27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪਰਦੇ ਦੇ ਪਿੱਛੇ

Ad Position 21
No active advertisement
ਅਜੀਤ ਡੈਸਕ 21-09-2025

ਕੈਨੇਡਾ ਨਿਵਾਸੀ ਜੂਲੀ ਇਕ ਅਮੀਰ ਘਰਾਣੇ ਨਾਲ ਸੰਬੰਧ ਰੱਖਦੀ ਸੀ | ਉਸ ਦਾ ਪਤੀ ਡੈਰਿਕ ਭਾਰਤ ਵਿਚ ਕੈਨੇਡਾ ਦੇ ਸਫ਼ਾਰਤਖਾਨੇ ਵਿਚ ਨੌਕਰੀ ਕਰਦਾ ਸੀ | ਇਸ ਲਈ ਉਹ ਅਕਸਰ ਹੀ ਹਵਾਈ ਜਹਾਜ਼ ਰਾਹੀਂ ਭਾਰਤ ਆਇਆ ਕਰਦੀ ਸੀ | ਉਨ੍ਹਾਂ ਦੋਵਾਂ ਦਾ ਇਕ ਬੱਚਾ ਵੀ ਸੀ, ਜੋ ਹੁਣ 8 ਸਾਲਾਂ ਦਾ ਹੋ ਚੁੱਕਾ ਸੀ |
ਅੱਜ ਜਦੋਂ ਉਹ ਆਪਣੇ ਬੱਚੇ ਨਾਲ ਸਫ਼ਰ ਕਰ ਰਹੀ ਸੀ ਤਾਂ ਉਸ ਦੇ ਬੱਚੇ ਜਿੰਮ ਦੀ ਤਬੀਅਤ ਖ਼ਰਾਬ ਹੋ ਗਈ | ਉਹ ਉਲਟੀਆਂ ਕਰਨ ਲੱਗਾ | ਉਸ ਨੇ ਬੁਖ਼ਾਰ ਹੋਣ ਦੀ ਸ਼ਿਕਾਇਤ ਵੀ ਕੀਤੀ | ਉਸ ਦੀ ਇਹ ਹਾਲਤ ਵੇਖ ਕੇ ਇਕ ਸਰਦਾਰ ਨੇ ਉਸ ਨੂੰ ਦਵਾਈ ਦੇਣ ਦਾ ਯਤਨ ਕੀਤਾ, ਪਰ ਜੂਲੀ ਨੇ ਉਸ ਨੂੰ ਮਨ੍ਹਾਂ ਕਰ ਦਿੱਤਾ | ਉਸ ਨੂੰ ਸਰਦਾਰਾਂ ਨਾਲ ਸਖ਼ਤ ਨਫ਼ਰਤ ਸੀ | ਉਸ ਨੇ ਸੁਣ ਰੱਖਿਆ ਸੀ ਕਿ ਇਹ ਲੋਕ ਅੱਤਵਾਦੀ ਹੁੰਦੇ ਹਨ | ਇਹ ਵਹਿਮ ਉਸ ਦੀ ਬਿਮਾਰੀ ਬਣ ਗਿਆ ਸੀ | ਹੁਣ ਉਸ ਨੂੰ ਸਾਰੇ ਸਰਦਾਰ ਅੱਤਵਾਦੀ ਹੀ ਨਜ਼ਰ ਆਉਂਦੇ ਸਨ |
ਹੁਣ ਸਰਦਾਰ ਬੱਚੇ ਨੂੰ ਤੜਫ਼ਦਾ ਨਹੀਂ ਸੀ ਦੇਖ ਸਕਦਾ | ਇਸ ਲਈ ਉਸ ਨੇ ਇਕ ਤਰਕੀਬ ਸੋਚੀ, ਉਸ ਨੇ ਇਕ ਬਜ਼ੁਰਗ ਔਰਤ ਨੂੰ ਪਰਦੇ ਨਾਲ ਦਵਾਈ ਦੇ ਦਿੱਤੀ ਤੇ ਕਿਹਾ ਕਿ ਉਹ ਬੱਚੇ ਨੂੰ ਗੋਦ ਵਿਚ ਲੈ ਕੇ ਇਹ ਦਵਾਈ ਖਵਾ ਦੇਵੇ | ਉਸ ਨੇ ਇੰਜ ਹੀ ਕੀਤਾ |
ਉਸ ਨੇ ਬੜੇ ਪਿਆਰ ਨਾਲ ਪਹਿਲਾਂ ਬੱਚੇ ਨੂੰ ਆਪਣੀ ਗੋਦ ਵਿਚ ਲੈ ਕੇ ਜੂਲੀ ਦਾ ਮਨ ਜਿੱਤ ਲਿਆ ਤੇ ਫਿਰ ਇਕ ਪੁੜੀ ਉਸ ਬੱਚੇ ਦੇ ਮੂੰਹ ਵਿਚ ਪਾ ਦਿੱਤੀ | ਕੁਝ ਪਲਾਂ ਵਿਚ ਹੀ ਬੱਚਾ ਠੀਕ ਹੋ ਗਿਆ | ਜੂਲੀ ਨਿਹਾਇਤ ਖ਼ੁਸ਼ ਸੀ | ਉਸ ਨੇ ਉਸ ਬਜ਼ੁਰਗ ਔਰਤ ਦਾ ਦਿਲੋਂ ਧੰਨਵਾਦ ਕੀਤਾ |
ਜਦੋਂ ਜਹਾਜ਼ ਮੰਜ਼ਿਲ 'ਤੇ ਪਹੁੰਚ ਕੇ ਰੁਕ ਗਿਆ ਤਾਂ ਸਵਾਰੀਆਂ ਉਤਰਨ ਲੱਗੀਆਂ, ਉਹ ਬਜ਼ੁਰਗ ਔਰਤ ਨੇ ਜੂਲੀ ਦੇ ਕੰਨ ਵਿਚ ਕਿਹਾ, 'ਇਹ ਦਵਾਈ ਦੀ ਪੁੜੀ ਉਸ ਦੀ ਆਪਣੀ ਨਹੀਂ ਸੀ, ...ਬਲਕਿ ਉਸ ਸਰਦਾਰ ਦੀ ਦਿੱਤੀ ਹੋਈ ਸੀ, ਜੋ ਇਕ ਡਾਕਟਰ ਹੈ |
ਇਹ ਸੀ ਪਰਦੇ ਪਿੱਛੇ ਦਾ ਸੱਚ |

-10846-ਬੀ, 34 ਨਿਊ ਪਟੇਲ ਨਗਰ, ਹੈਬੋਵਾਲ ਕਲਾਂ, ਲੁਧਿਆਣਾ-141001.

Ad Position 22
No active advertisement
ਪਿਛਲੀ ਖ਼ਬਰ ਸਾਡਾ ਅਖ਼ਬਾਰ ਅਗਲੀ ਖ਼ਬਰ ਪਾਣੀ ਮੁੜ ਗਏ ਨੇ
Ad Position 24