27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਹੜ੍ਹ ਦਾ ਪਾਣੀ

Ad Position 21
No active advertisement
ਅਜੀਤ ਡੈਸਕ 21-09-2025

ਸੇਵਾ ਸਿੰਘ ਅੱਜ ਸਵੇਰੇ ਛੇਤੀ ਉੱਠਿਆ | ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਬਾਕੀ ਰਹਿੰਦੇ ਖੇਤ ਖਾਦ ਦਾ ਕੰਮ ਮੁਕਾ ਉਸ ਨੇ ਸ਼ਹਿਰ ਤੋਂ ਪਸ਼ੂਆਂ ਦੀ ਖੁਰਾਕ ਤੇ ਟਰੈਕਟਰ ਦਾ ਕੰਮ ਮਿਸਤਰੀ ਤੋਂ ਕਰਵਾਉਣ ਜਾਣਾ ਸੀ | ਸੇਵਾ ਸਿੰਘ ਖੇਤ ਦਾ ਕੰਮ ਮੁਕਾ ਖੇਤੋਂ ਤੁਰਿਆ ਹੀ ਸੀ ਕਿ ਰਸਤੇ 'ਚ ਭਾਰੀ ਮੀਂਹ ਆ ਗਿਆ | ਮੀਂਹ ਕਾਰਨ ਉਹ ਰਸਤੇ 'ਚ ਨਾ ਰੁਕਿਆ, ਕਿਉਂਕਿ ਉਸ ਨੇ ਸ਼ਹਿਰ ਜਾਣਾ ਸੀ | ਭਾਰੀ ਮੀਂਹ ਤੇ ਪਿਛੋਂ ਟੁੱਟੇ ਬੰਨ੍ਹ ਨੇ ਉਸ ਦਾ ਸਾਰਾ ਘਰ ਆਪਣੀ ਚਪੇਟ ਵਿਚ ਲੈ ਲਿਆ | ਘਰ ਉਹ ਇਕੱਲਾ ਹੀ ਸੀ ਉਸ ਦਾ ਪੁੱਤਰ ਕਿਸੇ ਘਟਨਾ ਦੌਰਾਨ ਰਿਸ਼ਤੇਦਾਰੀ 'ਚ ਗਿਆ ਸੀ | ਬੇਲਗਾਮ ਪਾਣੀ ਉਸ ਦਾ ਟਰੈਕਟਰ, ਪਸ਼ੂ ਆਦਿ ਸਭ ਆਪਣੇ ਨਾਲ ਵਹਾ ਲੈ ਗਿਆ | ਸਾਰੀ ਉਮਰ ਦੀ ਕਮਾਈ ਕਰ ਬਣਾਏ ਘਰ 'ਚ ਵੀ ਤਰੇੜਾਂ ਆ ਗਈਆਂ | ਰਿਸ਼ਤੇਦਾਰ ਸੇਵਾ ਸਿੰਘ ਨੂੰ ਘਰ ਦਿਲਾਸਾ ਦੇਣ ਲਈ ਆਉਂਦੇ ਤੇ ਕਹਿੰਦੇ ਸੇਵਾ ਸਿੰਘ ਹੌਸਲਾ ਰੱਖ ਤੇ ਰੱਬ ਦਾ ਭਾਣਾ ਮੰਨ ਇਹ ਹੜ੍ਹ ਦਾ ਪਾਣੀ ਤਾਂ ਕੁਝ ਦਿਨਾਂ ਤੱਕ ਸੁੱਕ ਹੀ ਜਾਵੇਗਾ | ਸੇਵਾ ਸਿੰਘ ਡੰੂਘੀਆਂ ਸੋਚਾਂ 'ਚ ਪਿਆ ਸੋਚਦਾ ਕਿ ਇਹ ਹੜ੍ਹ ਦਾ ਪਾਣੀ ਤਾਂ ਸੁੱਕ ਜਾਵੇਗਾ ਪਰ ਅੱਖਾਂ ਦਾ ਪਾਣੀ ਕਦੇ ਨਹੀਂ ਸੁੱਕਣਾ

|-ਪਿੰਡ ਤੇ ਡਾਕ: ਮੌੜ (ਫਰੀਦਕੋਟ)
ਮੋਬਾਈਲ : 98761-98000

Ad Position 22
No active advertisement
ਪਿਛਲੀ ਖ਼ਬਰ ਪਾਣੀ ਮੁੜ ਗਏ ਨੇ ਅਗਲੀ ਖ਼ਬਰ ਸਵਾਰਥ ਦੇ ਜ਼ਖ਼ਮਾਂ ਦੀ ਚੀਸ ਦੇ ਮਾਰੇ
Ad Position 24