29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਕੰਬਾਈਨ ਮਾਲਕ ਆਪਣੀਆਂ ਕੰਬਾਈਨਾਂ 'ਤੇ ਐਸ ਐਮ ਐਸ ਜ਼ਰੂਰ ਲਗਾਉਣ -ਖੇਤੀਬਾੜੀ ਵਿਭਾਗ

Ad Position 21
No active advertisement
ਅਜੀਤ ਡੈਸਕ 17-10-2025
ਖੇਤੀਬਾੜੀ ਇੰਸਪੈਕਟਰ ਗੁਰਮੀਤ ਸਿੰਘ ਨੇ ਕਰੋਪ ਕਟਿੰਗ ਅਤੇ ਬਿਨਾਂ ਐਸ.ਐਮ.ਐਸ. ਤੋਂ ਚੱਲ ਰਹੀਆਂ ਕੰਬਾਈਨਾਂ ਦਾ ਕੀਤਾ ਨਿਰੀਖਣ
ਖਨੌਰੀ, 16 ਅਕਤੂਬਰ (ਬਲਵਿੰਦਰ ਸਿੰਘ ਥਿੰਦ) - ਮੁੱਖ ਖੇਤੀਬਾੜੀ ਅਫ਼ਸਰ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਬਲਾਕ ਅਨਦਾਨਾ ਦੇ ਖੇਤੀਬਾੜੀ ਇੰਸਪੈਕਟਰ ਗੁਰਮੀਤ ਸਿੰਘ ਵਲੋਂ ਆਪਣੀ ਟੀਮ ਨਾਲ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਕਰੋਪ ਕਟਿੰਗ ਅਤੇ ਬਿਨਾਂ ਐਸ.ਐਮ.ਐਸ. ਤੋਂ ਚੱਲ ਰਹੀਆਂ ਕੰਬਾਈਨਾਂ ਦਾ ਨਿਰੀਖਣ ਕੀਤਾ ਅਤੇ ਕੰਬਾਈਨ ਮਾਲਕਾਂ ਨੂੰ ਆਪਣੀਆਂ ਮਸ਼ੀਨਾਂ 'ਤੇ ਐਸ.ਐਮ.ਐਸ. ਲਾਉਣ ਸਬੰਧੀ ਮਹਿਕਮੇ ਵਲੋਂ ਦਿੱਤੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਗੁਰਮੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਝੋਨੇ ਦੀ ਰਹਿੰਦ ਖੰੂਹਦ ਨੂੰ ਕਿਸਾਨ ਅੱਗ ਨਾ ਲਗਾਉਣ ਅਤੇ ਜਿਹੜੇ ਵੀ ਕਿਸਾਨ ਰਹਿੰਦ ਖੰੂਹਦ ਨੂੰ ਅੱਗ ਲਗਾਉਂਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜੁਰਮਾਨੇ ਵੀ ਵਸੂਲ ਕੀਤੇ ਜਾਣਗੇ | ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ 80 ਫ਼ੀਸਦੀ ਸਬਸਿਡੀ 'ਤੇ ਬੇਲਰ ਅਤੇ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ | ਜਿਸ ਕਰ ਕੇ ਕਿਸਾਨ ਇਹਨਾਂ ਮਸ਼ੀਨਾਂ ਦੀ ਮਦਦ ਨਾਲ ਆਪਣੀ ਫ਼ਸਲ ਦੀ ਰਹਿੰਦ ਖੰੂਹਦ ਦਾ ਹੱਲ ਕੱਢ ਸਕਦੇ ਹਨ | ਇਸ ਮੌਕੇ ਕਰਨਦੀਪ ਸਿੰਘ, ਕਰਮਵੀਰ ਸਿੰਘ ਨੰਬਰਦਾਰ, ਜਗਬੀਰ ਸਿੰਘ, ਰਾਜਕੁਮਾਰ ਆਦਿ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਪਰਾਲੀ ਸਾਂਭਣ ਦੇ ਪ੍ਰਬੰਧ ਸਿਰਫ਼ ਬਿਆਨਬਾਜ਼ੀ ਤੱਕ ਸੀਮਤ - ਰਿੰਕੂ ਮੂਨਕ ਅਗਲੀ ਖ਼ਬਰ ਅਲਪਾਈਨ ਸਕੂਲ ਵਿਖੇ ਦੀਵਾਲੀ ਮੇਲਾ ਕਰਵਾਇਆ
Ad Position 24