29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਫਗਵਾੜਾ 'ਚ ਪ੍ਰਾਪਰਟੀ ਟੈਕਸ 'ਤੇ ਦਸ ਫ਼ੀਸਦੀ ਛੋਟ-ਨਿਗਮ ਕਮਿਸ਼ਨਰ

Ad Position 21
No active advertisement
ਅਜੀਤ ਡੈਸਕ 20-09-2025
ਫਗਵਾੜਾ, 19 ਸਤੰਬਰ (ਚਾਨਾ)-ਨਗਰ ਨਿਗਮ ਫਗਵਾੜਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਿੱਤੀ ਸਾਲ 2025-26 ਲਈ ਆਪਣਾ ਪ੍ਰਾਪਰਟੀ ਟੈਕਸ 30 ਸਤੰਬਰ ਤੋਂ ਪਹਿਲਾਂ ਅਦਾ ਕਰਕੇ 10 ਪ੍ਰਤੀਸ਼ਤ ਛੋਟ ਪ੍ਰਾਪਤ ਕਰਨ | ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਕਿਹਾ ਕਿ ਪ੍ਰਾਪਰਟੀ ਟੈਕਸ ਨਗਰ ਨਿਗਮ ਦੀ ਮੁੱਖ ਆਮਦਨ ਹੈ ਜੋ ਨਾਗਰਿਕ ਸਹੂਲਤਾਂ ਤੇ ਵਿਕਾਸ ਕਾਰਜਾਂ ਲਈ ਵਰਤੀ ਜਾਂਦੀ ਹੈ | ਇਸ ਲਈ ਹਰ ਨਾਗਰਿਕ ਨੂੰ ਸਮੇਂ ਸਿਰ ਟੈਕਸ ਅਦਾ ਕਰਨਾ ਚਾਹੀਦਾ ਹੈ | ਮੇਅਰ ਰਾਮਪਾਲ ਉੱਪਲ ਨੇ ਵੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੇ ਵਿਕਾਸ ਲਈ ਯੋਗਦਾਨ ਪਾਉਣ ਤੇ ਛੋਟ ਦਾ ਲਾਭ ਉਠਾਉਣ | ਉਨ੍ਹਾਂ ਕਿਹਾ ਕਿ ਨਗਰ ਨਿਗਮ ਦਫ਼ਤਰ 30 ਸਤੰਬਰ ਤੱਕ ਹਰ ਸ਼ਨੀਵਾਰ, ਐਤਵਾਰ ਤੇ ਛੁੱਟੀ ਦੇ ਦਿਨ ਵੀ ਖੁੱਲ੍ਹਾ ਰਹੇਗਾ ਤਾਂ ਜੋ ਲੋਕ ਆਸਾਨੀ ਨਾਲ ਆਪਣਾ ਟੈਕਸ ਅਦਾ ਕਰ ਸਕਣ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ਦੇ ਨਵੇਂ ਵਿੱਦਿਅਕ ਵਰ੍ਹੇ ਦੀ ਸ਼ੁਰੂਆਤ 'ਤੇ ਧਾਰਮਿਕ ਸਮਾਗਮ ਅਗਲੀ ਖ਼ਬਰ ਭੁਲੱਥ ਵਾਰਡ ਨੰਬਰ 13 ਵਿਚ ਡੇਂਗੂ ਨੇ ਦਿੱਤੀ ਦਸਤਖ਼ਤ-ਸਿਹਤ ਵਿਭਾਗ ਧਿਆਨ ਦੇਵੇ
Ad Position 24