ਬਾਜ਼ਾਰਾਂ ’ਚ ਛੱਠ ਪੂਜਾ ਦੀ ਖ਼ਰੀਦਦਾਰੀ ਨੂੰ ਲੈ ਕੇ ਲੱਗੀਆਂ ਰੌਣਕਾਂ
ਮਾਛੀਵਾੜਾ ਸਾਹਿਬ, 14 ਨਵੰਬਰ (ਰਾਜਦੀਪ ਸਿੰਘ ਅਲਬੇਲਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਵਾਸੀ ਭਾਈਚਾਰੇ ਦਾ ਵੱਡਾ ਤਿਉਹਾਰ ਛੱਠ ਪੂਜਾ ਮੌਕੇ ਬਾਜ਼ਾਰਾਂ ਵਿਚ ਰੌਣਕਾਂ ਲੱਗੀਆਂ ਨਜ਼ਰ ਆ ਰਹੀਆਂ ਹਨ। ਅੱਜ ਮਾਛੀਵਾੜਾ ਸ਼ਹਿਰ ਵਿਚ ਛੱਠ ਪੂਜਾ ਸਬੰਧੀ ਖ਼ਰੀਦਦਾਰੀ ਲਈ ਬਾਜ਼ਾਰਾਂ ਵਿਚ ਲੋਕ ਉਮੜੇ ਦਿਖਾਈ ਦਿੱਤੇ।
ਮਾਛੀਵਾੜਾ ਸਾਹਿਬ, 14 ਨਵੰਬਰ (ਰਾਜਦੀਪ ਸਿੰਘ ਅਲਬੇਲਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਵਾਸੀ ਭਾਈਚਾਰੇ ਦਾ ਵੱਡਾ ਤਿਉਹਾਰ ਛੱਠ ਪੂਜਾ ਮੌਕੇ ਬਾਜ਼ਾਰਾਂ ਵਿਚ ਰੌਣਕਾਂ ਲੱਗੀਆਂ ਨਜ਼ਰ ਆ ਰਹੀਆਂ ਹਨ। ਅੱਜ ਮਾਛੀਵਾੜਾ ਸ਼ਹਿਰ ਵਿਚ ਛੱਠ ਪੂਜਾ ਸਬੰਧੀ ਖ਼ਰੀਦਦਾਰੀ ਲਈ ਬਾਜ਼ਾਰਾਂ ਵਿਚ ਲੋਕ ਉਮੜੇ ਦਿਖਾਈ ਦਿੱਤੇ। ਮਾਛੀਵਾੜਾ ਇਲਾਕੇ ਵਿਚ ਹਰ ਸਾਲ ਬਾਹਰਲੇ ਸੂਬੇ ਤੋਂ ਆਏ ਪ੍ਰਵਾਸੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਇਹ ਤਿਉਹਾਰ ਮਨਾਉਣ ਵਾਲੇ ਸ਼ਰਧਾਲੂ ਵੀ ਵਧਦੇ ਜਾ ਰਹੇ ਹਨ। ਛੱਠ ਪੂਜਾ ਕਰਨ ਵਾਲੇ ਸ਼ਰਧਾਲੂਆਂ ਵਲੋਂ ਇਸ ਸਬੰਧੀ ਫਰੂਟ, ਹਰੀਆਂ ਸਬਜ਼ੀਆਂ, ਬਰਤਨ, ਛੱਜ ਆਦਿ ਵਸਤਾਂ ਖ਼ਰੀਦੀਆਂ ਗਈਆਂ। ਛੱਠ ਪੂਜਾ ਸਬੰਧੀ ਵਰਤ ਰੱਖਿਆ ਜਾਂਦਾ ਹੈ ਅਤੇ ਐਤਵਾਰ ਸ਼ਾਮ ਨੂੰ ਇੱਥੇ ਨੇੜੇ ਸਰਹਿੰਦ ਨਹਿਰ ਵਿਖੇ ਪੂਜਾ ਕੀਤੀ ਜਾਂਦੀ ਹੈ। ਸੋਮਵਾਰ ਤੜਕੇ ਸਰਹਿੰਦ ਨਹਿਰ ’ਚ ਸ਼ਰਧਾਲੂ ਪੂਜਾ ਅਰਚਨਾ ਕਰ ਆਪਣਾ ਵਰਤ ਪੂਰਾ ਕਰਦੇ ਹਨ।