15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਢਾਬੇ ਤੋਂ ਨਕਦੀ ਚੋਰੀ ਕਰਨ ਦੋਸ਼ 'ਚ 2 ਖ਼ਿਲਾਫ਼ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 21-09-2025
ਖੰਨਾ, 20 ਸਤੰਬਰ (ਮਨਜੀਤ ਸਿੰਘ ਧੀਮਾਨ)-ਢਾਬੇ 'ਤੇ ਗੋਲਕ ਵਿਚੋਂ ਨਕਦੀ ਚੋਰੀ ਕਰਨ ਦੋਸ਼ 'ਚ ਥਾਣਾ ਸਿਟੀ ਖੰਨਾ ਪੁਲਿਸ ਨੇ 2 ਵਿਅਕਤੀਆਂ ਦੇ ਖ਼ਿਲਾਫ਼ ਧਾਰਾ 331 (4)305 ਬੀ ਐਨ ਐਸ ਤਹਿਤ ਕੇਸ ਦਰਜ ਕੀਤਾ ਗਿਆ ਹੈ | ਥਾਣਾ ਸਿਟੀ ਦੇ ਏ. ਐਸ. ਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਲਿਖਾਈ ਸ਼ਿਕਾਇਤ ਵਿਚ ਨਰੇਸ਼ ਪਾਠਕ ਵਾਸੀ ਮਕਾਨ 650 ਵਾਰਡ ਨੰਬਰ 6 ਮੁਹੱਲਾ ਰਾਮ ਨਗਰ ਖੰਨਾ ਨੇ ਦੱਸਿਆ 13 ਸਤੰਬਰ ਨੂੰ ਉਹ ਆਪਣੇ ਘਰ ਵਿਚ ਸੀ ਅਤੇ ਕਿਸੇ ਜਾਣਕਾਰ ਦਾ ਉਸ ਨੰੂ ਫ਼ੋਨ ਆਇਆ ਕਿ ਤੇਰੇ ਢਾਬੇ ਦਾ ਲੱਗਿਆ ਹੋਇਆ ਸ਼ਟਰ ਟੁੱਟਿਆ ਪਿਆ ਹੈ, ਜਦੋਂ ਉਸ ਨੇ ਮੌਕੇ 'ਤੇ ਦੇਖਿਆ ਕਿ ਅੰਦਰ ਗੋਲਕ ਵਿਚ ਪਈ 45 ਹਜਾਰ ਦੇ ਕਰੀਬ ਨਕਦੀ ਵਿਅਕਤੀ ਚੋਰੀ ਕਰਕੇ ਲੈ ਗਏ | ਉਸ ਨੇ ਬਾਅਦ ਵਿਚ ਆਪਣੇ ਤੌਰ 'ਤੇ ਇਸ ਚੋਰੀ ਦੀ ਜਾਣਕਾਰੀ ਲੈਣ ਲਈ ਬਹੁਤ ਪੁੱਛ ਪੜਤਾਲ ਕੀਤੀ | ਨਰੇਸ਼ ਪਾਠਕ ਨੇ ਦੱਸਿਆ ਕਿ ਇਹ ਚੋਰੀ 12, 13 ਸਤੰਬਰ ਦੀ ਦਰਮਿਆਨੀ ਰਾਤ ਨੂੰ ਪ੍ਰਦੀਪ ਕੁਮਾਰ ਵਾਸੀ ਮਾਡਲ ਟਾਊਨ ਸਮਰਾਲਾ ਰੋਡ ਖੰਨਾ ਅਤੇ ਮਨੀ ਵਾਸੀ ਕਿਰਾਏਦਾਰ ਸ਼ੇਰੇ ਦਾ ਮਕਾਨ ਵਾਰਡ ਨੰਬਰ 2 ਮਾਡਲ ਟਾਊਨ ਸਮਰਾਲਾ ਰੋਡ ਖੰਨਾ ਨੇ ਕੀਤੀ ਹੈ | ਪੁਲਿਸ ਨੇ ਚੋਰੀ ਕਰਨ ਦੇ ਦੋਸ਼ 'ਚ ਦੋਵੇਂ ਕਥਿਤ ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ 2 ਮੋਟਰਸਾਈਕਲਾਂ ਦੀ ਆਪਸੀ ਟੱਕਰ 'ਚ ਇਕ ਵਿਅਕਤੀ ਦੀ ਮੌਤ <br/> ਅਗਲੀ ਖ਼ਬਰ ਸੰਗਤਾਂ ਨੇ ਰਸਤੇ ਵਿਚ ਪੁਲਿਸ ਵਧਾਉਣ ਦੀ ਕੀਤੀ ਮੰਗ
Ad Position 24