22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ 'ਗਿਵ ਐਂਡ ਗਰੋਅ ਫਾਊਾਡੇਸ਼ਨ' <br/>

Ad Position 21
No active advertisement
ਅਜੀਤ ਡੈਸਕ 21-09-2025
ਫ਼ਿਰੋਜ਼ਪੁਰ, 20 ਸਤੰਬਰ (ਗੁਰਿੰਦਰ ਸਿੰਘ)- ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ 'ਗਿਵ ਐਂਡ ਗਰੋਅ ਫਾਊਾਡੇਸ਼ਨ' ਵਲੋਂ ਪਿਛਲੇ ਦਿਨਾਂ ਵਿਚ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਵਿਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦੀਆਂ ਜ਼ਰੂਰਤਾਂ ਦਾ ਅੰਦਾਜ਼ਾ ਲਾਇਆ ਗਿਆ ਤੇ ਮੌਕੇ 'ਤੇ ਰਾਹਤ ਕਾਰਜ ਸ਼ੁਰੂ ਕੀਤੇ ਗਏ | ਗੱਲਬਾਤ ਕਰਦਿਆਂ ਸੰਸਥਾ ਦੇ ਆਗੂ ਤੇ ਰੈੱਡ ਕਰਾਸ ਸੁਸਾਇਟੀ ਫ਼ਿਰੋਜ਼ਪੁਰ ਦੇ ਸੇਵਾ ਮੁਕਤ ਸਕੱਤਰ ਅਸ਼ੋਕ ਬਹਿਲ ਨੇ ਦੱਸਿਆ ਕਿ ਹੜ੍ਹ ਕਾਰਨ ਕਾਲੂ ਵਾਲਾ ਤੇ ਨਿਹਾਲੇ ਵਾਲਾ ਪਿੰਡਾਂ ਦਾ ਇਕ ਦੂਜੇ ਨਾਲ ਸੰਪਰਕ ਟੁੱਟ ਗਿਆ ਸੀ, ਇਨ੍ਹਾਂ ਪਿੰਡਾਂ ਵਿਚ ਦਰਿਆ ਪਾਰ ਆਉਣ-ਜਾਣ ਲਈ ਕਿਸ਼ਤੀ ਦੀ ਲੋੜ ਸੀ, ਜਿਸ ਸੰਬੰਧੀ ਲੋਕਾਂ ਦੀ ਬੇਨਤੀ 'ਤੇ ਸੰਸਥਾ ਵਲੋਂ 500 ਮੀਟਰ ਲੰਬੇ ਰੱਸੇ ਦਾ ਪ੍ਰਬੰਧ ਕਰਕੇ ਇਕ ਸਾਂਝੀ ਕਿਸ਼ਤੀ ਚਲਾਈ ਗਈ, ਜੋ ਹੁਣ ਪਿੰਡ ਵਾਸੀਆਂ ਦੇ ਹਵਾਲੇ ਕਰ ਦਿੱਤੀ ਗਈ ਹੈ | ਇਸ ਤੋਂ ਇਲਾਵਾ ਦੁੱਧ ਦੇਣ ਵਾਲੇ ਪਸ਼ੂਆਂ ਲਈ ਕੈਟਲ ਫੀਡ ਦੀ ਭਾਰੀ ਕਮੀ ਨਜ਼ਰ ਆਈ | ਇਸ ਨੂੰ ਦੇਖਦਿਆਂ ਸੰਸਥਾ ਵਲੋਂ ਹੜ੍ਹ ਪੀੜਤ ਪਿੰਡਾਂ ਕਾਲੂ ਵਾਲਾ, ਕਿਲਚੇ ਅਤੇ ਨਿਹਾਲੇ ਵਾਲ ਵਿਚ 200 ਬੈਗ ਕੈਟਲ ਫੀਡ ਦੀ ਵੰਡ ਕੀਤੀ ਗਈ | ਪਾਣੀ ਦੀ ਗੰਭੀਰ ਸਮੱਸਿਆ ਨੂੰ ਸਮਝਦਿਆਂ ਇਨ੍ਹਾਂ ਪਿੰਡਾਂ ਵਿਚ 2000 ਬੋਤਲਾਂ ਪੀਣ ਵਾਲਾ ਪਾਣੀ ਵੀ ਵੰਡਿਆ ਗਿਆ ਜਿਸ ਨਾਲ ਵੱਧ ਰਹੀਆਂ ਬਿਮਾਰੀਆਂ ਤੋਂ ਬਚਾਅ ਹੋ ਸਕੇ | ਉਨ੍ਹਾਂ ਦੱਸਿਆ ਕਿ ਸੰਸਥਾ ਨੇ ਸਿਰਫ ਭੌਤਿਕ ਸਹਾਇਤਾ ਹੀ ਨਹੀਂ ਸਗੋਂ ਵਿਦਿਆਰਥੀਆਂ ਲਈ ਵੀ ਰਾਹਤ ਦੀ ਯੋਜਨਾ ਤਿਆਰ ਕੀਤੀ | ਪਿੰਡ ਗੱਟੀ ਰਾਜੋ ਕੇ ਵਿਚ 10ਵੀਂ ਅਤੇ 12ਵੀਂ ਜਮਾਤ ਦੇ ਬੱਚਿਆਂ ਲਈ ਸਟੇਸ਼ਨਰੀ ਦੀ ਵੰਡ ਕੀਤੀ ਗਈ ਤੇ ਬੋਰਡ ਪ੍ਰੀਖਿਆਵਾਂ ਦੀਆਂ ਫ਼ੀਸਾਂ ਦਾ ਪ੍ਰਬੰਧ ਵੀ ਕੀਤਾ ਗਿਆ | ਇਹ ਉਪਰਾਲਾ ਪੀੜਤ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਨੂੰ ਨਿਰਵਿਘਨ ਬਣਾਈ ਰੱਖਣ ਲਈ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਨਾਬਾਲਗ ਧੀ ਨਾਲ ਜਬਰ ਜਨਾਹ ਕਰਨ ਵਾਲੇ ਮਤਰੇਏ ਬਾਪ ਨੂੰ 20 ਸਾਲ ਦੀ ਕੈਦ <br/> ਅਗਲੀ ਖ਼ਬਰ ਭਾਕਿਯੂ ਲੱਖੋਵਾਲ ਨੇ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਜਤਾਈ ਨਾਰਾਜ਼ਗੀ <br/>
Ad Position 24