28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਕੇਰਲ 'ਚ ਰਾਸ਼ਟਰਪਤੀ ਦੇ ਹੈਲੀਕਾਪਟਰ ਹੇਠੋਂ ਧਸਿਆ ਹੈਲੀਪੈਡ ਦਾ ਹਿੱਸਾ, ਵੱਡਾ ਹਾਦਸਾ ਟਲਿਆ <br/>

Ad Position 21
No active advertisement
ਅਜੀਤ ਡੈਸਕ 23-10-2025
ਪਠਾਨਮਥਿੱਟਾ (ਕੇਰਲ), 22 ਅਕਤੂਬਰ (ਏਜੰਸੀ)-ਕੇਰਲ ਪਹੁੰਚੇ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਹੈਲੀਕਾਪਟਰ ਲੈਂਡਿੰਗ ਤੋਂ ਬਾਅਦ ਇਕ ਟੋਏ 'ਚ ਫਸ ਗਿਆ | ਮੌਕੇ 'ਤੇ ਮੌਜੂਦ ਪੁਲਿਸ ਤੇ ਫਾਇਰਮੈਨਾਂ ਨੇ ਭਾਰਤੀ ਹਵਾਈ ਫੌਜ ਦੇ ਐਮ.ਆਈ.17 ਹੈਲੀਕਾਪਟਰ ਨੂੰ ਟੋਏ 'ਚੋਂ ਬਾਹਰ ਕੱਢਿਆ | ਰਾਸ਼ਟਰਪਤੀ ਸਬਰੀਮਾਲਾ ਮੰਦਰ ਦੇ ਦਰਸ਼ਨ ਕਰਨ ਜਾ ਰਹੇ ਸਨ | ਇਹ ਘਟਨਾ ਕੇਰਲ ਦੇ ਪਠਾਨਮਥਿੱਟਾ ਦੇ ਰਾਜੀਵ ਗਾਂਧੀ ਸਟੇਡੀਅਮ 'ਚ ਵਾਪਰੀ | ਇੱਥੇ ਹੈਲੀਪੈਡ ਜਲਦਬਾਜ਼ੀ 'ਚ ਬਣਾਇਆ ਗਿਆ ਸੀ | ਮੌਕੇ 'ਤੇ ਮੌਜੂਦ ਅਧਿਕਾਰੀਆਂ ਨੇ ਕਿਹਾ ਕਿ ਕੰਕਰੀਟ ਪੂਰੀ ਤਰ੍ਹਾਂ ਸੈੱਟ ਨਹੀਂ ਸੀ, ਇਸ ਲਈ ਜਦੋਂ ਹੈਲੀਕਾਪਟਰ ਲੈਂਡ ਕੀਤਾ, ਤਾਂ ਇਹ ਆਪਣਾ ਭਾਰ ਨਹੀਂ ਸੰਭਾਲ ਸਕਿਆ ਤੇ ਇਕ ਪਾਸੇ ਝੁਕਣ ਲੱਗਾ | ਜਿੱਥੇ ਇਸ ਦੇ ਪਹੀਏ ਜ਼ਮੀਨ ਨੂੰ ਛੂਹ ਰਹੇ ਸਨ, ਉੱਥੇ ਟੋਏ ਬਣ ਗਏ | ਅਧਿਕਾਰੀਆਂ ਅਨੁਸਾਰ ਲੈਂਡਿੰਗ ਅਸਲ 'ਚ ਪੰਬਾ ਨੇੜੇ ਨੀਲੱਕਲ ਵਿਖੇ ਯੋਜਨਾਬੱਧ ਸੀ, ਪਰ ਖਰਾਬ ਮੌਸਮ ਕਾਰਨ ਇਸ ਨੂੰ ਪ੍ਰਦਮਮ 'ਚ ਬਦਲ ਦਿੱਤਾ ਗਿਆ | ਹਾਲਾਂਕਿ, ਰਾਸ਼ਟਰਪਤੀ ਮੁਰਮੂ ਨੇ ਬਿਨਾਂ ਦੇਰੀ ਕੀਤੇ ਸੜਕ ਰਾਹੀਂ ਆਪਣੀ ਯਾਤਰਾ ਜਾਰੀ ਰੱਖੀ |

Ad Position 22
No active advertisement
ਪਿਛਲੀ ਖ਼ਬਰ ਫਿਲਮ 'ਗੋਡੇ ਗੋਡੇ ਚਾਅ-2' ਦੀ ਸਕਰੀਨਿੰਗ ਸ਼ੋਅ ਮੌਕੇ ਮੁਹਾਲੀ 'ਚ ਲੱਗੀਆਂ ਰੌਣਕਾਂ <br/> ਅਗਲੀ ਖ਼ਬਰ ਦੋ-ਦੋ ਦੀਵਾਲੀਆਂ ਮੌਕੇ ਪੰਜਾਬੀਆਂ ਨੇ ਦਿਖਾਇਆ ਆਪਣਾ ਦਮਖਮ <br/>
Ad Position 24