22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਭਾਕਿਯੂ ਲੱਖੋਵਾਲ ਨੇ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਜਤਾਈ ਨਾਰਾਜ਼ਗੀ <br/>

Ad Position 21
No active advertisement
ਮੀਟਿੰਗ ਦੌਰਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਨੁਮਾਇੰਦੇ | ਤਸਵੀਰ-ਪ੍ਰਤਾਪ ਸਿੰਘ ਹੀਰਾ <br/> 21-09-2025
ਜ਼ੀਰਾ, 20 ਸਤੰਬਰ (ਪ੍ਰਤਾਪ ਸਿੰਘ ਹੀਰਾ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਬਲਾਕ ਪ੍ਰਧਾਨ ਚਮਕੌਰ ਸਿੰਘ ਬੱਲ ਮਨਸੂਰਦੇਵਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਿੰਘ ਸਭਾ ਜ਼ੀਰਾ ਵਿਖੇ ਕੀਤੀ ਗਈ | ਇਸ ਮੌਕੇ ਕਿਰਨਪਾਲ ਸਿੰਘ ਸੋਢੀ ਮੀਤ ਪ੍ਰਧਾਨ ਪੰਜਾਬ ਉਚੇਚੇ ਤੌਰ 'ਤੇ ਮੀਟਿੰਗ ਵਿਚ ਸ਼ਾਮਿਲ ਹੋਏ | ਇਸ ਦੌਰਾਨ ਗੱਲਬਾਤ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਪਿਛਲੇ ਦਿਨੀਂ ਸੁਪਰੀਮ ਕੋਰਟ ਵਲੋਂ ਕਿਸਾਨਾਂ ਦੀ ਪਰਾਲੀ ਸਾੜਨ ਸਬੰਧੀ ਦਿੱਤੇ ਗਏ ਬਿਆਨ 'ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਨੇ ਸਿਰਫ਼ ਕਿਸਾਨਾਂ ਦੀ ਪਰਾਲੀ ਦਾ ਧੰੂਆਂ ਦੇਖ ਲਿਆ ਹੈ, ਜੋ ਸਿਰਫ਼ 20 ਦਿਨ ਲਈ ਹੁੰਦਾ ਹੈ ਪਰ ਜੋ ਫ਼ੈਕਟਰੀਆਂ ਸਾਰਾ ਸਾਲ ਧੂੰਆਂ ਛੱਡਦੀਆਂ ਹਨ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀਆਂ ਹਨ, ਉਹ ਨਹੀਂ ਦਿਸਿਆ | ਜਥੇਬੰਦੀ ਦੇ ਮੀਤ ਪ੍ਰਧਾਨ ਪੰਜਾਬ ਕਿਰਨਪਾਲ ਸਿੰਘ ਸੋਢੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਹੜ੍ਹ ਪੀੜਤਾਂ ਕਿਸਾਨਾਂ ਨੂੰ ਕਣਕ ਦੀ ਬਿਜਾਈ ਮੌਕੇ ਕਣਕ ਦਾ ਬੀਜ ਤੇ ਖਾਦਾਂ ਦੇ ਕੇ ਆਪਣਾ ਹਿੱਸਾ ਪਾ ਕੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ | ਮੀਟਿੰਗ ਵਿਚ ਪਿੰਡ ਤਲਵੰਡੀ ਮੰਗੇ ਖਾਂ, ਤਲਵੰਡੀ ਜੱਲੇ ਖਾਂ, ਲਹਿਰਾ ਰੋਹੀ, ਪੀਹੇ ਵਾਲੀ, ਮਰੂੜ ਆਦਿ ਦੇ ਪ੍ਰਧਾਨ ਤੇ ਸਮੂਹ ਅਹੁਦੇਦਾਰ ਵਿਸ਼ੇਸ਼ ਤੌਰ 'ਤੇ ਮੀਟਿੰਗ ਵਿਚ ਪਹੁੰਚੇ | ਇਸ ਦੌਰਾਨ ਮੀਟਿੰਗ ਵਿਚ ਜਲੌਰ ਸਿੰਘ ਜ਼ਿਲ੍ਹਾ ਵਿੱਤ ਸਕੱਤਰ, ਚਮਕੌਰ ਸਿੰਘ ਖੋਸਾ ਜਰਨਲ ਸਕੱਤਰ, ਬਲਵਿੰਦਰ ਸਿੰਘ ਮਰਖਾਈ ਜ਼ਿਲ੍ਹਾ ਮੀਤ ਪ੍ਰਧਾਨ, ਪਲਵਿੰਦਰ ਸਿੰਘ ਬਹਿਕਾਂ ਜ਼ਿਲ੍ਹਾ ਮੀਤ ਪ੍ਰਧਾਨ, ਤਰਲੋਚਨ ਸਿੰਘ ਸੋਢੀਵਾਲਾ, ਤੀਰਥ ਸਿੰਘ ਧੰਨਾ ਸ਼ਹੀਦ, ਜਗਤਾਰ ਸਿੰਘ ਲਹਿਰਾ ਮੀਤ ਪ੍ਰਧਾਨ, ਤੇਜ ਸਿੰਘ ਸੁੱਖੇਵਾਲਾ ਜਨਰਲ ਸਕੱਤਰ ਜ਼ੀਰਾ, ਗੁਰਵਿੰਦਰ ਸਿੰਘ ਮਰੂੜ, ਦਵਿੰਦਰ ਸਿੰਘ ਨੰਬਰਦਾਰ ਪੀਹੇ ਵਾਲੀ, ਗੁਰਦੇਵ ਸਿੰਘ ਇਕਾਈ ਪ੍ਰਧਾਨ ਪੀਹੇ ਵਾਲੀ, ਸੁਖਪਾਲ ਸਿੰਘ ਰਟੌਲ ਇਕਾਈ ਪ੍ਰਧਾਨ, ਤੇਜਿੰਦਰ ਸਿੰਘ ਇਕਾਈ ਪ੍ਰਧਾਨ, ਜਗਤਾਰ ਸਿੰਘ ਲਹਿਰਾ, ਰਵੀਇੰਦਰ ਸਿੰਘ ਮਨਸੂਰਦੇਵਾ, ਕੁਲਦੀਪ ਸਿੰਘ ਸਨੇਰ, ਸੁਰਜੀਤ ਸਿੰਘ ਇਕਾਈ ਪ੍ਰਧਾਨ ਤਲਵੰਡੀ ਮੰਗੇ ਖਾਂ, ਜੋਰਾ ਸਿੰਘ, ਛਿੰਦਰਪਾਲ ਸਿੰਘ, ਮੋਹਨ ਸਿੰਘ, ਰਾਜੂ ਬੱਡਾ, ਪ੍ਰਗਟ ਸਿੰਘ ਮਨਸੂਰਦੇਵਾ, ਗੁਰਤੇਜ ਸਿੰਘ ਮੀਤ ਪ੍ਰਧਾਨ, ਬਖ਼ਸ਼ੀਸ਼ ਸਿੰਘ, ਜੁਗਰਾਜ ਸਿੰਘ, ਤੀਰਥ ਸਿੰਘ ਮੁੱਖ ਸਕੱਤਰ ਜ਼ੀਰਾ, ਪਾਲ ਸਿੰਘ ਧੰਨਾ ਸ਼ਹੀਦ, ਜਗਤਾਰ ਸਿੰਘ ਮੀਤ ਪ੍ਰਧਾਨ ਬਲਾਕ ਜ਼ੀਰਾ, ਰਜਿੰਦਰਪਾਲ ਸਿੰਘ ਲਹਿਰਾ, ਬਲਵਿੰਦਰ ਸਿੰਘ ਨੂਰਪੁਰ, ਗੁਰਤੇਜ ਸਿੰਘ ਨੂਰਪੁਰ, ਦਰਸ਼ਨ ਸਿੰਘ, ਤੇਜਾ ਸਿੰਘ, ਸਵਰਨ ਸਿੰਘ, ਜਸਵਿੰਦਰ ਸਿੰਘ, ਜੋਰਾ ਸਿੰਘ ਮਨਸੂਰਦੇਵਾ, ਨਿਰਭੈ ਸਿੰਘ, ਜਗਸੀਰ ਸਿੰਘ ਮਨਸੂਰਦੇਵਾ, ਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਕਰਨੈਲ ਸਿੰਘ ਲਾਡੀ, ਹਰੀ ਸਿੰਘ ਤਲਵੰਡੀ ਮੰਗੇ ਖਾਂ, ਸੁਖਵਿੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ | ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ ਅਗਲੇ ਮਹੀਨੇ ਤੋਂ ਜਥੇਬੰਦੀ ਦੀ ਮਹੀਨੇਵਾਰ ਹੋਣ ਵਾਲੀ ਮੀਟਿੰਗ ਗੁਰਦੁਆਰਾ ਜ਼ਾਹਰਾ ਪੀਰ ਪਿੰਡ ਬੰਡਾਲਾ ਪੁਰਾਣਾ ਵਿਖੇ ਹੋਇਆ ਕਰੇਗੀ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ 'ਗਿਵ ਐਂਡ ਗਰੋਅ ਫਾਊਾਡੇਸ਼ਨ' <br/> ਅਗਲੀ ਖ਼ਬਰ ਦੇਵ ਸਮਾਜ ਕਾਲਜ ਫ਼ਾਰ ਵੁਮੈਨ 'ਚ ਵਰਕਸ਼ਾਪ ਕਰਵਾਈ
Ad Position 24