15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਬੱਚੇ ਨੂੰ ਪਟਕਾ ਕੇ ਸੁੱਟਣ ਵਾਲੇ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ <br/>

Ad Position 21
No active advertisement
ਅਜੀਤ ਡੈਸਕ 21-09-2025
ਰਾੜਾ ਸਾਹਿਬ, 20 ਸਤੰਬਰ (ਪ੍ਰੀਤਮ ਸਿੰਘ ਮੁਕੰਦਪੁਰੀ)- ਪੰਜਾਬ ਵਿਚ ਆਏ ਦਿਨ ਪ੍ਰਵਾਸੀਆਂ ਵੱਲੋਂ ਨਿੱਤ ਨਵੇਂ ਕਾਰਨਾਮਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ | ਇਸੇ ਤਰ੍ਹਾਂ ਅੱਜ ਕਸਬਾ ਰਾੜਾ ਸਾਹਿਬ ਵਿਖੇ ਮੋਹਿਤ ਨਾਂਅ ਦੇ ਇਕ ਪ੍ਰਵਾਸੀ ਵੱਲੋਂ ਇੱਕ ਛੋਟੇ ਪ੍ਰਵਾਸੀ ਬੱਚੇ ਸਲਮਾਨ (8 ਸਾਲ) ਪੁੱਤਰ ਸਾਬਰ ਅਲੀ ਮੂਲ ਵਾਸੀ ਗੋਰਖਪੁਰ, ਉਤਰ ਪ੍ਰਦੇਸ਼ ਨੂੰ ਮਾਮੂਲੀ ਗੱਲ ਕਰਕੇ ਜੋਰ ਨਾਲ ਧਰਤੀ 'ਤੇ ਪਟਕਾ ਕੇ ਸੁੱਟ ਦਿੱਤਾ ਗਿਆ | ਮਿਲੀ ਜਾਣਕਾਰੀ ਅਨੁਸਾਰ ਉਕਤ ਬੱਚਾ ਕਨਫੈਕਸਨਰੀ ਦੀ ਦੁਕਾਨ ਦੇ ਅੱਗੇ ਛੋਟਾ ਜਿਹਾ ਬਰਫ਼ ਦਾ ਡਿੱਗਿਆ ਟੁਕੜਾ ਚੁੱਕ ਕੇ ਖਾਣ ਲੱਗਾ ਸੀ ਤਾਂ ਉਕਤ ਪ੍ਰਵਾਸੀ ਜੋ ਕਸਬਾ ਰਾੜਾ ਸਾਹਿਬ ਵਿਖੇ ਕਿਸੇ ਕਰਿਆਨਾ ਦੁਕਾਨ 'ਤੇ ਕੰਮ ਕਰਦਾ ਹੈ, ਨੇ ਉਸ ਨੂੰ ਬਰਫ਼ ਚੁੱਕਣ ਤੋਂ ਵਰਜਿਆ ਅਤੇ ਗ਼ੁੱਸੇ ਵਿਚ ਆ ਕੇ ਬੱਚੇ ਨੂੰ ਬੜੀ ਜੋਰ ਨਾਲ ਚੁੱਕ ਕੇ ਧਰਤੀ 'ਤੇ ਸੁੱਟ ਦਿੱਤਾ | ਜਿਸ ਨਾਲ ਬੱਚਾ ਬੇਹੋਸ਼ ਹੋ ਗਿਆ | ਸਥਾਨਕ ਲੋਕਾਂ ਨੇ ਤੁਰੰਤ ਬੱਚੇ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ | ਪੁਲਿਸ ਨੇ ਦੋਸ਼ੀ ਪ੍ਰਵਾਸੀ ਨੂੰ ਹਿਰਾਸਤ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਸਮਰਾਲਾ ਨੇੜੇ ਵੈਨ ਨਾਲ ਮੋਟਰਸਾਈਕਲ ਦੀ ਟੱਕਰ 'ਚ ਨੌਜਵਾਨ ਦੀ ਮੌਤ <br/> ਅਗਲੀ ਖ਼ਬਰ 12 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ
Ad Position 24