08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਵਿਵਾਦਿਤ ਟਿੱਪਣੀ ਦੇ ਵਿਰੋਧ 'ਚ ਜਲੰਧਰ ਭਾਜਪਾ ਵਲੋਂ ਵੜਿੰਗ ਦਾ ਪੁਤਲਾ ਫ਼ੂਕ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 05-11-2025
ਜਲੰਧਰ, 4 ਨਵੰਬਰ (ਸ਼ਿਵ)-ਜਲੰਧਰ ਭਾਜਪਾ ਜਲੰਧਰ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਭਾਜਪਾ ਸ਼ਹਿਰੀ ਨੇ ਸਥਾਨਕ ਕੰਪਨੀ ਬਾਗ਼ ਚÏਕ (ਸ੍ਰੀ ਰਾਮ ਚÏਕ) ਵਿਖੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦਾ ਪੁਤਲਾ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ | ਕਾਂਗਰਸ ਪਾਰਟੀ ਵਿਰੁੱਧ ਭਾਜਪਾ ਵਰਕਰਾਂ ਦਾ ਗ਼ੁੱਸਾ ਸਿਖਰ 'ਤੇ ਸੀ | ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਰਾਜਾ ਵੜਿੰਗ ਦੇ ਬਿਆਨ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਦਲਿਤਾਂ ਵਿਰੁੱਧ ਵਰਤੇ ਗਏ ਸ਼ਬਦ ਨਿੰਦਣਯੋਗ ਹਨ ਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਇਸ ਮÏਕੇ ਮਨੋਰੰਜਨ ਕਾਲੀਆ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਪਾਰਟੀ ਦੇ ਇਤਿਹਾਸ ਨੂੰ ਭੁੱਲ ਕੇ ਸਸਤੀ ਰਾਜਨੀਤੀ ਦਾ ਪ੍ਰਦਰਸ਼ਨ ਕਰ ਰਹੇ ਹਨ | ਸੁਸ਼ੀਲ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਅਨੁਸੂਚਿਤ ਜਾਤੀ ਭਾਈਚਾਰੇ ਪ੍ਰਤੀ ਨਫ਼ਰਤ ਸਭ ਨੂੰ ਪਤਾ ਲੱਗ ਗਈ ਹੈ | ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਵਲੋਂ ਜਾਤੀ ਅਤੇ ਰੰਗ-ਅਧਾਰਤ ਭਾਸ਼ਾ ਦੀ ਵਰਤੋਂ ਨੇ ਅਨੁਸੂਚਿਤ ਜਾਤੀ ਅਤੇ ਪਛੜੇ ਵਰਗ ਭਾਈ ਚਾਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ | ਸ਼ੀਤਲ ਅੰਗੁਰਾਲ ਨੇ ਇਸ ਮÏਕੇ ਕਿਹਾ ਕਿ ਰਾਜਾ ਵੜਿੰਗ ਨੂੰ ਇਸ ਭਾਸ਼ਾ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ | ਇਸ ਮÏਕੇ ਸਰਬਜੀਤ ਸਿੰਘ ਮੱਕੜ, ਰਾਕੇਸ਼ ਕਪੂਰ ਜਨਰਲ ਸਕੱਤਰ ਅਮਰਜੀਤ ਸਿੰਘ ਗੋਲਡੀ, ਸੁਭਾਸ਼ ਸੂਦ, ਤਰੁਨ ਕੁਮਾਰ, ਸੋਨੂੰ ਹੰਸ ਤੇ ਹੋਰ ਵੀ ਆਗੂ ਤੇ ਵਰਕਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਨੇ ਫੂਕਿਆ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਪੁਤਲਾ ਅਗਲੀ ਖ਼ਬਰ ਜਲੰਧਰ 'ਚ ਸ਼ਾਮ ਨੂੰ ਪਈ ਬਾਰਿਸ਼ ਨਾਲ ਲੋਕਾਂ ਨੂੰ ਮਿਲੀ ਰਾਹਤ
Ad Position 24