08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਜਲੰਧਰ 'ਚ ਸ਼ਾਮ ਨੂੰ ਪਈ ਬਾਰਿਸ਼ ਨਾਲ ਲੋਕਾਂ ਨੂੰ ਮਿਲੀ ਰਾਹਤ

Ad Position 21
No active advertisement
ਅਜੀਤ ਡੈਸਕ 05-11-2025
ਜਲੰਧਰ, 4 ਨਵੰਬਰ (ਸ਼ਿਵ)-ਅੱਜ ਸ਼ਹਿਰ 'ਚ ਬਾਰਿਸ਼ ਪੈਣ ਨਾਲ ਜਿਥੇ ਹੁਣ ਜਲਦੀ ਹੀ ਮੌਸਮ 'ਚ ਬਦਲਾਅ ਹੋਣ ਦੀ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ ਤੇ ਉਥੇ ਕਈ ਦਿਨਾਂ ਤੋਂ ਅਸਮਾਨ 'ਤੇ ਜਹਿਰੀਲੀ ਹਵਾ ਦੇ ਬਣੇ ਗੁਬਾਰ ਤੋਂ ਲੋਕਾਂ ਨੂੰ ਰਾਹਤ ਮਿਲੇਗੀ | ਮੌਸਮ ਵਿਭਾਗ ਵਲੋਂ ਕਈ ਦਿਨਾਂ ਤੋਂ ਭਵਿੱਖਬਾਣੀ ਕੀਤੀ ਗਈ ਸੀ ਕਿ ਇਨ੍ਹਾਂ ਦਿਨਾਂ ਵਿਚ ਬਾਰਿਸ਼ ਪੈਣ ਨਾਲ ਮੌਸਮ 'ਚ ਬਦਲਾਅ ਆਉਣ ਦੀ ਸੰਭਾਵਨਾ ਹੈ ਤੇ ਅੱਜ ਸ਼ਾਮ ਨੂੰ ਬਾਰਿਸ਼ ਪੈਣ ਨਾਲ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਸੀ | ਉਂਜ ਤਾਂ ਅਸਮਾਨ 'ਚ ਕਈ ਦਿਨਾਂ ਤੋਂ ਜਹਿਰੀਲੀ ਹਵਾ ਦੇ ਗੁਬਾਰ ਬਣੇ ਹੋਏ ਸੀ ਤਾਂ ਦੀਵਾਲੀ 'ਚ ਪਟਾਕੇ ਚੱਲਣ ਤੋਂ ਬਾਅਦ ਇਸ ਗੁਬਾਰ 'ਚ ਹੋਰ ਵੀ ਵਾਧਾ ਹੋ ਗਿਆ ਸੀ ਸਗੋਂ ਕਈ ਦਿਨਾਂ ਤੋਂ ਪਰਾਲੀ ਸਾੜਨ ਦੇ ਮਾਮਲੇ ਵੀ ਵਧਣ ਕਾਰਨ ਅਸਮਾਨ 'ਚ ਜਹਿਰੀਲੀ ਹਵਾ ਦਾ ਗੁਬਾਰ ਹੋਰ ਵੀ ਵਧ ਗਿਆ ਸੀ | ਅਸਮਾਨ 'ਤੇ ਛਾਏ ਜਹਿਰੀਲੀ ਹਵਾ ਦੇ ਗੁਬਾਰ ਕਰਕੇ ਵਾਤਾਵਰਨ ਵੀ ਕਾਫੀ ਪ੍ਰਦੂਸ਼ਿਤ ਹੋ ਗਿਆ ਸੀ, ਜਿਸ ਕਰਕੇ ਕਈ ਲੋਕ ਗਲੇ ਤੇ ਹੋਰ ਬਿਮਾਰੀਆਂ ਤੋਂ ਪੀੜਤ ਹੋ ਰਹੇ ਸਨ ਪਰ ਅੱਜ ਪਈ ਬਾਰਿਸ਼ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਅਸਮਾਨ ਤੋਂ ਹੁਣ ਜਹਿਰੀਲੀ ਹਵਾ ਦਾ ਗੁਬਾਰ ਵੀ ਖਤਮ ਹੋਣ ਨਾਲ ਲੋਕਾਂ ਨੂੰ ਮੌਸਮੀ ਬਿਮਾਰੀਆਂ ਤੋਂ ਵੀ ਲੋਕਾਂ ਨੂੰ ਰਾਹਤ ਮਿਲੇਗੀ | ਬਾਰਿਸ਼ ਦੌਰਾਨ ਕੁਝ ਸਮੇਂ ਤੱਕ ਕਈ ਇਲਾਕਿਆਂ ਵਿਚ ਬਿਜਲੀ ਵੀ ਬੰਦ ਰਹੀ |
Ad Position 22
No active advertisement
ਪਿਛਲੀ ਖ਼ਬਰ ਵਿਵਾਦਿਤ ਟਿੱਪਣੀ ਦੇ ਵਿਰੋਧ 'ਚ ਜਲੰਧਰ ਭਾਜਪਾ ਵਲੋਂ ਵੜਿੰਗ ਦਾ ਪੁਤਲਾ ਫ਼ੂਕ ਪ੍ਰਦਰਸ਼ਨ ਅਗਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਗੱਗੀ ਵਲੋਂ ਸੁਖਬੀਰ ਨਾਲ ਮੁਲਾਕਾਤ
Ad Position 24