22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸੰਗਰੂਰ ਨੂੰ ਨਗਰ ਨਿਗਮ ਦਾ ਦਰਜਾ ਨਾ ਮਿਲਣਾ 'ਆਪ' ਸਰਕਾਰ ਦੀ ਨਾਕਾਮੀ-ਕਰਮ ਲਹਿਲ <br/>

Ad Position 21
No active advertisement
ਅਜੀਤ ਡੈਸਕ 07-11-2025
ਸੰਗਰੂਰ, 6 ਨਵੰਬਰ (ਦਮਨਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਹਾਲ ਹੀ ਵਿਚ ਬਰਨਾਲਾ ਜ਼ਿਲ੍ਹੇ ਨੂੰ ਨਗਰ ਕੌਂਸਲ ਤੋਂ ਨਗਰ ਨਿਗਮ ਦਾ ਦਰਜਾ ਦੇਣ ਦੇ ਫ਼ੈਸਲੇ ਨੇ ਰਾਜਨੀਤਿਕ ਤਾਪਮਾਨ ਵਧਾ ਦਿੱਤਾ ਹੈ | ਜਿੱਥੇ ਬਰਨਾਲਾ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ, ਉੱਥੇ ਹੀ ਸੰਗਰੂਰ ਦੇ ਲੋਕਾਂ ਵਿਚ ਨਿਰਾਸ਼ਾ ਤੇ ਨਾਰਾਜ਼ਗੀ ਦਾ ਮਾਹੌਲ ਬਣ ਗਿਆ ਹੈ | ਇਸ ਮਾਮਲੇ 'ਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਸਪੋਰਟਸ ਸੈੱਲ ਇੰਚਾਰਜ ਕਰਮ ਲਹਿਲ ਨੇ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਸੰਗਰੂਰ ਇੱਕ ਪੁਰਾਣਾ, ਇਤਿਹਾਸਕ ਅਤੇ ਆਰਥਿਕ ਪੱਖੋਂ ਅੱਗੇ ਜ਼ਿਲ੍ਹਾ ਹੋਣ ਦੇ ਬਾਵਜੂਦ ਅਜੇ ਤੱਕ ਨਗਰ ਨਿਗਮ ਦਾ ਦਰਜਾ ਪ੍ਰਾਪਤ ਨਹੀਂ ਕਰ ਸਕਿਆ, ਜੋ ਕਿ ਮੌਜੂਦਾ ਪੰਜਾਬ ਸਰਕਾਰ ਦੀ ਵੱਡੀ ਨਾਕਾਮੀ ਹੈ | ਉਨ੍ਹਾਂ ਕਿਹਾ ਕਿ ਬਰਨਾਲਾ ਜ਼ਿਲ੍ਹਾ ਸੰਗਰੂਰ ਤੋਂ ਬਾਅਦ ਬਣਿਆ ਸੀ ਅਤੇ ਖੇਤਰਫਲ ਤੇ ਆਬਾਦੀ ਦੇ ਮਾਪਦੰਡਾਂ 'ਚ ਵੀ ਸੰਗਰੂਰ ਵੱਡਾ ਹੈ ਪਰ ਫਿਰ ਵੀ ਸਰਕਾਰ ਵਲੋਂ ਸੰਗਰੂਰ ਨਾਲ ਅਣਦੇਖੀ ਵਾਲਾ ਰਵੱਈਆ ਰੱਖਿਆ ਜਾ ਰਿਹਾ ਹੈ | ਕਰਮ ਲਹਿਲ ਨੇ ਕਿਹਾ ਕਿ ਇਹ ਫ਼ੈਸਲਾ ਰਾਜਨੀਤਿਕ ਪੱਖਪਾਤ ਦਾ ਸਾਫ਼ ਉਦਾਹਰਨ ਹੈ ਜਿਸ ਨਾਲ ਸੰਗਰੂਰ ਦੇ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ | ਉਨ੍ਹਾਂ ਕਿਹਾ ਕਿ ਸੰਗਰੂਰ ਨਾ ਸਿਰਫ਼ ਭੂਗੋਲਿਕ ਰੂਪ 'ਚ ਮਹੱਤਵਪੂਰਨ ਹੈ, ਸਗੋਂ ਸਾਂਸਕਿ੍ਤਿਕ, ਸਿੱਖਿਆ, ਖੇਡਾਂ, ਵਪਾਰ ਅਤੇ ਖੇਤੀਬਾੜੀ ਦੇ ਪੱਖੋਂ ਵੀ ਅੱਗੇ ਹੈ | ਇੱਥੇ ਸੂਬੇ ਦੇ ਪ੍ਰਮੁੱਖ ਸੰਸਥਾਨ, ਖਿਡਾਰੀ ਅਤੇ ਉਦਯੋਗ ਮੌਜੂਦ ਹਨ | ਇਸ ਲਈ ਸੰਗਰੂਰ ਨੂੰ ਨਗਰ ਨਿਗਮ ਦਾ ਦਰਜਾ ਮਿਲਣਾ ਕੋਈ ਤੋਹਫ਼ਾ ਨਹੀਂ, ਸਗੋਂ ਇਸ ਦਾ ਵਾਜਬ ਹੱਕ ਹੈ | ਕਰਮ ਲਹਿਲ ਨੇ ਸਵਾਲ ਉਠਾਇਆ ਕਿ ਜਦੋਂ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਸੰਗਰੂਰ ਜ਼ਿਲ੍ਹੇ ਤੋਂ ਸਬੰਧਿਤ ਹਨ, ਫਿਰ ਵੀ ਸੰਗਰੂਰ ਨੂੰ ਅਜੇ ਤੱਕ ਨਗਰ ਨਿਗਮ ਦਾ ਦਰਜਾ ਨਾ ਮਿਲਣਾ ਚਿੰਤਾਜਨਕ ਤੇ ਅਫਸੋਸਜਨਕ ਹੈ | ਬਰਨਾਲਾ ਨੂੰ ਨਗਰ ਨਿਗਮ ਦਾ ਦਰਜਾ ਦੇਣਾ ਗਲਤ ਨਹੀਂ ਪਰ ਸੰਗਰੂਰ ਨੂੰ ਅਣਡਿੱਠਾ ਕਰਨਾ ਨਿਰਪੱਖ ਪ੍ਰਸ਼ਾਸਨ ਦੇ ਨਿਯਮਾਂ ਦੇ ਖ਼ਿਲਾਫ਼ ਹੈ | ਕਰਮ ਲਹਿਲ ਨੇ ਮੰਗ ਕੀਤੀ ਕਿ ਸੰਗਰੂਰ ਨੂੰ ਤੁਰੰਤ ਨਗਰ ਨਿਗਮ ਦਾ ਦਰਜਾ ਦਿੱਤਾ ਜਾਵੇ ਤਾਂ ਜੋ ਸ਼ਹਿਰ ਵਿਚ ਸਾਫ਼-ਸੁਥਰੇ ਪ੍ਰਬੰਧਨ, ਸੁਧਰੇ ਬੁਨਿਆਦੀ ਢਾਂਚੇ ਅਤੇ ਨਵੇਂ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਹੋ ਸਕੇ | ਉਨ੍ਹਾਂ ਕਿਹਾ ਕਿ ਭਾਜਪਾ ਇਸ ਮਾਮਲੇ ਨੂੰ ਸੂਬਾ ਪੱਧਰ 'ਤੇ ਜ਼ੋਰਦਾਰ ਢੰਗ ਨਾਲ ਉਠਾਏਗੀ ਅਤੇ ਜੇ ਲੋੜ ਪਈ ਤਾਂ ਸੰਗਰੂਰ ਦੇ ਹੱਕ ਵਿਚ ਜ਼ਮੀਨੀ ਸੰਘਰਸ਼ ਵੀ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸੰਗਰੂਰ ਦਾ ਨਗਰ ਨਿਗਮ ਬਣਨਾ ਸਿਰਫ਼ ਲੋਕਾਂ ਦੀ ਮੰਗ ਨਹੀਂ ਸਗੋਂ ਸਮੇਂ ਦੀ ਲੋੜ ਹੈ | ਜੇ ਪੰਜਾਬ ਸਰਕਾਰ ਸੱਚਮੁੱਚ ਸੂਬੇ ਦੇ ਸੰਤੁਲਿਤ ਵਿਕਾਸ ਦੀ ਗੱਲ ਕਰਦੀ ਹੈ ਤਾਂ ਸੰਗਰੂਰ ਨੂੰ ਇਸ ਦਾ ਹੱਕ ਤੁਰੰਤ ਦਿੱਤਾ ਜਾਣਾ ਚਾਹੀਦਾ ਹੈ ਨਹੀਂ ਤਾਂ ਇਹ ਸਾਫ਼ ਹੈ ਕਿ ਸਰਕਾਰ ਦੇ ਫ਼ੈਸਲੇ ਵਿਕਾਸ ਨਹੀਂ, ਸਗੋਂ ਰਾਜਨੀਤਿਕ ਤੋਲ ਮਾਪ 'ਤੇ ਆਧਾਰਤ ਹਨ |

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ 'ਰੀਡਰ ਆਫ਼ ਦਾ ਮੰਥ' ਚੁਣਿਆ <br/> ਅਗਲੀ ਖ਼ਬਰ ਪੰਜਾਬ ਦੇ ਨਾਮਵਰ ਕੱਵਾਲ ਕਰਾਮਤ ਅਲੀ ਫਕੀਰ ਦੀ ਨਮਾਜ਼-ਏ-ਜਨਾਜ਼ਾ ਵਿਚ ਹਜ਼ਾਰਾਂ ਲੋਕਾਂ ਨੇ ਕੀਤੀ ਸ਼ਿਰਕਤ <br/>
Ad Position 24