17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਚਿਹਰੇ ਦੀ ਕੁਦਰਤੀ ਚਮਕ ਲਈ...

Ad Position 21
No active advertisement
ਅਜੀਤ ਡੈਸਕ 23-10-2025

ਸਿਹਤਮੰਦ ਭੋਜਨ ਖਾਓ : ਜੋ ਤੁਸੀਂ ਖਾਂਦੇ ਹੋ, ਉਹ ਤੁਹਾਡੀ ਚਮੜੀ ਤੋਂ ਨਜ਼ਰ ਆਉਂਦਾ ਹੈ। ਸੰਤੁਲਿਤ ਭੋਜਨ, ਭਰਪੂਰ ਪਾਣੀ, ਲਗਾਤਾਰ ਸੈਰ ਅਤੇ ਪੂਰੀ ਨੀਂਦ ਲੈ ਕੇ ਤੁਸੀਂ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਤਿਉਹਾਰਾਂ ਦਾ ਅਨੰਦ ਮਾਣ ਸਕਦੇ ਹੋ। ਦਿਨ ਦੀ ਸ਼ੁਰੂਆਤ ਇਕ ਗਿਲਾਸ ਕੋਸੇ ਪਾਣੀ ਅਤੇ ਨਿੰਬੂ ਤੋਂ ਕਰੋ ਅਤੇ ਤਲੇ ਹੋਏ ਭੋਜਨ ਤੋਂ ਦੂਰੀ ਬਣਾਈ ਰੱਖੋ। ਤਿਉਹਾਰਾਂ ਵਿਚ ਸਿਹਤਮੰਦ ਰਹਿਣ ਦਾ ਸਭ ਤੋਂ ਪਹਿਲਾ ਫਾਰਮੂਲਾ ਹੈ ਖਾਣ-ਪੀਣ ਦੀ ਥੋੜ੍ਹੀ ਯੋਜਨਾ ਬਣਾ ਕੇ ਚੱਲੋ।

ਜੇਕਰ ਤੁਸੀਂ ਵਰਤ ਰੱਖ ਰਹੇ ਹੋ ਤਾਂ ਦੁੱਧ, ਸੁੱਕੇ ਮੇਵੇ, ਖਜੂਰ ਅਤੇ ਮੌਸਮੀ ਫਲ ਆਪਣੇ ਭੋਜਨ ਵਿਚ ਸ਼ਾਮਿਲ ਕਰੋ। ਜੇਕਰ ਵਰਤ ਨਹੀਂ ਰੱਖ ਸਕਦੇ ਤਾਂ ਤਲੇ-ਭੁੱਜੇ ਅਤੇ ਜ਼ਿਆਦਾ ਮਸਾਲੇਦਾਰ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖੋ। ਮਿੱਠਾ ਵੀ ਘੱਟ ਖਾਓ।
ਨਾਸ਼ਤੇ ਵਿਚ ਪੋਸ਼ਕ ਤੱਤਾਂ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਿਲ ਕਰੋ। ਦੁਪਹਿਰ ਦੀ ਥਾਲੀ ਵਿਚ ਸਾਬਤ ਅਨਾਜ, ਫਲ ਅਤੇ ਸਬਜ਼ੀਆਂ ਨੂੰ ਸ਼ਾਮਿਲ ਕਰੋ। ਰਾਗੀ ਦਾ ਸੂਪ, ਸਬਜ਼ੀਆਂ ਦਾ ਸੂਪ, ਮੂੰਗ ਦਾਲ ਦਾ ਸੂਪ, ਖਿਚੜੀ ਅਤੇ ਸਬਜ਼ੀਆਂ ਵਾਲਾ ਦਲੀਆ ਰਾਤ ਦੇ ਭੋਜਨ ਵਿਚ ਬਿਹਤਰ ਬਦਲ ਹੋ ਸਕਦੇ ਹਨ। ਜੋ ਦਿਨ ਦੇ ਭਾਰੇ ਖਾਣੇ ਤੋਂ ਬਾਅਦ ਰਾਤ ਸਮੇਂ ਪੇਟ ਦੀ ਸਿਹਤ ਲਈ ਫ਼ਾਇਦੇਮੰਦ ਸਾਬਿਤ ਹੋ ਸਕਦੇ ਹਨ। ਰਾਤ ਦਾ ਭੋਜਨ ਹਲਕਾ ਖਾਓ। ਸ਼ਾਮ ਨੂੰ ਜੇਕਰ ਪਕਵਾਨ ਜ਼ਿਆਦਾ ਖਾ ਲਏ ਹੋਣ ਤਾਂ ਰਾਤ ਦੇ ਭੋਜਨ ਛੱਡ ਸਕਦੇ ਹੋ।
ਚੁਸਤ ਰਹੋ : ਰਾਤ ਦੇਰ ਤੱਕ ਜਾਗਣ ਅਤੇ ਸਵੇਰੇ ਛੇਤੀ ਉੱਠਣ ਨਾਲ ਸਰੀਰ ਦਾ ਸੰਤੁਲਨ (ਬਾਇਓਲਾਜੀਕਲ ਕਲਾਕ) ਵਿਗੜ ਜਾਂਦਾ ਹੈ, ਜਿਸ ਨਾਲ ਥਕਾਵਟ ਅਤੇ ਚਿੜਚਿੜਾਪਨ ਵਧ ਸਕਦਾ ਹੈ। ਕੋਸ਼ਿਸ਼ ਕਰੋ ਕਿ ਤਿਉਹਾਰਾਂ ਵਿਚ ਵੀ ਘੱਟ ਤੋਂ ਘੱਟ 7 ਤੋਂ 8 ਘੰਟੇ ਦੀ ਨੀਂਦ ਜ਼ਰੂਰ ਲਵੋ।
ਸਾਈਕਲ ਚਲਾਉਣਾ, ਪੌੜ੍ਹੀਆਂ ਚੜ੍ਹਨਾ ਅਤੇ ਰੋਜ਼ਾਨਾ ਪੈਦਲ ਚੱਲਣਾ ਵੀ ਜ਼ਰੂਰੀ ਹੈ। ਸੌਣ ਤੋਂ ਪਹਿਲਾਂ ਤਣਾਅ ਤੋਂ ਬਚਣ ਲਈ ਸਕਰੀਨ ਟਾਈਮ ਨੂੰ ਘੱਟ ਕਰੋ ਅਤੇ ਪੜ੍ਹਨ ਜਾਂ ਧਿਆਨ ਕਰਨ ਵਰਗੀਆਂ ਸਰਗਰਮੀਆਂ ਨਾਲ ਜ਼ਿਆਦਾ ਜੁੜੋ। ਤਣਾਅ ਤੋਂ ਬਚਣ ਦੀ ਕੋਸ਼ਿਸ਼ ਕਰੋ। ਸਮੇਂ ਸਿਰ ਆਪਣੀ ਦਵਾਈ ਲੈਣਾ ਨਾ ਭੁੱਲੋ।
ਨਾਰੀਅਲ ਪਾਣੀ : ਨਾਰੀਅਲ ਪਾਣੀ ਕੁਦਰਤੀ ਅਤੇ ਸਿਹਤਮੰਦ ਪੀਣ ਵਾਲਾ ਪਦਾਰਥ ਹੈ, ਜੋ ਸਰੀਰ ਨੂੰ ਹਾਈਡ੍ਰੇਟ ਕਰਦਾ ਹੈ, ਜਿਸ ਨਾਲ ਤੁਸੀਂ ਊਰਜਾਵਾਨ ਅਤੇ ਚੁਸਤ ਮਹਿਸੂਸ ਕਰਦੇ ਹੋ। ਇਹ ਨਾ ਸਿਰਫ਼ ਸਰੀਰ ਨੂੰ ਠੰਢਕ ਦਿੰਦਾ ਹੈ, ਸਗੋਂ ਇਲੈਕਟ੍ਰੋਲਾਈਟਸ ਨਾਲ ਭਰਪੂਰ ਹੁੰਦਾ ਹੈ, ਜੋ ਤਾਜ਼ਗੀ ਅਤੇ ਊਰਜਾ ਪ੍ਰਦਾਨ ਕਰਦਾ ਹੈ। ਨਾਰੀਅਲ ਪਾਣੀ ਪੀਣ ਨਾਲ ਥਕਾਵਟ ਅਤੇ ਕਮਜ਼ੋਰੀ ਦੂਰੀ ਹੁੰਦੀ ਹੈ ਅਤੇ ਹਾਜ਼ਮਾ ਨੂੰ ਵੀ ਸੁਧਾਰਦਾ ਹੈ।
ਨਾਰੀਅਲ ਪਾਣੀ ਵਿਚ ਐਂਟੀਆਕਸੀਡੈਂਟਸ ਅਤੇ ਵਿਟਾਮਿਨ 'ਸੀ' ਹੁੰਦੇ ਹਨ, ਜੋ ਚਮੜੀ ਨੂੰ ਅੰਦਰ ਤੋਂ ਸਿਹਤਮੰਦ ਬਣਾਉਣ ਵਿਚ ਮਦਦਗਾਰ ਹੈ। ਸਵੇਰੇ ਖਾਲੀ ਪੇਟ ਇਕ ਗਿਲਾਸ ਨਾਰੀਅਲ ਪਾਣੀ ਪੀਣ ਨਾਲ ਚਮੜੀ ਸਿਹਤਮੰਦ ਅਤੇ ਆਕਰਸ਼ਕ ਬਣਦੀ ਹੈ। ਨਾਰੀਅਲ ਪਾਣੀ ਵਿਚ ਫਾਈਬਰ ਹੁੰਦਾ ਹੈ, ਜੋ ਹਾਜ਼ਮਾ ਤੰਤਰ ਨੂੰ ਬਿਹਤਰ ਬਣਾਉਣ ਵਿਚ ਮਦਦ ਕਰ ਸਕਦਾ ਹੈ। ਰੋਜ਼ਾਨਾ ਇਕ ਗਿਲਾਸ ਨਾਰੀਅਲ ਪਾਣੀ ਪੀਣ ਨਾਲ ਪੇਟ ਨੂੰ ਸਿਹਤਮੰਦ ਰੱਖਣ ਵਿਚ ਮਦਦ ਮਿਲ ਸਕਦੀ ਹੈ।
ਨਾਰੀਅਲ ਪਾਣੀ ਵਿਚ 94 ਫ਼ੀਸਦੀ ਪਾਣੀ ਦੀ ਮਾਤਰਾ ਹੁੰਦੀ ਹੈ। ਇਹ ਸਰੀਰ ਨੂੰ ਜ਼ਰੂਰੀ ਇਲੈਕਟ੍ਰੋਲਾਈਟਸ ਦੀ ਪੂਰਤੀ ਕਰਦਾ ਹੈ। ਤਿਉਹਾਰਾਂ ਦੌਰਾਨ ਬਾਹਰ ਦੀਆਂ ਸਰਗਰਮੀਆਂ, ਸ਼ਾਪਿੰਗ, ਘਰ ਦੀ ਸਜਾਵਟ ਕਰਦਿਆਂ ਹੋਈ ਥਕਾਵਟ ਵਿਚ ਨਾਰੀਅਲ ਪਾਣੀ ਦੀ ਵਰਤੋਂ ਕਾਫ਼ੀ ਲਾਭਕਾਰੀ ਹੈ, ਕਿਉਂਕਿ ਇਸ ਵਿਚ ਮੌਜੂਦ ਇਲੈਕਟ੍ਰੋਲਾਈਟਸ ਸਰੀਰ ਨੂੰ ਹਾਈਡ੍ਰੇਟ ਅਤੇ ਊਰਜਾਵਾਨ ਰੱਖਣ ਵਿਚ ਮਦਦ ਕਰਦੇ ਹਨ।
ਆਈਸਡ ਹਰਬਲ ਚਾਹ : ਤਿਉਹਾਰਾਂ ਵਿਚ ਵਾਰ-ਵਾਰ ਗਰਮਾ-ਗਰਮ ਚਾਹ/ਕੌਫ਼ੀ ਅਤੇ ਅਰੇਟੇਡ ਡ੍ਰਿੰਕਸ ਪੀਣਾ ਸਿਹਤ ਲਈ ਨੁਕਸਾਨਦਾਈ ਸਾਬਤ ਹੋ ਸਕਦਾ ਹੈ। ਇਸ ਤਰ੍ਹਾਂ ਤੁਸੀਂ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹਰਬਲ ਚਾਹ ਟ੍ਰਾਈ ਕਰ ਸਕਦੇ ਹੋ, ਜੋ ਕਿ ਸਿਹਤ ਅਤੇ ਸੁਆਦ ਦੋਵੇਂ ਪਾਸੇ ਬਿਹਤਰ ਸਾਬਤ ਹੋਵੇਗੀ।
ਹਰਬਲ ਚਾਹ, ਖ਼ਾਸ ਕਰਕੇ ਮਿੰਟ ਅਤੇ ਗ੍ਰੀਨ ਟੀ ਇਸ ਦੌਰਾਨ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਹ ਨਾ ਸਿਰਫ਼ ਸਰੀਰ ਨੂੰ ਹਾਈਡ੍ਰੇਟ ਕਰਦੀ ਹੈ, ਸਗੋਂ ਸ਼ਾਂਤੀ ਅਤੇ ਤਾਜ਼ਗੀ ਵੀ ਦਿੰਦੀ ਹੈ। ਹਰਬਲ ਚਾਹ ਵਿਚ ਸ਼ਹਿਦ ਜਾਂ ਘੱਟ ਚੀਨੀ ਦੀ ਵਰਤੋਂ ਕਰੋ, ਤਾਂ ਕਿ ਇਹ ਜ਼ਿਆਦਾ ਸਿਹਤਮੰਦ ਹੋਵੇ।
ਹਰਬਲ ਚਾਹ ਦੇ ਨਾਲ-ਨਾਲ ਆਈਸਡ-ਟੀ ਦੀ ਵੀ ਵਰਤੋਂ ਕਰ ਸਕਦੇ ਹੋ, ਜੋ ਤੁਹਾਨੂੰ ਤਰੋਤਾਜ਼ਾ ਰੱਖੇਗੀ। ਆਈਸਡ-ਟੀ ਵਿਚ ਹਰਬਲ ਚਾਹ ਦੇ ਇਲਾਵਾ ਕੁਝ ਕੂਲਿੰਗ ਅਤੇ ਰਿਫ੍ਰੈਸ਼ਿੰਗ ਚੀਜ਼ਾਂ ਨੂੰ ਵੀ ਸ਼ਾਮਿਲ ਕੀਤਾ ਜਾਂਦਾ ਹੈ।
ਦਿਨ ਵਿਚ ਇਕ ਕੱਪ ਹਰਬਲ ਆਈਸ-ਟੀ ਨਾਲ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਤਣਾਅ ਨੂੰ ਕੰਟਰੋਲ ਕਰਨ ਵਿਚ ਮਦਦ ਮਿਲਦੀ ਹੈ। ਹਰਬਲ ਆਈਸ-ਟੀ ਤੁਲਸੀ, ਦਾਲਚੀਨੀ, ਮੁਲੱਠੀ, ਪੁਦੀਨਾ, ਲੌਂਗ, ਕਾਲੀ ਮਿਰਚ ਆਦਿ ਨਾਲ ਬਣਦੀ ਹੈ। ਤੁਸੀਂ ਕੈਮੋਮਾਈਲ, ਪੇਪਰਮਿੰਟ ਜਾਂ ਹਿਬਿਸਕਸ ਦੀ ਆਈਸ-ਟੀ ਬਣਾ ਕੇ ਵੀ ਪੀ ਸਕਦੇ ਹੋ। ਇਸ ਨਾਲ ਨਾ ਸਿਰਫ਼ ਤੁਸੀਂ ਜ਼ਿਆਦਾ ਰਿਲੈਕਸ ਮਹਿਸੂਸ ਕਰਦੇ ਹੋ, ਸਗੋਂ ਇਸ ਨੂੰ ਹਾਜ਼ਮੇ ਤੰਤਰ ਵੀ ਕਾਫ਼ੀ ਚੰਗਾ ਮੰਨਿਆ ਜਾਂਦਾ ਹੈ।
ਲੱਸੀ : ਪੁਦੀਨਾ ਲੱਸੀ ਪੀਣ ਨਾਲ ਪੇਟ ਨਰਮ ਰਹਿੰਦਾ ਹੈ ਅਤੇ ਹਾਜ਼ਮਾ ਕਿਰਿਆ ਸਹੀ ਰਹਿੰਦੀ ਹੈ। ਇਹ ਸਰੀਰ ਨੂੰ ਠੰਢਕ ਅਤੇ ਹਾਈਡ੍ਰੇਸ਼ਨ ਦੋਵੇਂ ਪ੍ਰਦਾਨ ਕਰਦਾ ਹੈ। ਇਸ ਵਿਚ ਪ੍ਰੋਟੀਨ, ਕੈਲਸ਼ੀਅਮ ਅਤੇ ਵਿਟਾਮਿਨ ਬੀ-12 ਵਰਗੇ ਪੋਸ਼ਕ ਤੱਤ ਹੁੰਦੇ ਹਨ, ਜੋ ਸਰੀਰ ਨੂੰ ਊਰਜਾ ਦੇਣ ਦੇ ਨਾਲ-ਨਾਲ ਕਮਜ਼ੋਰੀ ਅਤੇ ਥਕਾਵਟ ਨੂੰ ਦੂਰ ਕਰਦੇ ਹਨ। ਲੱਸੀ ਵਿਚ ਇਲੈਕਟ੍ਰੋਲਾਈਟਸ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਦੇ ਪਾਣੀ ਨੂੰ ਸੰਤੁਲਿਤ ਬਣਾ ਕੇ ਰੱਖਣ ਵਿਚ ਮਦਦ ਕਰਦੇ ਹਨ। ਲੱਸੀ ਵਿਚ ਦੁੱਧ ਅਤੇ ਦਹੀਂ ਦੇ ਮੁਕਾਬਲੇ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਦਕਿ ਫੈਟ ਅਤੇ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ। ਮੋਨੋਪੌਜ਼ ਤੋਂ ਬਾਅਦ ਜਿਨ੍ਹਾਂ ਔਰਤਾਂ ਦਾ ਸੁਭਾਅ ਚਿੜ-ਚਿੜਾ ਹੋ ਜਾਂਦਾ ਹੈ ਉਨ੍ਹਾਂ ਨੂੰ ਲਗਾਤਾਰ ਇਕ ਗਿਲਾਸ ਲੱਸੀ ਦੀ ਵਰਤੋਂ ਕਰਨੀ ਚਾਹੀਦੀ। ਜੇਕਰ ਲੱਸੀ ਦੇ ਖੱਟੇ ਸਵਾਦ ਤੋਂ ਤੁਸੀਂ ਪ੍ਰੇਸ਼ਾਨ ਰਹਿੰਦੇ ਹੋ ਤਾਂ ਇਸ ਵਿਚ ਹਲਕੇ-ਫੁਲਕੇ ਮਸਾਲੇ ਅਤੇ ਕਾਲਾ ਨਮਕ ਮਿਲਾ ਕੇ ਤੁਸੀਂ ਇਸ ਨੂੰ ਸਵਾਦੀ ਬਣਾ ਲਓ।
ਲੱਸੀ ਨੂੰ ਦੁਪਹਿਰ ਦੇ ਖਾਣੇ ਦੇ ਨਾਲ ਪੀਣਾ ਸਭ ਤੋਂ ਚੰਗਾ ਹੈ, ਜਿਸ ਦੀ ਵਜ੍ਹਾ ਨਾਲ ਸਰੀਰ ਦੇ ਅੰਦਰ ਦਾ ਤਾਪਮਾਨ ਵਧ ਜਾਂਦਾ ਹੈ। ਲੱਸੀ ਵਿਚ ਪ੍ਰੋਬਾਇਓਟਿਕਸ ਤੱਤ ਮੌਜੂਦ ਹੁੰਦੇ ਹਨ ਅਤੇ ਰੋਜ਼ਾਨਾ ਇਕ ਗਿਲਾਸ ਲੱਸੀ ਪੀਣ ਨਾਲ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ।

Ad Position 22
No active advertisement
ਪਿਛਲੀ ਖ਼ਬਰ ਹਰ ਕੰਮ ਤੋਂ ਪਹਿਲਾਂ ਮਨੁੱਖੀ ਜੀਵਨ ਬਚਾਉਣਾ ਸਭ ਤੋਂ ਵੱਡਾ ਧਰਮ ਹੈ। -ਲਾਲ ਬਹਾਦਰ ਸ਼ਾਸਤਰੀ ਅਗਲੀ ਖ਼ਬਰ ਅਨੁਭਵੀ ਸੁਆਣੀਆਂ ਦੇ ਫੰਡੇ
Ad Position 24