ਖੰਨਾ, 20 ਸਤੰਬਰ (ਮਨਜੀਤ ਸਿੰਘ ਧੀਮਾਨ)-2 ਮੋਟਰਸਾਈਕਲਾਂ ਦੀ ਆਪਸੀ ਹੋਈ ਟੱਕਰ 'ਚ ਇੱਕ ਮੋਟਰਸਾਈਕਲ ਚਾਲਕ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਥਾਣਾ ਸਦਰ ਖੰਨਾ ਦੇ ਏ. ਐਸ. ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਲਿਖਾਏ ਬਿਆਨਾਂ 'ਚ ਸ਼ਿਕਾਇਤਕਰਤਾ ਜਤਨਦੀਪ ਸਿੰਘ ਬਾਸੀ ਚੂਹੜ ਮਾਜਰਾ ਚਮਕੌਰ ਸਾਹਿਬ ਨੇ ਦੱਸਿਆ ਕਿ ਉਸ ਦਾ ਭਰਾ ਹਰਪ੍ਰੀਤ ਸਿੰਘ 19 ਸਤੰਬਰ ਨੂੰ ਆਪਣੇ ਮੋਟਰਸਾਈਕਲ ਨੰਬਰ ਪੀ. ਬੀ. 71, ਬੀ 8070 'ਤੇ ਜਾ ਰਿਹਾ ਸੀ ਜਦੋਂ ਉਹ ਖੰਨਾ ਦੇ ਮਲੇਰਕੋਟਲਾ ਰੋਡ 'ਤੇ ਪਿੰਡ ਫਤਿਹਪੁਰ ਨੇੜੇ ਬੈਨੀਪਾਲ ਢਾਬਾ ਕੋਲ ਪੁੱਜਾ ਤਾਂ ਖੰਨਾ ਸਾਈਡ ਵੱਲ ਤੋਂ ਇੱਕ ਮੋਟਰਸਾਈਕਲ ਸਪੈਂਡਰ ਨੰਬਰ ਐਚ. ਆਰ. 73 ਸੀ, 5452 ਅਣਪਛਾਤੇ ਵਿਅਕਤੀ ਨੇ ਬੜੀ ਅਣਗਹਿਲੀ ਨਾਲ ਆਪਣਾ ਮੋਟਰਸਾਈਕਲ ਸਾਹਮਣੇ ਤੋਂ ਹਰਪ੍ਰੀਤ ਸਿੰਘ 'ਚ ਮਾਰ ਦਿੱਤਾ | ਹਾਦਸੇ ਦੌਰਾਨ ਹਰਪ੍ਰੀਤ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ | ਜਿਸ ਨੂੰ ਰਾਹਗੀਰਾਂ ਦੀ ਮਦਦ ਨਾਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ | ਜਿੱਥੇ ਡਾਕਟਰਾਂ ਨੇ ਹਰਪ੍ਰੀਤ ਸਿੰਘ ਮਿ੍ਤਕ ਘੋਸ਼ਿਤ ਕਰ ਦਿੱਤਾ | ਪੁਲਿਸ ਨੇ ਅਣਪਛਾਤੇ ਮੋਟਰਸਾਈਕਲ ਚਾਲਕ ਦੇ ਖ਼ਿਲਾਫ਼ ਧਾਰਾ 281, 106 (1) 324 (4) ਜੀ ਹਾਂ ਬਣ ਗਈ ਬੀ. ਐਨ. ਐਸ. ਤਹਿਤ ਕਿ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |