ਸਮਰਾਲਾ, 20 ਸਤੰਬਰ (ਗੋਪਾਲ ਸੋਫਤ)- ਸਮਰਾਲਾ- ਚਾਵਾ ਰੋਡ 'ਤੇ ਪਿੰਡ ਸ਼ਮਸਪੁਰ ਦੇ ਨਜ਼ਦੀਕ ਅੱਜ ਸਵੇਰੇ ਇਕ ਮੋਟਰਸਾਈਕਲ ਤੇ ਵੈਨ ਵਿਚਕਾਰ ਹੋਈ ਭਿਆਨਕ ਟੱਕਰ 'ਚ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ | ਇਹ 26 ਸਾਲਾ ਮਿ੍ਤਕ ਪਾਇਲ ਠਾਣੇ ਦੇ ਰਾਏਪੁਰ ਰਾਜਪੂਤਾਂ ਪਿੰਡ ਦਾ ਵਸਨੀਕ ਜਸਕਰਨ ਸਿੰਘ ਮੋਹਾਲੀ ਵਿਖੇ ਕਿਸੇ ਫ਼ਰਮ 'ਚ ਕੰਮ ਕਰਦਾ ਸੀ ਅਤੇ ਉਹ ਆਪਣੀ ਡਿਊਟੀ ਤੋਂ ਆਪਣੇ ਘਰ ਵਾਪਸ ਪਰਤ ਰਿਹਾ ਸੀ | ਮਿ੍ਤਕ ਦੇ ਮੋਟਰਸਾਈਕਲ ਅਤੇ ਇਸ ਫ਼ੈਕਟਰੀ ਦੀ ਵੈਨ ਵਿਚ ਹੋਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਟੱਕਰ ਹੁੰਦਿਆਂ ਹੀ ਮੋਟਰਸਾਈਕਲ ਨੂੰ ਅੱਗ ਲੱਗ ਗਈ ਤੇ ਮੋਟਰਸਾਈਕਲ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਦੇ ਪਿਤਾ ਦੀ ਚਾਰ ਕੁ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਜੋ ਘਰ ਵਿਚ ਇਕੱਲਾ ਹੀ ਕਮਾਉਣ ਵਾਲਾ ਸੀ |