21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਸ਼ਰਾਬ ਦੀਆਂ ਬੋਤਲਾਂ ਉੱਤੇ ਫ਼ਰਜ਼ੀ ਬਰਾਂਡ ਲਗਾ ਕੇ ਵੇਚਣ ਦੇ ਦੋਸ਼ਾਂ ਵਿੱਚੋਂ ਤਿੰਨ ਬਰੀ

ਸੰਗਰੂਰ, 21 ਨਵੰਬਰ (ਧੀਰਜ ਪਸ਼ੌਰੀਆ)-ਜੱਜ ਰੀਤਬਰਿੰਦਰ ਸਿੰਘ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਰਾਜਬੀਰ ਸਿੰਘ ਗਰੇਵਾਲ ਵੱਲੋਂ ਕੀਤੀ ਗਈ ਪੈਰਵੀ ਤੇ ਸੁਣਵਾਈ ਮੁਕੰਮਲ ਹੋਣ ਉੱਤੇ ਬਗੈਰ ਪਰਮਟ ਤੋਂ ਵੱਡੀ ਮਾਤਰਾ ਵਿੱਚ ਸ਼ਰਾਬ ਸਟੋਰ ਕਰਨ ਅਤੇ ਸ਼ਰਾਬ ਦੀਆਂ ਬੋਤਲਾਂ ਉੱਤੇ ਫ਼ਰਜ਼ੀ ਬਰਾਂਡ ਲਗਾ ਕੇ ਵਿਕਰੀ ਕਰ ਕੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ਾਂ ਵਿੱਚੋਂ ਤਿੰਨ ਵਿਅਕਤੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਪੁਲਿਸ ਥਾਣਾ ਲੌਂਗੋਵਾਲ ਵਿਖੇ 20 ਜੂਨ 2017 ਨੂੰ ਦਰਜ ਮਾਮਲੇ ਮੁਤਾਬਕ ਪੁਲਿਸ ਪਾਰਟੀ ਵੱਲੋਂ ਸ਼ੱਕੀ ਪੁਰਸ਼ਾਂ ਦੀ ਕੀਤੀ ਜਾ ਰਹੀ ਚੈਕਿੰਗ ਦੌਰਾਨ ਤਲਾਹ ਮਿਲਣ ਤੇ ਜਗਜੀਤ ਸਿੰਘ ਬਾਸੀ ਲੌਂਗੋਵਾਲ ਦੇ ਘਰ ਰੇਡ ਕੀਤੀ ਦੌਰਾਨ ਇੱਕ ਕਮਰੇ ਵਿੱਚੋਂ ਸ਼ਰਾਬ ਦੇ 50 ਡੱਬੇ ਸ਼ਰਾਬ ਜਿਨ੍ਹਾਂ ਤੇ ਕੋਈ ਮਾਰਕਾ ਨਹੀਂ ਲੱਗਿਆ ਹੋਇਆ ਸੀ ਹਰ ਡੱਬੇ ਵਿੱਚ 12 ਬੋਤਲਾਂ ਸ਼ਰਾਬ ਦੀਆਂ ਸਨ,ਕਿਸੇ ਵੀ ਬੋਤਲ ਤੇ ਕੋਈ ਹੋਲੋਗਰਾਮ ਨਹੀਂ ਲੱਗਾ ਹੋਇਆ ਸੀ।

Ad Position 21
No active advertisement
ਅਜੀਤ ਡੈਸਕ 22-11-2026
ਸੰਗਰੂਰ, 21 ਨਵੰਬਰ (ਧੀਰਜ ਪਸ਼ੌਰੀਆ)-ਜੱਜ ਰੀਤਬਰਿੰਦਰ ਸਿੰਘ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਰਾਜਬੀਰ ਸਿੰਘ ਗਰੇਵਾਲ ਵੱਲੋਂ ਕੀਤੀ ਗਈ ਪੈਰਵੀ ਤੇ ਸੁਣਵਾਈ ਮੁਕੰਮਲ ਹੋਣ ਉੱਤੇ ਬਗੈਰ ਪਰਮਟ ਤੋਂ ਵੱਡੀ ਮਾਤਰਾ ਵਿੱਚ ਸ਼ਰਾਬ ਸਟੋਰ ਕਰਨ ਅਤੇ ਸ਼ਰਾਬ ਦੀਆਂ ਬੋਤਲਾਂ ਉੱਤੇ ਫ਼ਰਜ਼ੀ ਬਰਾਂਡ ਲਗਾ ਕੇ ਵਿਕਰੀ ਕਰ ਕੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ਾਂ ਵਿੱਚੋਂ ਤਿੰਨ ਵਿਅਕਤੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਪੁਲਿਸ ਥਾਣਾ ਲੌਂਗੋਵਾਲ ਵਿਖੇ 20 ਜੂਨ 2017 ਨੂੰ ਦਰਜ ਮਾਮਲੇ ਮੁਤਾਬਕ ਪੁਲਿਸ ਪਾਰਟੀ ਵੱਲੋਂ ਸ਼ੱਕੀ ਪੁਰਸ਼ਾਂ ਦੀ ਕੀਤੀ ਜਾ ਰਹੀ ਚੈਕਿੰਗ ਦੌਰਾਨ ਤਲਾਹ ਮਿਲਣ ਤੇ ਜਗਜੀਤ ਸਿੰਘ ਬਾਸੀ ਲੌਂਗੋਵਾਲ ਦੇ ਘਰ ਰੇਡ ਕੀਤੀ ਦੌਰਾਨ ਇੱਕ ਕਮਰੇ ਵਿੱਚੋਂ ਸ਼ਰਾਬ ਦੇ 50 ਡੱਬੇ ਸ਼ਰਾਬ ਜਿਨ੍ਹਾਂ ਤੇ ਕੋਈ ਮਾਰਕਾ ਨਹੀਂ ਲੱਗਿਆ ਹੋਇਆ ਸੀ ਹਰ ਡੱਬੇ ਵਿੱਚ 12 ਬੋਤਲਾਂ ਸ਼ਰਾਬ ਦੀਆਂ ਸਨ,ਕਿਸੇ ਵੀ ਬੋਤਲ ਤੇ ਕੋਈ ਹੋਲੋਗਰਾਮ ਨਹੀਂ ਲੱਗਾ ਹੋਇਆ ਸੀ। ਬੋਤਲਾਂ ਉੱਤੇ ਜਾਅਲੀ ਲੇਵਲ ਤਿਆਰ ਕਰਕੇ ਲਗਾਏ ਹੋਏ ਸਨ।ਪੁਲਿਸ ਨੇ ਇਸ ਮਾਮਲੇ ਵਿੱਚ ਜਗਜੀਤ ਸਿੰਘ, ਚਮਕੌਰ ਸਿੰਘ ਅਤੇ ਨਰਿੰਦਰ ਸਿੰਘ ਵਾਸੀਅਨ ਲੌਂਗੋਵਾਲ ਖ਼ਿਲਾਫ਼ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਅਤੇ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ। ਹੁਣ ਅਦਾਲਤ ਵਿੱਚ ਸੁਣਵਾਈ ਮੁਕੰਮਲ ਹੋਣ ਉੱਤੇ ਤਿੰਨੇ ਵਿਅਕਤੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਖਨੌਰੀ ਵਿੱਚ ਬੁਲਟ ਮੋਟਰਸਾਈਕਲਾਂ ਦੇ ਪਟਾਕਿਆਂ ਤੋਂ ਸ਼ਹਿਰ ਵਾਸੀ ਪ੍ਰੇਸ਼ਾਨ ਅਗਲੀ ਖ਼ਬਰ ਅਧਿਆਪਨ ਕਲਾ ਨਿਖਾਰਨ ਵਿਸ਼ੇ ’ਤੇ ਸੈਮੀਨਾਰ ਕਰਵਾਇਆ
Ad Position 24