22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਵਿਦਿਆਰਥੀਆਂ ਨੂੰ 'ਰੀਡਰ ਆਫ਼ ਦਾ ਮੰਥ' ਚੁਣਿਆ <br/>

Ad Position 21
No active advertisement
'ਰੀਡਰ ਆਫ਼ ਦਾ ਮੰਥ' ਲਈ ਚੁਣੇ ਗਏ ਵਿਦਿਆਰਥੀ | ਤਸਵੀਰ: ਮੁਕੇਸ਼ ਕੁਮਾਰ <br/> 07-11-2025
ਸੰਗਰੂਰ, 6 ਨਵੰਬਰ (ਧੀਰਜ ਪਸੌਰੀਆ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੇਨੜਾ ਦੇ ਵਿਦਿਆਰਥੀਆਂ ਵਿਚ ਪੜ੍ਹਨ ਦੀ ਰੁਚੀ ਨੂੰ ਉਤਸ਼ਾਹਿਤ ਕਰਨ ਲਈ ਲਾਇਬਰੇਰੀਅਨ ਅਤਿੰਦਰ ਪਾਲ ਸਿੰਘ ਨੇ Tਰੀਡਰ ਆਫ਼ ਦਾ ਮੰਥUਬੈਜ ਸ਼ੁਰੂ ਕੀਤਾ ਹੈ | ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਮਹੀਨੇ ਵਿਚ ਵੱਧ ਕਿਤਾਬਾਂ ਪੜ੍ਹ ਕੇ ਉਨ੍ਹਾਂ ਕਿਤਾਬਾਂ ਦੀ ਵਧੀਆਂ ਫੀਡ ਬੈਂਕ ਦੇਣ ਵਾਲੇ ਵਿਦਿਆਰਥੀ ਨੂੰ ਇਹ ਬੈਜ ਦਿੱਤਾ ਜਾਂਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਅਕਤੂਬਰ ਵਿਚ ਪੜ੍ਹੀਆਂ ਕਿਤਾਬਾਂ ਦੀ ਵਧੀਆਂ ਫੀਡ ਬੈਕ ਦੇਣ ਵਾਲੇ 11 ਵਿਦਿਆਰਥੀਆਂ ਨੂੰ Tਰੀਡਰ ਆਫ਼ ਦਾ ਮੰਥUਬੈਜ ਦੇਣ ਲਈ ਚੁਣਿਆ ਹੈ | ਹਰ ਮਹੀਨੇ ਵਿਦਿਆਰਥੀਆਂ ਦੀ 'ਰੀਡਰ ਆਫ਼ ਦਾ ਮੰਥ' ਬੈਜ ਲਈ ਚੋਣ ਕੀਤੀ ਜਾਇਆ ਕਰੇਗੀ ਅਤੇ ਸਾਲ ਦੇ ਅੰਤ ਵਿਚ ਚੰਗੀ ਕਾਰਗੁਜਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਜਾਵੇਗਾ | 11 ਵਿਦਿਆਰਥੀਆਂ ਨੂੰ ਬੈਜ ਲਗਾਉਣ ਦੀ ਰਸਮ ਨਿਭਾਉਣ ਤੋਂ ਬਾਅਦ ਸਕੂਲ ਇੰਚਾਰਜ ਮੈਡਮ ਸੁਖਦੀਪ ਕੌਰ ਨੇ ਲਾਇਬਰੇਰੀਅਨ ਅਤਿੰਦਰਪਾਲ ਸਿੰਘ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਯਤਨ ਨਾਲ ਵਿਦਿਆਰਥੀਆਂ ਦੀ ਕਿਤਾਬਾਂ ਨਾਲ ਨੇੜਤਾ ਵਧੇਗੀ ਅਤੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਵੀ ਨਿੱਖਰੇਗੀ | ਇਸ ਮੌਕੇ ਅਧਿਆਪਕ ਦੇਵੀ ਦਿਆਲ, ਰਾਜ ਸਿੰਘ, ਜੀਵਨ ਕੁਮਾਰ, ਜਸਵਿੰਦਰ ਕੁਮਾਰ, ਪਿ੍ੰਸ ਸਿੰਗਲਾ, ਬਲਵਿੰਦਰ ਸਿੰਘ, ਆਰਤੀ ਕਾਲੜਾ, ਤਰਨਜੀਤ ਕੌਰ, ਮੋਨਿਕਾ ਰਾਣੀ, ਏਕਤਾ ਸਿੰਗਲਾ, ਮਾਨਵਜੋਤ ਕੌਰ, ਗੁਰਪ੍ਰੀਤ ਕੌਰ, ਪਲਵਿੰਦਰ ਕੌਰ, ਰਜਨੀ ਸ਼ਰਮਾ ਅਤੇ ਹੋਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਬਾਦਲ, ਜਥੇਦਾਰ ਗੁਆਰਾ, ਜੱਸੀ ਖੰਗੂੜਾ, ਸੰਤ ਘੁੰਨਸ ਤੇ ਜਥੇਦਾਰ ਸਰੌਦ ਸਣੇ ਉੱਘੀਆਂ ਸ਼ਖ਼ਸੀਅਤਾਂ ਵਲੋਂ ਦਿਓਲ ਪਰ... ਅਗਲੀ ਖ਼ਬਰ ਸੰਗਰੂਰ ਨੂੰ ਨਗਰ ਨਿਗਮ ਦਾ ਦਰਜਾ ਨਾ ਮਿਲਣਾ 'ਆਪ' ਸਰਕਾਰ ਦੀ ਨਾਕਾਮੀ-ਕਰਮ ਲਹਿਲ <br/>
Ad Position 24