17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਅਨੁਭਵੀ ਸੁਆਣੀਆਂ ਦੇ ਫੰਡੇ

Ad Position 21
No active advertisement
ਅਜੀਤ ਡੈਸਕ 23-10-2025

* ਆਲੂ ਅੰਦਰ ਤੱਕ ਚੰਗੀ ਤਰ੍ਹਾਂ ਉਬਲ ਜਾਵੇ, ਇਸ ਲਈ ਪਾਣੀ ਵਿਚ ਇਕ ਚਮਚ ਚੀਨੀ ਪਾ ਦਿਓ।
* ਮੈਥੀ ਦਾਣਿਆਂ ਨੂੰ ਭੁੰਨ ਕੇ ਪੀਹ ਕੇ ਰੱਖ ਲਓ। ਦਾਲ ਵਿਚ ਤੜਕਾ ਲਗਾਉਂਦੇ ਸਮੇਂ ਮੇਥੀ ਪਾਊਡਰ ਦੀ ਚੁਟਕੀ ਭਰ ਕੇ ਪਾ ਦੇਣ ਨਾਲ ਦਾਲ ਦਾ ਸਵਾਦ ਅਤੇ ਸੁਗੰਧ ਦੋਵੇਂ ਵਧ ਜਾਂਦੇ ਹਨ।
* ਜਿਸ ਭਾਂਡੇ ਵਿਚ ਅੰਡੇ ਭੰਨ ਕੇ ਪਾਉਣੇ ਹੋਣ, ਉਸ ਭਾਂਡੇ ਨੂੰ ਪਹਿਲਾਂ ਪਾਣੀ ਵਿਚੋਂ ਕੱਢੋ, ਫਿਰ ਅੰਡੇ ਤੋੜ ਕੇ ਪਾਓ। ਅੰਡੇ ਭਾਂਡੇ ਨਾਲ ਚਿੰਬੜਨਗੇ ਨਹੀਂ ਅਤੇ ਭਾਂਡਾ ਸੌਖਾ ਸਾਫ਼ ਹੋ ਜਾਵੇਗਾ।
* ਆਮਲੇਟ ਬਣਾਉਂਦੇ ਸਮੇਂ ਅੰਡਾ ਫੈਂਟਦੇ ਸਮੇਂ ਉਸ ਵਿਚ ਨਿੰਬੂ ਦਾ ਥੋੜ੍ਹਾ ਜਿਹਾ ਰਸ ਜਾਂ ਜ਼ਰਾ ਜਿੰਨਾ ਦਹੀਂ ਮਿਲਾ ਕੇ ਬਣਾਉਣ ਨਾਲ ਆਮਲੇਟ ਦਾ ਸੁਆਦ ਜ਼ਿਆਦਾ ਚੰਗਾ ਬਣੇਗਾ।
* ਮਾਂਹ ਤੇ ਛੋਲਿਆਂ ਦੀ ਦਾਲ ਦੇ ਬੜੇ ਬਣਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਭਿਉਂ ਕੇ ਪੀਹ ਲਓ। ਉਸ ਵਿਚ ਅਦਰਕ, ਧਨੀਆ ਮਿਲਾ ਕੇ ਪੀਸੋ ਅਤੇ ਇਸ ਪੇਸਟ ਨੂੰ ਕੁਝ ਦੇਰ ਲਈ ਫਰਿੱਜ ਵਿਚ ਰੱਖ ਦਿਓ। ਫਿਰ ਬੜੇ ਬਣਾਉਣ ਨਾਲ ਜ਼ਿਆਦਾ ਖਸਤਾ ਬੜੇ ਬਣਨਗੇ।
* ਮੇਥੀ ਦੇ ਪਰੌਂਠੇ ਬਣਾਉਂਦੇ ਸਮੇਂ ਕਣਕ ਦੇ ਆਟੇ ਵਿਚ ਥੋੜ੍ਹਾ ਵੇਸਣ ਤੇ ਮੈਦਾ ਮਿਲਾ ਕੇ ਉਸ ਵਿਚ ਮੋਇਨ ਮਿਲਾ ਕੇ ਆਟਾ ਗੁੰਨ੍ਹੋ ਜਾਂ ਪੀਸੀ ਮੇਥੀ ਆਟੇ ਵਿਚ ਗੁੰਨੋ। ਨਮਕ, ਮਿਰਚ, ਅਜਵਾਇਨ ਪਾ ਕੇ ਆਟਾ ਗੁੰਨ੍ਹਣ ਨਾਲ ਮੇਥੀ ਦੇ ਪਰੌਂਠੇ ਸਵਾਦੀ ਬਣਦੇ ਹਨ।
* ਕਸਟਰਡ ਬਣਾਉਂਦੇ ਸਮੇਂ ਜਦੋਂ ਵੀ ਗਰਮ ਦੁੱਧ ਵਿਚ ਕਸਟਰਡ ਮਿਲਾਓ। ਦੁੱਧ ਨੂੰ ਗੈਸ ਤੋਂ ਲਾਹ ਕੇ ਮਿਲਾਉਣ ਨਾਲ ਉਸ ਵਿਚ ਗੰਢਾਂ ਨਹੀਂ ਬਣਦੀਆਂ।
* ਨਾਰੀਅਲ ਦੀ ਗਿਰੀ ਪੂਰੀ ਅਤੇ ਛੇਤੀ ਕੱਢਣੀ ਹੋਵੇ ਤਾਂ ਨਾਰੀਅਲ ਤੋੜ ਕੇ 15-20 ਮਿੰਟ ਲਈ ਫਰਿੱਜ ਵਿਚ ਰੱਖ ਦਿਓ, ਗਿਰੀ ਸੌਖ ਨਾਲ ਨਿਕਲ ਜਾਵੇਗੀ।
* ਪਕੌੜੇ ਬਣਾਉਂਦੇ ਸਮੇਂ ਘੋਲ ਵਿਚ ਥੋੜ੍ਹਾ ਜਿਹਾ ਚੌਲਾਂ ਦਾ ਆਟਾ ਮਿਲਾ ਦੇਣ ਨਾਲ ਪਕੌੜੇ ਕੁਰਕੁਰੇ ਬਣਨਗੇ।
* ਮੱਕੀ ਦਾ ਆਟਾ ਗੁੰਨ੍ਹਦੇ ਸਮੇਂ ਉਸ ਵਿਚ ਥੋੜ੍ਹਾ ਜਿਹਾ ਕਣਕ ਦਾ ਆਟਾ ਮਿਲਾ ਦਿਓ ਅਤੇ ਕੋਸੇ ਪਾਣੀ ਨਾਲ ਆਟਾ ਗੁੰਨ੍ਹੋ ਤੇ ਮੱਕੀ ਦੀ ਰੋਟੀ ਵਧੀਆ ਬੇਲੀ ਜਾ ਸਕਦੀ ਹੈ।
* ਆਲੂ ਦੀ ਰਸੇਦਾਰ ਸਬਜ਼ੀ ਬਣਾਉਂਦੇ ਸਮੇਂ ਥੋੜ੍ਹਾ ਜਿਹਾ ਵੇਸਣ ਭੁੰਨ ਕੇ ਪਾਉਣ ਨਾਲ ਸਬਜ਼ੀ ਜ਼ਿਆਦਾ ਸਵਾਦੀ ਅਤੇ ਗਾੜ੍ਹੀ ਬਣਦੀ ਹੈ।
* ਕੁੱਕਰ ਵਿਚ ਦਾਲ ਬਣਾਉਂਦੇ ਸਮੇਂ ਹਲਕੀ ਜਿਹੀ ਚਿਕਨਾਈ ਪਾ ਦੇਣ ਨਾਲ ਸੀਟੀ ਦੇ ਨਾਲ ਫਿਰ ਤੋਂ ਦਾਲ ਵਾਲਾ ਪਾਣੀ ਬਾਹਰ ਨਹੀਂ ਨਿਕਲਦਾ।
* ਸਟਾਰਚ ਲਗਾਉਂਦੇ ਸਮੇਂ ਘੋਲ ਵਿਚ ਇਕ ਛੋਟਾ ਚਮਚ ਨਮਕ ਪਾ ਦੇਣ ਨਾਲ ਸਟਾਰਚ ਇਕੋ ਜਿਹਾ ਲੱਗੇਗਾ ਅਤੇ ਕੱਪੜੇ ਚਿੰਬਨੜਗੇ ਨਹੀਂ।
* ਛੋਟੇ ਮੂੰਹ ਦੀ ਬੋਤਲ ਨੂੰ ਸਾਫ਼ ਕਰਨ ਲਈ ਆਲੂ ਦੇ ਛਿਲਕਿਆਂ ਨੂੰ ਪਾਣੀ ਦੇ ਨਾਲ ਬੋਤਲ ਵਿਚ ਭਰ ਦਿਓ। ਬੋਤਲ ਆਸਾਨੀ ਨਾਲ ਸਾਫ਼ ਹੋ ਜਾਵੇਗੀ।
* ਲਸਣ ਨੂੰ ਆਸਾਨੀ ਨਾਲ ਛਿੱਲਣ ਲਈ ਲਸਣ ਦੀਆਂ ਕਲੀਆਂ ਨੂੰ 5-10 ਮਿੰਟ ਤੱਕ ਪਾਣੀ ਵਿਚ ਭਿਉਂ ਕੇ ਰੱਖ ਦਿਓ। ਛਿਲਕਾ ਆਸਾਨੀ ਨਾਲ ਲਹਿ ਜਾਵੇਗਾ।
* ਅਦਰਕ, ਲਸਣ, ਹਰੀ ਮਿਰਚ ਦੇ ਨਾਲ ਸਾਬਤ ਗਰਮ ਮਸਾਲਾ ਪੀਹ ਕੇ ਪੇਸਟ ਵਿਚ ਥੋੜ੍ਹਾ ਸਿਰਕਾ ਮਿਲਾਓ। ਪਾਣੀ ਨਾ ਮਿਲਾਓ ਅਤੇ ਫਰਿੱਜ ਵਿਚ ਰੱਖ ਦਿਓ। ਤੁਸੀਂ ਇਕ ਮਹੀਨੇ ਤੱਕ ਇਸ ਦੀ ਵਰਤੋਂ ਕਰ ਸਕਦੇ ਹੋ।

Ad Position 22
No active advertisement
ਪਿਛਲੀ ਖ਼ਬਰ ਚਿਹਰੇ ਦੀ ਕੁਦਰਤੀ ਚਮਕ ਲਈ... ਅਗਲੀ ਖ਼ਬਰ ਇਸ ਤਰ੍ਹਾਂ ਪਾਓ ਦਾਗ਼-ਧੱਬਿਆਂ ਤੋਂ ਛੁਟਕਾਰਾ
Ad Position 24