400 ਰੁਪਏ ਘੱਟ ਰੇਟ 'ਤੇ ਝੋਨੇ ਦੀ ਖ਼ਰੀਦ ਕਰਦਾ ਸੀ, ਕਿਸਾਨ ਆਗੂਆਂ ਨੇ ਕਿਹਾ ਕਿ ਜੋ ਲੋੜ ਤੋਂ ਵੱਧ ਬਰਸਾਤ ਹੋਈ ਹੈ, ਉਸ ਨਾਲ ਤੇ ਹੜਾਂ ਨਾਲ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ, ਇਲਾਕੇ ਵਿਚੋਂ ਲੰਘਦੀ ਕਾਲੀ ਵੇਈਾ ਨਾਲ ਵੀ ਫ਼ਸਲਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ | ਯੂਨੀਅਨ ਮੰਗ ਕਰਦੀ ਹੈ ਕਿ ਜਲਦ ਤੋਂ ਜਲਦ ਸਪੈਸ਼ਲ ਗਿਰਦਾਵਰੀ ਕਰਵਾਈ ਜਾਵੇ ਤਾਂ ਜੋ ਕਿਸਾਨ ਆਪਣੀ ਅਗਲੀ ਫ਼ਸਲ ਬੀਜ ਸਕਣ, ਯੂਨੀਅਨ ਮੰਗ ਕਰਦੀ ਹੈ ਕਿ ਬਾਸਮਤੀ ਦੀ ਕੀਮਤ ਮਹਿੰਗਾਈ ਸੂਚਕ ਅੰਕ ਨਾਲ ਜੋੜ ਕੇ ਮਿੱਥੀ ਜਾਵੇ ਅਤੇ ਬਾਸਮਤੀ ਦੀ ਸਰਕਾਰੀ ਖ਼ਰੀਦ ਯਕੀਨੀ ਬਣਾਈ ਜਾਵੇ | ਯੂਨੀਅਨ ਮੰਗ ਕਰਦੀ ਹੈ ਕਿ ਪੰਜਾਬ ਦੀਆਂ ਮੰਡੀਆਂ ਵਿਚ ਖ਼ਰੀਦ ਦੇ ਜੋ ਲੋੜੀਂਦੇ ਪ੍ਰਬੰਧ ਹਨ | ਉਨ੍ਹਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ, ਜਿਵੇਂ ਕਿ ਪੀਣ ਵਾਲੇ ਪਾਣੀ, ਬਿਜਲੀ ਬਾਰਦਾਨਾ ਆਦਿ ਅਤੇ ਝੋਨੇ ਦੀ ਖ਼ਰੀਦ ਹੋਣ ਤੋਂ 24 ਘੰਟੇ ਦੇ ਅੰਦਰ ਅੰਦਰ ਪੇਮੈਂਟ ਕਿਸਾਨਾਂ ਦੇ ਖਾਤੇ ਵਿਚ ਪਾਈ ਜਾਵੇ, ਯੂਨੀਅਨ ਮੰਗ ਕਰਦੀ ਹੈ ਕਿ ਹੜ੍ਹ ਅਤੇ ਭਾਰੀ ਬਾਰਿਸ਼ ਨਾਲ ਜੋ ਸੜਕਾਂ ਖ਼ਰਾਬ ਹੋਈਆਂ ਹਨ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਠੀਕ ਕੀਤਾ ਜਾਵੇ, ਇਸ ਮੌਕੇ ਇੰਸਪੈਕਟਰ ਜਨਕ ਰਾਜ ਖੱਸਣ, ਗੁਰਚਰਨ ਸਿੰਘ ਖੱਸਣ, ਦਲਬੀਰ ਸਿੰਘ, ਦਲੀਪ ਸਿੰਘ ਲਿਟਾਂ, ਸੁਰਿੰਦਰ ਕੁਮਾਰ ਖੱਸਣ, ਦਲਜੀਤ ਸਿੰਘ ਲਿਟਾਂ , ਜਸਬੀਰ ਸਿੰਘ ਬਾਜਵਾ, ਸਤਪਾਲ ਸਿੰਘ ਲਿਟਾਂ, ਗੁਰਮੀਤ ਸਿੰਘ ਖੱਸਣ, ਦਸਤਾਰ ਸਿੰਘ ਬਗਵਾਨਪੁਰ, ਹਰਦੀਪ ਸਿੰਘ ਲਿਟਾਂ, ਸੇਵਾ ਸਿੰਘ ਜਵਾਹਰ ਨਗਰ, ਗੁਰਬਚਨ ਸਿੰਘ ਖੱਸਣ, ਮਨਜੀਤ ਸਿੰਘ ਖੱਸਣ, ਸਤਨਾਮ ਸਿੰਘ ਖੱਸਣ, ਖੁਸ਼ਪਾਲ ਸਿੰਘ ਬਗਵਾਨਪੁਰ, ਜਗਦੀਸ਼ ਸਿੰਘ ਖੱਸਣ, ਅਜੀਤ ਸਿੰਘ ਲਿੱਟਾਂ , ਸਤਪਾਲ ਸਿੰਘ ਲਿੱਟਾਂ,ਰਣਜੀਤ ਸਿੰਘ

Ad Position 22
No active advertisement
ਪਿਛਲੀ ਖ਼ਬਰ ਖਾਦ ਡੀਲਰ ਐਸੋਸੀਏਸ਼ਨ ਵੱਲੋਂ ਖਾਦ ਡਿਸਟ੍ਰੀਬਿਊਟਰਾਂ ਦੀ ਧੱਕੇਸ਼ਾਹੀ ਦੇ ਵਿਰੋਧ ਵਿਚ ਮੰਗ ਪੱਤਰ ਸੌਂਪਿਆ-ਮਨਚੰਦਾ <br/>... ਅਗਲੀ ਖ਼ਬਰ ਮਾਸੂਮ ਬੱਚੇ ਦੇ ਕਾਤਲ ਨੂੰ ਸਜ਼ਾ ਦਿਵਾਉਣ ਲਈ ਫਾਸਟ ਟਰੈਕ ਕੋਰਟ ਦਾ ਗਠਨ ਕੀਤਾ ਜਾਵੇ-ਓਮਕਾਰ ਕਾਲੀਆ <br/>
Ad Position 24