29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਤਰਾਸਦੀ: ਹੜ੍ਹਾਂ ਕਾਰਨ ਘਰ ਦੇ ਵਿਹੜੇ ਵਿਚ ਹੀ ਕਰਨ ਪਿਆ ਸਸਕਾਰ <br/>

Ad Position 21
No active advertisement
ਅਜੀਤ ਡੈਸਕ 20-09-2025
ਸੁਲਤਾਨਪੁਰ ਲੋਧੀ, 19 ਸਤੰਬਰ (ਨਰੇਸ਼ ਹੈਪੀ, ਥਿੰਦ)-ਸੁਲਤਾਨਪੁਰ ਲੋਧੀ ਦੇ ਬਾਊਪੁਰ ਮੰਡ ਇਲਾਕੇ ਵਿਚ ਹੜ੍ਹ ਵੱਲੋਂ ਮਚਾਈ ਤਬਾਹੀ ਨਾਲ ਜਿੱਥੇ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਹੈ, ਉੱਥੇ ਪਿੰਡ ਸਾਂਗਰਾ ਦੇ ਸ਼ਮਸ਼ਾਨਘਾਟ ਵਿਚ ਅਜੇ ਵੀ ਪਾਣੀ ਖੜ੍ਹਾ ਹੋਣ ਕਾਰਨ ਇੱਕ ਪਰਿਵਾਰ ਨੂੰ ਆਪਣੀ ਬਜ਼ੁਰਗ ਮਾਤਾ ਦਾ ਸੰਸਕਾਰ ਘਰ ਦੇ ਵਿਹੜੇ ਵਿਚ ਹੀ ਕਰਨ ਲਈ ਮਜਬੂਰ ਹੋਣਾ ਪਿਆ | ਲੰਘੀ 18 ਸਤੰਬਰ ਨੂੰ ਸਾਂਗਰਾ ਪਿੰਡ ਦੀ ਬਜ਼ੁਰਗ ਔਰਤ ਗੁਰਨਾਮ ਕੌਰ (75) ਦਾ ਦਿਹਾਂਤ ਹੋ ਗਿਆ ਸੀ | ਪਿੰਡ ਦੇ ਆਲੇ-ਦੁਆਲੇ ਢਾਈ-ਤਿੰਨ ਫੁੱਟ ਪਾਣੀ ਅਜੇ ਵੀ ਖੜ੍ਹਾ ਹੈ | ਪਿੰਡ ਦੇ ਸਿਵਿਆਂ ਵਿਚ ਤਾਂ ਪਾਣੀ ਦਾ ਪੱਧਰ 'ਤੇ ਜ਼ਿਆਦਾ ਖੜ੍ਹਾ ਹੋਣ ਕਾਰਨ ਉੱਥੇ ਸਸਕਾਰ ਕਰਨਾ ਸੰਭਵ ਹੀ ਨਹੀਂ ਸੀ | ਆਿਖ਼ਰਕਾਰ ਪੀੜਤ ਪਰਿਵਾਰ ਨੂੰ ਬਜ਼ੁਰਗ ਮਾਤਾ ਗੁਰਨਾਮ ਕੌਰ ਦਾ ਸਸਕਾਰ ਘਰ ਦੇ ਇੱਕ ਹਿੱਸੇ ਵਿਚ ਹੀ ਕਰਨਾ ਪਿਆ | ਹੜ੍ਹਾਂ ਦਾ ਸਦਮਾ ਹੀ ਉਨ੍ਹਾਂ ਲਈ ਜਾਨਲੇਵਾ ਸਾਬਿਤ ਹੋਇਆ | ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅੱਜ ਪੀੜਤ ਪਰਿਵਾਰ ਦੇ ਘਰ ਅਫ਼ਸੋਸ ਕਰਨ ਲਈ ਮੋਟਰ ਬੋਟ ਰਾਹੀ ਗਏ | ਉਨ੍ਹਾਂ ਦੱਸਿਆ ਕਿ ਬਜ਼ੁਰਗਾਂ ਦੀ ਸਰਪ੍ਰਸਤੀ ਹੇਠ ਹੀ ਪਰਿਵਾਰ ਅੱਗੇ ਵਧਦਾ ਹੈ | ਉਨ੍ਹਾਂ ਦੀ ਸਦੀਵੀ ਗੈਰ ਹਾਜ਼ਰੀ ਰੜਕਦੀ ਰਹੇਗੀ | ਸੰਤ ਸੀਚੇਵਾਲ ਇਸ ਤੋਂ ਬਾਅਦ ਕਿਸਾਨ ਆਗੂ ਕੁਲਦੀਪ ਸਿੰਘ ਸਾਂਗਰਾ ਦੇ ਘਰ ਵੀ ਕਿਸ਼ਤੀ ਰਾਹੀ ਪਹੁੰਚੇ ਜਿੱਥੇ ਉਨ੍ਹਾਂ ਦੇ ਪਰਿਵਾਰ ਦੀ ਸੁਖ ਸਾਂਦ ਪੁੱਛੀ ਤੇ ਬਿਆਸ ਦਰਿਆ ਦਾ ਪਾਣੀ ਹੇਠਾਂ ਆਉਣ 'ਤੇ ਬੰਨ੍ਹ ਬੰਨ੍ਹਣ ਦੀ ਤਿਆਰੀ ਕਰਨ ਲਈ ਜੇ.ਸੀ.ਬੀ. ਤੇ ਐਕਸਾਵੇਟਰ ਮਸ਼ੀਨ ਦੇਣ ਦਾ ਭਰੋਸਾ ਦਿੱਤਾ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਅਜੇ ਵੀ ਕਿਸ਼ਤੀ ਰਾਹੀ ਹੀ ਆਇਆ ਜਾ ਸਕਦਾ | ਪਿੰਡ ਦੇ ਸਰਪੰਚ ਨੇ ਦੱਸਿਆ ਕਿ ਐਮ ਪੀ ਲੈਂਡ ਫ਼ੰਡ ਵਿਚੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੋਟਰ ਬੋਟ ਦਿੱਤੀ ਸੀ | ਉਸ ਦੇ ਨਾਲ ਹੀ ਅਫ਼ਸੋਸ ਕਰਨ ਲਈ ਆਉਣ ਵਾਲੇ ਸਕੇ-ਸੰਬੰਧੀਆਂ ਤੇ ਹੋਰ ਰਿਸ਼ਤੇਦਾਰਾਂ ਨੂੰ ਲਿਆਂਦਾ ਗਿਆ | ਉਨ੍ਹਾਂ ਦੱਸਿਆ ਕਿ ਜੇ ਮੋਟਰ ਬੋਟ ਨਾ ਹੁੰਦੀ ਤਾਂ ਆਉਣਾ-ਜਾਣਾ ਹੀ ਔਖਾ ਹੋ ਜਾਣਾ ਸੀ | ਸਕੂਲ ਜਾਣ ਵਾਲੇ ਬੱਚਿਆਂ ਦੇ ਮਾਪਿਆਂ ਲਈ ਪਾਣੀ ਅਜੇ ਵੀ ਵੱਡੀ ਚੁਨੌਤੀ ਬਣਿਆ ਹੋਇਆ ਹੈ | ਬੱਚਿਆਂ ਨੂੰ ਕਿਸ਼ਤੀਆਂ ਰਾਹੀ ਹੀ ਆਉਣਾ ਪੈ ਰਿਹਾ ਹੈ | ਮਾਪੇ ਸਵੇਰੇ ਹੀ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਕਿਸ਼ਤੀਆਂ ਵਿਚ ਬਿਠਾ ਕੇ ਸਕੂਲ ਜਾਣ ਵਾਲੀ ਬੱਸ ਤੱਕ ਲੈ ਕੇ ਜਾਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਨੰਗਲ ਮੱਝਾ, ਬੋਹਾਨੀ ਤੇ ਜਗਪਾਲਪੁਰ ਵਿਖੇ ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਕੀਤਾ ਜਾਗਰੂਕ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਹੁਸ਼ਿਆਰਪੁਰ ਵਿਖੇ ਵਾਪਰੀ ਮੰਦਭਾਗੀ ਘਟਨਾ ਦੀ ਪੁਰਜ਼ੋਰ ਨਿੰਦਾ
Ad Position 24